ਗਿੱਪੀ ਗਰੇਵਾਲ ਦੀ ਫਿਲਮ 'ਕੈਰੀ ਔਨ ਜੱਟੀਏ' ਦਾ ਪੋਸਟਰ ਤੇ ਰਿਲੀਜ਼ ਡੇਟ ਆਈ ਸਾਹਮਣੇ, ਜਾਣੋਂ ਕਦੋਂ ਰਿਲੀਜ਼ ਹੋਵੇਗੀ ਫਿਲਮ

ਮਸ਼ਹੂਰ ਪੰਜਾਬੀ ਅਦਾਕਾਰ ਗਿੱਪੀ ਗਰੇਵਾਲ ਇਨ੍ਹੀਂ ਦਿਨੀਂ ਆਪਣੇ ਅਪਕਮਿੰਗ ਫਿਲਮ 'ਕੈਰੀ ਆਨ ਜੱਟੀਏ' ਨੂੰ ਲੈ ਕੇ ਸੁਰਖੀਆਂ 'ਚ ਹਨ। ਗਾਇਕੀ ਤੇ ਅਦਾਕਾਰੀ ਤੋਂ ਬਾਅਦ ਗਿੱਪੀ ਗਰੇਵਾਲ ਨੇ ਬਤੌਰ ਪ੍ਰੋਡਿਊਸਰ ਆਪਣੀ ਇੱਕ ਫਿਲਮ ਦਾ ਐਲਾਨ ਕੀਤਾ ਹੈ। ਹੁਣ ਫਿਲਮ ਮੇਕਰਸ ਵੱਲੋਂ ਇਸ ਫਿਲਮ ਦਾ ਪੋਸਟਰ ਤੇ ਰਿਲੀਜ਼ ਡੇਟ ਦਾ ਐਲਾਨ ਕਰ ਦਿੱਤਾ ਗਿਆ ਹੈ।

Written by  Pushp Raj   |  October 30th 2023 05:13 PM  |  Updated: October 30th 2023 05:13 PM

ਗਿੱਪੀ ਗਰੇਵਾਲ ਦੀ ਫਿਲਮ 'ਕੈਰੀ ਔਨ ਜੱਟੀਏ' ਦਾ ਪੋਸਟਰ ਤੇ ਰਿਲੀਜ਼ ਡੇਟ ਆਈ ਸਾਹਮਣੇ, ਜਾਣੋਂ ਕਦੋਂ ਰਿਲੀਜ਼ ਹੋਵੇਗੀ ਫਿਲਮ

 Carry On Jattiye Release Date Out:  ਮਸ਼ਹੂਰ ਪੰਜਾਬੀ ਅਦਾਕਾਰ ਗਿੱਪੀ ਗਰੇਵਾਲ ਇਨ੍ਹੀਂ ਦਿਨੀਂ ਆਪਣੇ ਅਪਕਮਿੰਗ ਫਿਲਮ 'ਕੈਰੀ ਆਨ ਜੱਟੀਏ' ਨੂੰ ਲੈ ਕੇ ਸੁਰਖੀਆਂ 'ਚ ਹਨ। ਗਾਇਕੀ ਤੇ ਅਦਾਕਾਰੀ ਤੋਂ ਬਾਅਦ ਗਿੱਪੀ ਗਰੇਵਾਲ ਨੇ ਬਤੌਰ ਪ੍ਰੋਡਿਊਸਰ ਆਪਣੀ ਇੱਕ ਫਿਲਮ ਦਾ ਐਲਾਨ ਕੀਤਾ ਹੈ। ਹੁਣ ਫਿਲਮ ਮੇਕਰਸ ਵੱਲੋਂ ਇਸ ਫਿਲਮ ਦਾ ਪੋਸਟਰ ਤੇ ਰਿਲੀਜ਼ ਡੇਟ ਦਾ ਐਲਾਨ ਕਰ ਦਿੱਤਾ ਗਿਆ ਹੈ। 

ਅਦਾਕਾਰ ਗਿੱਪੀ ਗਰੇਵਾਲ ਨੇ ਹਾਲ ਹੀ 'ਚ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਫਿਲਮ ਦਾ ਪੋਸਟਰ ਸ਼ੇਅਰ ਕੀਤੀ ਹੈ। ਇਸ ਫਿਲਮ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਅਦਾਕਾਰ ਨੇ ਪੋਸਟ ਦੇ ਕੈਪਸ਼ਨ ਵਿੱਚ ਲਿਖਿਆ,'“Carry On Jattiye” 💃ਜਲਦ ਹੀ ਸਿਨੇਮਾਘਰਾਂ 'ਚ ਆ ਰਹੀ ਹੈ 26th July 2024'।

ਦੱਸ ਦਈਏ ਕਿ ਇਸ ਫਿਲਮ ਵਿੱਚ ਗਿੱਪੀ ਗਰੇਵਾਲ ਸਣੇ ਸੁਨੀਲ ਗਰੋਵਰ, ਜੈਸਮੀਨ ਭਸੀਨ, ਸਰਗੁਣ ਮਹਿਤਾ ਲੀਡ ਰੋਲ 'ਚ ਨਜ਼ਰ ਆਉਣਗੇ। ਇਸ ਫਿਲਮ ਨੂੰ ਮਸ਼ਹੂਰ ਪੰਜਾਬੀ ਡਾਇਰੈਕਟਰ ਸਮੀਪ ਕੰਗ ਤੇ ਸੁਖ ਕੰਬੋਜ਼ ਡਾਇਰੈਕਟ  ਕਰਨਗੇ। 

ਹੋਰ ਪੜ੍ਹੋ: ਦੇਬੀਨਾ ਬੋਨਰਜੀ ਨੇ ਆਪਣੀ ਧੀਆਂ ਲਿਆਨਾ ਤੇ ਦੇਬਿਸ਼ਾ ਨਾਲ ਕੀਤਾ ਰੈਂਪਵਾਕ, ਮਾਂ ਤੇ ਧੀਆਂ ਦੀ ਕਿਊਟ ਵੀਡੀਓ ਹੋ ਰਹੀ ਵਾਇਰਲ 

ਦੱਸਣਯੋਗ ਹੈ ਕਿ 'ਕੈਰੀ ਆਨ ਜੱਟੀਏ' 'ਕੈਰੀ ਆਨ ਜੱਟਾ' ਫਰੈਂਚਾਇਜ਼ੀ ਦੀ ਚੌਥੀ ਫਿਲਮ ਹੈ, ਜਿਸ ਦੀ ਸ਼ੂਟਿੰਗ ਹਾਲੇ ਸ਼ੁਰੂ ਨਹੀਂ ਹੋਈ ਹੈ। ਫਿਲਮ 'ਚ ਸੁਨੀਲ ਗਰੋਵਰ ਦੀ ਐਂਟਰੀ ਹੋਈ ਹੈ, ਮਤਲਬ ਇਸ ਵਾਰ ਕਾਮੇਡੀ ਤੇ ਮਨੋਰੰਜਨ ਦਾ ਡਬਲ ਡੋਜ਼ ਦਰਸ਼ਕਾਂ ਨੂੰ ਮਿਲਣ ਵਾਲਾ ਹੈ। ਇਸ ਫਿਲਮ 'ਚ ਕਈ ਵੱਡੇ ਲੈਵਲ ਦੇ ਬਦਲਾਅ ਕੀਤੇ ਗਏ ਹਨ। ਕੀ ਇਹ ਫਿਲਮ ਕੈਰੀ ਆਨ ਜੱਟਾ 3 ਜਿੰਨਾਂ ਕਮਾਲ ਕਰ ਸਕੇਗੀ, ਇਹ ਤਾਂ ਫਿਲਮ ਦੇ ਰਿਲੀਜ਼ ਹੋਣ ਮਗਰੋਂ ਹੀ ਪਤਾ ਲੱਗ ਸਕੇਗਾ। 

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network