ਦੇਵ ਖਰੌੜ ਸਟਾਰਰ ਫਿਲਮ 'ਗਾਂਧੀ 3' ਦਾ ਟ੍ਰੇਲਰ ਹੋਇਆ ਰਿਲੀਜ਼, ਵੇਖੋ ਵੀਡੀਓ

ਮਸ਼ਹੂਰ ਪੰਜਾਬੀ ਐਕਟਰ ਦੇਵ ਖਰੌੜ ਜਲਦ ਹੀ ਆਪਣੀ ਫਿਲਮ ਗਾਂਧੀ 3 ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਹਨ। ਹਾਲ ਹੀ ਵਿੱਚ ਇਸ ਫਿਲਮ ਦਾ ਨਵਾਂ ਗੀਤ ਰਿਲੀਜ਼ ਹੋ ਗਿਆ ਹੈ। ਦੇਵ ਖਰੌੜ ਨੇ ਪੋਸਟ ਸਾਂਝੀ ਕਰਦਿਆਂ ਇਹ ਜਾਣਕਾਰੀ ਸਾਂਝੀ ਕੀਤੀ ਹੈ।

Reported by: PTC Punjabi Desk | Edited by: Pushp Raj  |  August 14th 2024 03:08 PM |  Updated: August 14th 2024 03:08 PM

ਦੇਵ ਖਰੌੜ ਸਟਾਰਰ ਫਿਲਮ 'ਗਾਂਧੀ 3' ਦਾ ਟ੍ਰੇਲਰ ਹੋਇਆ ਰਿਲੀਜ਼, ਵੇਖੋ ਵੀਡੀਓ

Film Gandhi 3 Trailer : ਮਸ਼ਹੂਰ ਪੰਜਾਬੀ ਐਕਟਰ ਦੇਵ ਖਰੌੜ ਜਲਦ ਹੀ ਆਪਣੀ ਫਿਲਮ ਗਾਂਧੀ 3 ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਹਨ। ਹਾਲ ਹੀ ਵਿੱਚ ਇਸ ਫਿਲਮ ਦਾ ਨਵਾਂ ਗੀਤ ਰਿਲੀਜ਼ ਹੋ ਗਿਆ ਹੈ। 

ਦੱਸ ਦਈਏ ਕਿ ਦੇਵ ਖਰੌੜ ਇੱਕ ਮਸ਼ਹੂਰ ਪੰਜਾਬੀ ਅਦਾਕਾਰ ਹਨ। ਉਹ ਅਦਾਕਾਰੀ ਦੇ ਨਾਲ-ਨਾਲ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਰਹਿੰਦੇ ਹਨ। 

ਹਾਲ ਹੀ ਵਿੱਚ ਦੇਵ ਖਰੌੜ ਨੇ ਆਪਣੀ ਆਉਣ ਵਾਲੀ ਨਵੀਂ ਫਿਲਮ ਗਾਂਧੀ 3 ' ਦਾ ਟ੍ਰੇਲਰ ਰਿਲੀਜ਼ ਹੋਣ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ ਤੇ ਇਸ ਦੇ ਨਾਲ-ਨਾਲ ਫਿਲਮ ਦੀ ਰਿਲੀਜ਼ ਡੇਟ ਵੀ ਦੱਸੀ ਹੈ। 

ਦੱਸਣਯੋਗ ਹੈ ਕਿ ਦੇਵ ਖਰੌੜ ਨੇ ਪੋਸਟ ਸਾਂਝੀ ਕਰਦਿਆਂ ਦੱਸਿਆ ਕਿ ਫਿਲਮ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਇਸ ਟ੍ਰੇਲਰ ਨੂੰ ਸ਼ੇਅਰ ਕਰਦਿਆਂ ਦੇਵ ਖਰੌੜ ਨੇ ਖਾਸ ਕੈਪਸ਼ਨ ਵੀ ਲਿਖਿਆ ਹੈ। ਅਦਾਕਾਰ ਨੇ ਆਪਣੀ ਪੋਸਟ ਦੇ ਕੈਪਸ਼ਨ ਵਿੱਚ ਲਿਖਿਆ , ' ਗਾਂਧੀ ਯਾਰਾਂ ਦਾ ਯਾਰ ਜੋ ਕਮਜ਼ੋਰਾਂ ਨਾਲ ਨਹੀ ਬਲਕਿ ਕਮਜ਼ੋਰਾਂ ਲਈ ਤਾਕਤਵਾਰਾਂ ਨਾਲ ਲੜਿਆ'

ਇਹ ਫਿਲਮ ਸਮਾਜ ਵਿੱਚ ਫੈਲ ਰਹੀਆਂ ਬੁਰਾਈਆਂ ਤੇ ਕਮਜ਼ੋਰ ਲੋਕਾਂ ਦੇ ਹੱਕ ਸੱਚ ਦੇ ਸੰਘਰਸ਼ ਨੂੰ ਪੇਸ਼ ਕਰਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਫਿਲਮ ਗਾਂਧੀ 3  ਇਸ ਮਹੀਨੇ ਯਾਨੀ ਕਿ 30 ਅਗਸਤ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਫੈਨਜ਼ ਇਸ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਦੇ ਨਾਲ ਹੀ ਫਿਲਮ ਦੇ ਗੀਤਾਂ ਨੂੰ ਵੀ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। 

ਹੋਰ ਪੜ੍ਹੋ : ਮਰਹੂਮ ਅਦਾਕਾਰਾ ਸ਼੍ਰੀਦੇਵੀ ਦਾ ਹੈ ਅੱਜ ਜਨਮ ਦਿਨ, ਜਾਣੋ ਕਿੰਝ ਸ਼ੁਰੂ ਹੋਈ ਸੀ ਬੋਨੀ ਕਪੂਰ ਤੇ ਸ਼੍ਰੀਦੇਵੀ ਦੀ ਲਵ ਸਟੋਰੀ

ਦੇਵ ਖਰੌੜ ਤੇ ਰੁਪਿੰਦਰ ਗਾਂਧੀ ਫ਼ਿਲਮ ਦੀ ਤਾਂ ਉਸ ਨੂੰ  ਤਰਨ ਮਾਨ ਵੱਲੋਂ ਡਾਇਰੈਕਟ ਕੀਤਾ ਗਿਆ ਸੀ। ਇਸ ਫ਼ਿਲਮ ‘ਚ ਦੇਵ ਖਰੌੜ ਨੇ ਰੁਪਿੰਦਰ ਗਾਂਧੀ ਦਾ ਕਿਰਦਾਰ ਨਿਭਾਇਆ ਸੀ। ਲੋਕਾਂ ਵੱਲੋਂ ਇਸ ਕਿਰਦਾਰ ਨੂੰ ਖੂਬ ਪਸੰਦ ਕੀਤਾ ਗਿਆ ਤੇ ਜਿਸ ਦੇ ਚਲਦੇ 2017 ‘ਚ ਇਸ ਫ਼ਿਲਮ ਦਾ ਸਿਕਵਲ ਰੁਪਿੰਦਰ ਗਾਂਧੀ 2 ਆਇਆ। ਰੁਪਿੰਦਰ ਗਾਂਧੀ 2 ਤੋਂ ਬਾਅਦ  ਦਰਸ਼ਕਾਂ ਦੀ ਡਿਮਾਂਡ ਸੀ ਕਿ ਗਾਂਧੀ 3 ਆਵੇ। ਜਿਸਦੇ ਚੱਲਦੇ ਇਕ ਵਾਰ ਫਿਰ ਤੋਂ ਦੇਵ ਖਰੌੜ ਗਾਂਧੀ ਦੇ ਕਿਰਦਾਰ ‘ਚ ਨਜ਼ਰ ਆਉਣਗੇ। ਉਨ੍ਹਾਂ ਵੱਲੋਂ ਨਿਭਾਏ ਹਰ ਕਿਰਦਾਰ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਦਾ ਹੈ। ਉਨ੍ਹਾਂ ਵੱਲੋਂ ਨਿਭਾਈ ਗਈ ਅਦਾਕਾਰੀ ਸਿੱਧਾ ਲੋਕਾਂ ਦੇ ਜ਼ਹਿਨ ਨੂੰ ਛੂੰਹਦੀ ਹੈ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network