ਸੁਰਜੀਤ ਪਾਤਰ ਨੂੰ ਯਾਦ ਕਰਕੇ ਭੁੱਬਾਂ ਮਾਰ ਰੋਏ ਦੇਬੀ ਮਖਸੂਸਪੁਰੀ, ਕਿਹਾ ‘ਅੱਜ ਲੱਗਦਾ ਬਾਪ ਚਲਾ ਗਿਆ’

ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗੀਤਕਾਰ ਤੇ ਗਾਇਕ ਦੇਬੀ ਮਖਸੂਸਪੁਰੀ ਵੀ ਸੁਰਜੀਤ ਪਾਤਰ ਨੂੰ ਯਾਦ ਕਰਦੇ ਹੋਏ ਭਾਵੁਕ ਹੋ ਗਏ । ਉਨ੍ਹਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।

Reported by: PTC Punjabi Desk | Edited by: Shaminder  |  May 14th 2024 06:27 PM |  Updated: May 14th 2024 06:27 PM

ਸੁਰਜੀਤ ਪਾਤਰ ਨੂੰ ਯਾਦ ਕਰਕੇ ਭੁੱਬਾਂ ਮਾਰ ਰੋਏ ਦੇਬੀ ਮਖਸੂਸਪੁਰੀ, ਕਿਹਾ ‘ਅੱਜ ਲੱਗਦਾ ਬਾਪ ਚਲਾ ਗਿਆ’

ਬੀਤੇ ਦਿਨੀਂ ਸੁਰਜੀਤ ਪਾਤਰ (Surjit Patar) ਜੀ ਦਾ ਦਿਹਾਂਤ ਹੋ ਗਿਆ । ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਉਨ੍ਹਾਂ ਦੇ ਦਿਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉੱਥੇ ਹੀ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗੀਤਕਾਰ ਤੇ ਗਾਇਕ ਦੇਬੀ ਮਖਸੂਸਪੁਰੀ  ਵੀ ਸੁਰਜੀਤ ਪਾਤਰ ਨੂੰ ਯਾਦ ਕਰਦੇ ਹੋਏ ਭਾਵੁਕ ਹੋ ਗਏ । ਉਨ੍ਹਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਜਿਸ ‘ਚ ਗਾਇਕ ਕਹਿ ਰਿਹਾ ਹੈ ਕਿ ‘ਅੱਜ ਲੱਗਦਾ ਏ ਬਾਪ ਚਲਾ ਗਿਆ ਏ’ । ਦੇਬੀ ਮਖਸੂਸਪੁਰੀ ਦੀ ਇਸ ਵੀਡੀਓ ਤੇ ਫੈਨਸ ਵੀ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਨੇ ਅਤੇ ਵੀਡੀਓ ‘ਤੇ ਪ੍ਰਤੀਕਰਮ ਦਿੰਦੇ ਹੋਏ ਨਜ਼ਰ ਆ ਰਹੇ ਹਨ। 

ਹੋਰ ਪੜ੍ਹੋ : ਅਦਾਕਾਰਾ ਸ਼ਿਲਪਾ ਸ਼ੈੱਟੀ ਦੀ ਭੈਣ ਇਸ ਗੰਭੀਰ ਬੀਮਾਰੀ ਨਾਲ ਪੀੜਤ, ਸਰਜਰੀ ਤੋਂ ਬਾਅਦ ਬੀਮਾਰੀ ਬਾਰੇ ਕੀਤਾ ਖੁਲਾਸਾ

ਦੇਬੀ ਮਖਸੂਸਪੁਰੀ ਦੇ ਗੁਰੁ ਸਨ ਸੁਰਜੀਤ ਪਾਤਰ 

ਸੁਰਜੀਤ ਪਾਤਰ ਨੂੰ ਦੇਬੀ ਮਖਸੂਸਪੁਰੀ ਆਪਣਾ ਗੁਰੁ ਮੰਨਦੇ ਸਨ । ਉਨ੍ਹਾਂ ਦੇ ਦਿਹਾਂਤ ਦੇ ਕਾਰਨ ਦੇਬੀ ਮਖਸੂਸਪੁਰੀ ਨੂੰ ਡੂੰਘਾ ਸਦਮਾ ਲੱਗਿਆ ਹੈ ਅਤੇ ਉਹ ਆਪਣੇ ਦੁੱਖ ਨੂੰ ਕਵਿਤਾ ਰਾਹੀਂ ਵੀ ਬਿਆਨ ਕਰਦੇ ਹੋਏ ਨਜ਼ਰ ਆਏ ।

ਸੁਰਜੀਤ ਪਾਤਰ ਪੰਜਾਬੀ ਸਾਹਿਤ ਦੇ ਉੱਘੇ ਕਵੀ ਤੇ ਲੇਖਕ ਸਨ ਅਤੇ ਪੰਜਾਬੀ ਸਾਹਿਤ ‘ਚ ਉਨ੍ਹਾਂ ਦੇ ਯੋਗਦਾਨ ਨੂੰ ਯਾਦ ਕਰਦੇ ਹੋਏ ਪੰਜਾਬ ਸਰਕਾਰ ਦੇ ਵੱਲੋਂ ਉਨ੍ਹਾਂ ਦੇ ਨਾਂਅ ‘ਤੇ ਹਰ ਸਾਲ ਅਵਾਰਡ ਦੇਣ ਦਾ ਐਲਾਨ ਵੀ ਕੀਤਾ ਗਿਆ ਹੈ।ਸਾਹਿਤ ਜਗਤ ਦੇ ਵੱਲੋਂ ਉਨ੍ਹਾਂ ਦੇ ਦਿਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ, ਉੱਥੇ ਹੀ ਫ਼ਿਲਮ ਜਗਤ ਦੀਆਂ ਹਸਤੀਆਂ ਨੇ ਵੀ ਦੁੱਖ ਜਤਾਇਆ ਹੈ।   

- PTC PUNJABI


Popular Posts

LIVE CHANNELS
DOWNLOAD APP


© 2026 PTC Punjabi. All Rights Reserved.
Powered by PTC Network