Trending:
ਸਿੱਪੀ ਗਿੱਲ ਦੀ ਆਪਣੀ ਪਤਨੀ ਤੇ ਬੇਟੇ ਦੇ ਨਾਲ ਕਿਊਟ ਤਸਵੀਰ ਵਾਇਰਲ, ਫੈਨਸ ਨੂੰ ਆ ਰਹੀ ਪਸੰਦ
ਸਿੱਪੀ ਗਿੱਲ (Sippy Gill) ਦੀ ਆਪਣੇ ਪਰਿਵਾਰ ਦੇ ਨਾਲ ਕਿਊਟ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਇਸ ਤਸਵੀਰ ‘ਚ ਗਾਇਕ ਸਿੱਪੀ ਗਿੱਲ ਆਪਣੀ ਪਤਨੀ ਤੇ ਪੁੱਤਰ ਦੇ ਨਾਲ ਦਿਖਾਈ ਦੇ ਰਹੇ ਹਨ । ਤਿੰਨੇ ਜਣੇ ਜਹਾਜ਼ ‘ਚ ਹਨ ਅਤੇ ਸਿੱਪੀ ਗਿੱਲ ਦੀ ਪਤਨੀ ਤੇ ਬੇਟਾ ਸੁੱਤੇ ਪਏ ਹਨ । ਜਿਨ੍ਹਾਂ ਨੂੰ ਸਿੱਪੀ ਨੇ ਬਾਂਹ ਦਾ ਸਹਾਰਾ ਦਿੱਤਾ ਹੋਇਆ ਹੈ। ਇਸ ਤਸਵੀਰ ਨੂੰ ਫੈਨਸ ਦੇ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ ।
ਹੋਰ ਪੜ੍ਹੋ : ਗਾਇਕ ਹੰਸ ਰਾਜ ਹੰਸ ਆਪਣੇ ਭਾਸ਼ਣ ਦੌਰਾਨ ਹੋਏ ਭਾਵੁਕ, ਕਿਹਾ ‘ਜੇ 1 ਤਰੀਕ ਤੱਕ ਜਿਉਂਦਾ ਰਿਹਾ ਤਾਂ….’
ਸਿੱਪੀ ਗਿੱਲ ਦਾ ਵਰਕ ਫ੍ਰੰਟ
ਸਿੱਪੀ ਗਿੱਲ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ । ਫ਼ਿਲਮਾਂ ਦੇ ਨਾਲ-ਨਾਲ ਉਹ ਅਦਾਕਾਰੀ ਦੇ ਖੇਤਰ ‘ਚ ਵੀ ਸਰਗਰਮ ਹਨ ਅਤੇ ਕਈ ਫ਼ਿਲਮਾਂ ‘ਚ ਵੀ ਉਹ ਨਜ਼ਰ ਆ ਚੁੱਕੇ ਹਨ ।

ਉਹ ‘ਜੱਦੀ ਸਰਦਾਰ’ ਫ਼ਿਲਮ ‘ਚ ਗੁੱਗੂ ਗਿੱਲ ਦੇ ਨਾਲ ਵੀ ਦਿਖਾਈ ਦਿੱਤੇ ਸਨ।ਉਨ੍ਹਾਂ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਵਿਆਹ ਕੁਝ ਸਾਲ ਪਹਿਲਾਂ ਹੋਇਆ ਸੀ । ਜਿਸ ਤੋਂ ਬਾਅਦ ਉਨ੍ਹਾਂ ਦੇ ਘਰ ਬੇਟੇ ਜੁਝਾਰ ਦਾ ਜਨਮ ਹੋਇਆ ਸੀ ।ਜੁਝਾਰ ਹੁਣ ਕਾਫੀ ਵੱਡਾ ਹੋ ਚੁੱਕਿਆ ਹੈ।
- PTC PUNJABI