ਦੇਵ ਖਰੌੜ ਨੇ ਬਲੈਕੀਆ-2 ਦੀ ਰਿਲੀਜ਼ ਡੇਟ ਦਾ ਕੀਤਾ ਐਲਾਨ, ਜਾਣੋ ਕਦੋਂ ਹੋਵੇਗੀ ਰਿਲੀਜ਼

ਦੇਵ ਖਰੌੜ ਇੱਕ ਤੋਂ ਬਾਅਦ ਇੱਕ ਫ਼ਿਲਮਾਂ ‘ਚ ਨਜ਼ਰ ਆ ਰਹੇ ਹਨ । ਬਲੈਕੀਆ ਫ਼ਿਲਮ ਦੀ ਕਾਮਯਾਬੀ ਤੋਂ ਬਾਅਦ ਉਹ ਬਲੈਕੀਆ -2ਲੈ ਕੇ ਆ ਰਹੇ ਹਨ ।

Written by  Shaminder   |  March 27th 2023 05:10 PM  |  Updated: March 27th 2023 05:05 PM

ਦੇਵ ਖਰੌੜ ਨੇ ਬਲੈਕੀਆ-2 ਦੀ ਰਿਲੀਜ਼ ਡੇਟ ਦਾ ਕੀਤਾ ਐਲਾਨ, ਜਾਣੋ ਕਦੋਂ ਹੋਵੇਗੀ ਰਿਲੀਜ਼

ਦੇਵ ਖਰੌੜ (Dev Kharoud) ਨੇ ਆਪਣੀ ਬਲੈਕੀਆ ਫ਼ਿਲਮ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ ਸੀ । ਇੱਕ ਵਾਰ ਮੁੜ ਤੋਂ ਅਦਾਕਾਰ ਬਲੈਕੀਆ-2 ਦੇ ਨਾਲ ਦਰਸ਼ਕਾਂ ‘ਚ ਆਪਣੀ ਹਾਜ਼ਰੀ ਲਵਾਉਣ ਜਾ ਰਹੇ ਹਨ । ਇਸ ਦੇ ਨਾਲ ਹੀ ਅਦਾਕਾਰ ਨੇ ਇਸ ਫ਼ਿਲਮ ਦੀ ਰਿਲੀਜ਼ ਡੇਟ ਦਾ ਐਲਾਨ ਵੀ ਕਰ ਦਿੱਤਾ ਹੈ । ਇਸ ਫ਼ਿਲਮ ‘ਚ ਉਨ੍ਹਾਂ ਦੇ ਨਾਲ ਜਪਜੀ ਖਹਿਰਾ ਵੀ ਨਜ਼ਰ ਆਉਣਗੇ । ਇਹ ਫ਼ਿਲਮ ਇਸੇ ਸਾਲ 25  ਅਗਸਤ 2023 ਨੂੰ ਰਿਲੀਜ਼ ਹੋਣ ਜਾ ਰਹੀ ਹੈ । 

ਹੋਰ ਪੜ੍ਹੋ : ਅੱਜ ਹੈ ਵਿਸ਼ਵ ਰੰਗਮੰਚ ਦਿਵਸ, ਅਨੀਤਾ ਦੇਵਗਨ ਨੇ ਵੀਡੀਓ ਸਾਂਝਾ ਕਰਕੇ ਦਿੱਤੀ ਵਧਾਈ

ਐਕਸ਼ਨ ਨਾਲ ਭਰਪੂਰ ਹੋਵੇਗੀ ਫ਼ਿਲਮ 

ਇਹ ਫ਼ਿਲਮ ਐਕਸ਼ਨ ਦੇ ਨਾਲ ਭਰਪੂਰ ਹੋਵੇਗੀ ਅਤੇ ਫ਼ਿਲਮ ‘ਚ ਦੇਵ ਖਰੌੜ ਦਾ ਕਿਰਦਾਰ ਵੀ ਦਮਦਾਰ ਹੋਣ ਵਾਲਾ ਹੈ ।

ਹੋਰ ਪੜ੍ਹੋ : ਕਬੀਰ ਬੇਦੀ ਪਰਿਵਾਰ ਦੇ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਹੋਏ ਨਤਮਸਤਕ, ਕਿਹਾ ‘ਘਰ ਵਾਪਸੀ ਦਾ ਹੋਇਆ ਅਹਿਸਾਸ’

ਫ਼ਿਲਮ ਦੀ ਕਹਾਣੀ ਦੇਵ ਖਰੌੜ ਦੇ ਵੱਲੋਂ ਲਿਖੀ ਗਈ ਹੈ ਅਤੇ ਫ਼ਿਲਮ ਨੂੰ ਨਵਨੀਅਤ ਸਿੰਘ ਡਾਇਰੈਕਟ ਕਰ ਰਹੇ ਹਨ । ਫ਼ਿਲਮ ਨੂੰ ਵਿਵੇਕ ਓਹਰੀ ਦੇ ਵੱਲੋਂ ਪ੍ਰੋਡਿਊਸ ਕੀਤਾ ਜਾ ਰਿਹਾ ਹੈ । 

ਦੇਵ ਖਰੌੜ ਨੇ ਦਿੱਤੀਆਂ ਹਿੱਟ ਫ਼ਿਲਮਾਂ 

ਵਰਕ ਫਰੰਟ ਦੀ ਗੱਲ ਕਰੀਏ ਤਾਂ ਦੇਵ ਖਰੌੜ ਨੇ ਕਈ ਹਿੱਟ ਫ਼ਿਲਮਾਂ ਪੰਜਾਬੀ ਇੰਡਸਟਰੀ ਨੁੰ ਦਿੱਤੀਆਂ ਹਨ । ਜਿਸ ‘ਚ ਰੁਪਿੰਦਰ ਗਾਂਧੀ, ਬਲੈਕੀਆ, ਕਾਕਾ ਜੀ, ਡਾਕੂਆਂ ਦਾ ਮੁੰਡਾ, ਡੀਐੱਸਪੀ ਦੇਵ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ । ਉਨ੍ਹਾਂ ਨੇ ਫ਼ਿਲਮਾਂ ‘ਚ ਜ਼ਿਆਦਾਤਰ ਮਾਰ ਧਾੜ ਵਾਲੇ ਕਿਰਦਾਰ ਹੀ ਨਿਭਾਏ ਹਨ । ਉਨ੍ਹਾਂ ਦੀ ਅਦਾਕਾਰੀ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ । 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network