CCL 2024 :ਮੈਚ ਦੌਰਾਨ ਗੁਰਪ੍ਰੀਤ ਘੁੱਗੀ ਨੇ ਦੱਸਿਆ, ਕੀ ਹੁੰਦੀ ਹੈ ਅਸਲ Sportsmanship
CCL 2024 :ਮੈਚ ਦੌਰਾਨ ਗੁਰਪ੍ਰੀਤ ਘੁੱਗੀ ਨੇ ਦੱਸਿਆ, ਕੀ ਹੁੰਦੀ ਹੈ ਅਸਲ Sportsmanship
Celebrity Cricket League 2024: ਸੀਸੀਐਲ ਵਿੱਚ ਭਾਰਤੀ ਸਿਨੇਮਾ ਦੀਆਂ ਨੌਂ ਪ੍ਰਮੁੱਖ ਰੀਜ਼ਨਲ ਫਿਲਮ ਇੰਡਸਟਰੀ ਦੇ ਫਿਲਮ ਅਦਾਕਾਰਾਂ ਦੀਆਂ ਨੌਂ ਟੀਮਾਂ ਸ਼ਾਮਲ ਹਨ। ਸੈਲੀਬ੍ਰਿਟੀ ਕ੍ਰਿਕਟ ਲੀਗ (CCL 2024) ਦੀ ਸ਼ੁਰੂਆਤ 2011 ਵਿੱਚ ਹੋਈ ਸੀ। CCL ਟੀਮਾਂ ਆਪਣੇ ਘਰੇਲੂ ਖੇਡਾਂ ਲਈ ਵੱਖ-ਵੱਖ ਥਾਵਾਂ ਦੀ ਵਰਤੋਂ ਕਰਦੀਆਂ ਹਨ ਅਤੇ ਭਾਰਤੀ ਮੀਡੀਆ ਵਿੱਚ ਇਸਦੀ ਵਿਆਪਕ ਕਵਰੇਜ ਹੁੰਦੀ ਹੈ।
ਦੱਸ ਦੇਈਏ ਕਿ ਇਸ ਸੈਲੀਬ੍ਰੀਟੀਜ਼ ਕ੍ਰਿਕਟ ਲੀਗ ਦੇ ਵਿੱਚ ਕਈ ਪੰਜਾਬੀ ਕਲਾਕਾਰ ਵੀ ਪੰਜਾਬ ਦੇ ਸ਼ੇਰ ਟੀਮ ਵਿੱਚ ਹਿੱਸਾ ਲੈ ਰਹੇ ਹਨ। ਪੰਜਾਬ ਦੇਖਿਡਾਰੀਆਂ ਦੇ ਨਾਲ-ਨਾਲ ਪੰਜਾਬ ਦੇ ਮਸ਼ਹੂਰ ਅਦਾਕਾਰ ਤੇ ਕਾਮੇਡੀਅਨ ਗੁਰਪ੍ਰੀਤ ਘੁੱਗੀ (Gurpreet Ghugi)ਇਸ ਵਿੱਚ ਹਿੱਸਾ ਲੈ ਰਹੇ ਹਨ।
ਗੁਰਪ੍ਰੀਤ ਘੁੱਗੀ ਨੇ ਦੱਸਿਆ ਅਸਲ Sportsmanship ਦਾ ਮਤਲਬ
ਦੱਸ ਦਈਏਕ ਕਿ ਹਾਲ ਹੀ ਵਿੱਚ ਪੰਜਾਬ ਦੀ ਟੀਮ ਦੇ ਨਾਲ ਗੁਰਪ੍ਰੀਤ ਘੁੱਗੀ ਵੀ ਹਿੱਸਾ ਲੈ ਰਹੇ ਹਨ। ਇਸ ਵਿਚਾਲੇ ਪੀਟੀਸੀ ਪੰਜਾਬੀ ਦੇ ਨਾਲ ਖਾਸ ਗੱਲਬਾਤ ਦੇ ਦੌਰਾਨ ਗੁਰਪ੍ਰੀਤ ਘੁੱਗੀ ਨੇ ਆਪਣੇ ਫੈਨਜ਼ ਅਸਲ ਸਪੋਰਟਸਮੈਨਸ਼ਿਪ Sportsmanship ਬਾਰੇ ਦੱਸਿਆ।
ਇਸ ਖਾਸ ਗੱਲਬਾਤ ਦੌਰਾਨ ਗੁਰਪ੍ਰੀਤ ਘੁੱਗੀ ਨੇ ਕਿਹਾ ਕਿ ਟੂਰਨਾਮੈਂਟ ਭੱਜਦੌੜ ਵਾਲੀ ਜਿੰਦਗੀ ਵਿੱਚ ਕਾਫੀ ਅਹਿਮ ਸਾਬਿਤ ਹੁੰਦੇ ਹਨ ਤੇ ਦੂਜਾ ਇਹ ਸਾਨੂੰ ਸਿਹਤਮੰਦ ਰੱਖਣ ਲਾਭਕਾਰੀ ਹੁੰਦੇ ਹਨ। ਸਪੋਰਟਸਮੈਨਸ਼ਿਪ ਬਾਰੇ ਗੱਲ ਕਰਦਿਆਂ ਗੁਰਪ੍ਰੀਤ ਘੁੱਗੀ ਨੇ ਕਿਹਾ ਕਿ, 'ਜਿੱਤ ਤੇ ਹਾਰ ਕੁੱਛ ਨਹੀਂ ਹੁੰਦਾ ਹੈ, ਕਦੇ ਕੋਈ ਟੀਮ ਜਿੱਤ ਜਾਂਦੀ ਹੈ ਤੇ ਕਦੇ ਕੋਈ ਹੋਰ।
ਗੁਰਪ੍ਰੀਤ ਘੁੱਗੀ ਨੇ ਅੱਗੇ ਕਿਹਾ- ਹਿਜ਼ ਖੇਡ ਹੀ ਜਿੱਤਣੀ ਚਾਹੀਦੀ ਹੈ ਅਤੇ ਗੇਮ ਦਾ ਆਪਣਾ ਸਪਾਰਕ ਉਹ ਕਾਇਮ ਰਹਿਣਾ ਚਾਹੀਦਾ ਹੈ। ਜੋ ਵੀ ਕਿ ਖਿਡਾਰੀ ਮੈਦਾਨ ਵਿੱਚ ਆਉਂਦਾ ਹੈ ਉਹ ਜਿੱਤਣ ਦੇ ਜਜ਼ਬੇ ਨਾਲ ਆਉਂਦਾ ਹੈ। ਭਾਵੇਂ ਦੂਜੀ ਟੀਮ ਦਾ ਕੋਈ ਵੀ ਖਿਡਾਰੀ ਚੰਗਾ ਖੇਡਦਾ ਹੈ ਤਾਂ ਅਸੀਂ ਵੀ ਉਸ ਦੀ ਹੌਸਲਾਅਫਜ਼ਾਈ ਕਰਦੇ ਹਨ। ਮਹਿਜ਼ ਗੇਮ ਦੀ ਤਾਰੀਫ ਕਰਨੀ ਚਾਹੀਦੀ ਹੈ।
ਹੋਰ ਪੜ੍ਹੋ: ਦੁਖਦ ਖਬਰ ! ਝਾਂਸੀ ਕੀ ਰਾਣੀ' ਫੇਮ ਮਸ਼ਹੂਰ ਲੇਖਕ ਮੇਰਾਜ ਜ਼ੈਦੀ ਦਾ ਹੋਇਆ ਦਿਹਾਂਤ
ਪੰਜਾਬ ਦੇ ਸ਼ੇਰ (Punjab De Sher) ਟੀਮ
ਪੰਜਾਬ ਦੇ ਸ਼ੇਰ ਦੀ ਟੀਮ ‘ਚ ਸੋਨੂੰ ਸੂਦ (ਕਪਤਾਨ), ਜਿੰਮੀ ਸ਼ੇਰਗਿੱਲ, ਅਪਾਰਸ਼ਕਤੀ ਖੁਰਾਨਾ, ਗੁਰਪ੍ਰੀਤ ਘੁੱਗੀ,ਬੀਨੂੰ ਢਿੱਲੋਂ , ਜੱਸੀ ਗਿੱਲ, ਰਾਹੁਲ ਦੇਵ, ਗੈਵੀ ਚਹਿਲ, ਦੇਵ ਖਰੌੜ, ਗੁਲਜ਼ਾਰ ਚਾਹਰ, ਬੱਬਲ ਰਾਏ, ਆਰਿਆਮਨ ਸਪਰੂ, ਨਵਰਾਜ ਹੰਸ, ਯੁਵਰਾਜ ਹੰਸ, ਮੁਕੁਲ ਦੇਵ, ਅਰਜੁਨ ਬਾਜਵਾ ਸ਼ਾਮਿਲ ਹਨ।
-
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
