ਦਿਲਜੀਤ ਦੋਸਾਂਝ ਨੇ ਆਪਣੇ ਹੱਥਾਂ ਨਾਲ ਨੀਰੂ ਬਾਜਵਾ ਲਈ ਤਿਆਰ ਕੀਤੇ ਅੰਮ੍ਰਿਤਸਰੀ ਨਾਨ, ਗਾਇਕ ਦੀ ਕੁਕਿੰਗ ਸਕਿਲ ਦੇ ਦੀਵਾਨੇ ਹੋਏ ਫੈਨਜ਼

ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਇਨ੍ਹੀਂ ਦਿਨੀਂ ਆਪਣੀ ਫਿਲਮ ਜੱਟ ਐਂਡ ਜੂਲੀਅਟ 3 ਨੂੰ ਲੈ ਕੇ ਸੁਰਖੀਆਂ 'ਚ ਹਨ। ਹਾਲ ਹੀ ਵਿੱਚ ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ, ਜਿਸ 'ਚ ਦੋਵੇਂ ਅੰਮ੍ਰਿਤਸਰੀ ਨਾਨ ਦਾ ਸਵਾਦ ਲੈਂਦੇ ਨਜ਼ਰ ਆ ਰਹੇ ਹਨ।

Reported by: PTC Punjabi Desk | Edited by: Pushp Raj  |  June 25th 2024 02:42 PM |  Updated: June 25th 2024 03:02 PM

ਦਿਲਜੀਤ ਦੋਸਾਂਝ ਨੇ ਆਪਣੇ ਹੱਥਾਂ ਨਾਲ ਨੀਰੂ ਬਾਜਵਾ ਲਈ ਤਿਆਰ ਕੀਤੇ ਅੰਮ੍ਰਿਤਸਰੀ ਨਾਨ, ਗਾਇਕ ਦੀ ਕੁਕਿੰਗ ਸਕਿਲ ਦੇ ਦੀਵਾਨੇ ਹੋਏ ਫੈਨਜ਼

Diljit Dosanjh and Neeru Bajwa Enjoy Amritsari Naan : ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਇਨ੍ਹੀਂ ਦਿਨੀਂ ਆਪਣੀ ਫਿਲਮ ਜੱਟ ਐਂਡ ਜੂਲੀਅਟ 3 ਨੂੰ ਲੈ ਕੇ ਸੁਰਖੀਆਂ 'ਚ ਹਨ। ਹਾਲ ਹੀ ਵਿੱਚ ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ, ਜਿਸ 'ਚ ਦੋਵੇਂ ਅੰਮ੍ਰਿਤਸਰੀ ਨਾਨ ਦਾ ਸਵਾਦ ਲੈਂਦੇ ਨਜ਼ਰ ਆ ਰਹੇ ਹਨ। 

ਦੱਸ ਦਈਏ ਕਿ ਗਾਇਕੀ ਤੇ ਅਦਾਕਾਰੀ ਦੇ ਨਾਲ-ਨਾਲ ਦਿਲਜੀਤ ਦੋਸਾਂਝ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਰਹਿੰਦੇ ਹਨ। ਉਹ ਅਕਸਰ ਹੀ ਆਪਣੇ ਫੈਨਜ਼ ਨਾਲ ਆਪਣੀ ਕਈ ਵੀਡੀਓ ਤੇ ਮਜ਼ੇਦਾਰ ਰੀਲਸ ਪਾਉਂਦੇ ਰਹਿੰਦੇ ਹਨ। 

ਮੌਜੂਦਾ ਸਮੇਂ ਵਿੱਚ ਦਿਲਜੀਤ ਦੋਸਾਂਝ ਅਤੇ ਨੀਰੂ ਬਾਜਵਾ ਫਿਲਮ ਜੱਟ ਐਂਡ ਜੂਲੀਅਤ 3 ਦੀ ਪ੍ਰਮੋਸ਼ਨ ਵਿੱਚ ਰੁੱਝੇ ਹੋਏ ਹਨ। ਇਸ ਵਿਚਾਲੇ ਬੀਤੇ ਦਿਨੀਂ ਦੋਵੇਂ ਕਲਾਕਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਅੰਮ੍ਰਿਤਸਰ ਪਹੁੰਚੇ। ਉਨ੍ਹਾਂ ਗੁਰੂ ਘਰ ਪਹੁੰਚ ਕੇ ਆਪਣੀ ਫਿਲਮ ਦੀ ਸਫਲਤਾ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। 

ਇਸ ਮਗਰੋਂ ਇਹ ਸਟਾਰ ਜੋੜੀ ਇੱਕ ਢਾਬੇ ਉੱਤੇ ਪਹੁੰਚ ਕੇ ਅੰਮ੍ਰਿਤਸਰੀ ਨਾਨ ਦਾ ਆਨੰਦ ਮਾਣਦੀ ਨਜ਼ਰ ਆਈ। ਜਿਸ ਦੀ ਵੀਡੀਓ ਦਿਲਜੀਤ ਦੋਸਾਂਝ ਦੀ ਟੀਮ ਵੱਲੋਂ ਉਨ੍ਹਾਂ ਦੇ ਅਧਿਕਾਰਿਤ ਇੰਸਟਾਗ੍ਰਾਮ ਉੱਤੇ ਸਾਂਝੀ ਕੀਤੀ  ਗਈ ਹੈ।

ਸ਼ੇਅਰ ਕੀਤੀ ਗਈ ਇਸ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਇੱਕ ਤੰਦੂਰ ਦੇ ਸਾਹਮਣੇ ਖੜੇ ਨਜ਼ਰ ਆ ਰਹੇ ਹਨ। ਇਹ ਦੋਵੇਂ ਇੱਥੇ ਨਾਨ ਖਾਣ ਲਈ ਪਹੁੰਚੇ ਹਨ। ਦਿਲਜੀਤ ਦੋਸਾਂਝ ਤੰਦੂਰ ਤੋਂ ਇੱਕ ਨਾਨ ਲਿਆ ਆਪ ਆਪਣੇ ਹੱਥਾਂ ਨਾਲ ਤਿਆਰ ਕਰਕੇ ਨੀਰੂ ਬਾਜਵਾ ਨੂੰ ਪਰੋਸਦੇ ਹੋਏ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਉਹ ਬਹੁਤ ਹੀ ਕਿਊਟ ਅੰਦਾਜ਼ ਵਿੱਚ ਇੱਕ ਦੂਜੇ ਨੂੰ ਆਪਣੇ ਹੱਥਾਂ ਨਾਲ ਖੁਆਉਂਦੇ ਹੋਏ ਨਜ਼ਰ ਆ ਰਹੇ ਹਨ। 

ਵੀਡੀਓ ਦੇ ਵਿੱਚ ਦੋਹਾਂ ਦੇ ਲੁੱਕ ਦੀ ਗੱਲ ਕਰੀਏ ਤਾਂ ਦੋਵੇਂ ਰਿਵਾਇਤੀ ਪੰਜਾਬੀ ਪਹਿਰਾਵੇ ਵਿੱਚ ਨਜ਼ਰ ਆ ਰਹੇ ਹਨ। ਨੀਰੂ ਬਾਜਵਾ ਨੇ ਚਿੱਟੇ ਤੇ ਗੁਲਾਬੀ ਰੰਗ ਦਾ ਸੂਟ ਪਾਇਆ ਹੋਇਆ ਹੈ ਤੇ ਦਿਲਜੀਤ ਦੋਸਾਂਝ ਨੇ ਚਿੱਟੇ ਕੁੜਤੇ ਪਜਾਮੇ ਦੇ ਨਾਲ ਲਾਲ ਰੰਗ ਦੀ ਦਸਤਾਰ ਬੰਨੀ ਹੈ। ਇਸ ਦੇ ਨਾਲ ਹੀ ਉਹ ਇੱਕ ਦੁਕਾਨ ਉੱਤੇ ਪੰਜਾਬੀ ਜੁੱਤੀਆਂ ਵੀ ਖਰੀਦਦੇ ਹੋਏ ਨਜ਼ਰ ਆ ਰਹੇ ਹਨ। ਇਸ ਮਗਰੋਂ ਇਸ ਜੋੜੀ ਨੇ ਆਪਣੇ ਫੈਨਜ਼ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨਾਲ ਤਸਵੀਰਾਂ ਵੀ ਖਿਚਵਾਈਆਂ । 

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਤੇ ਸਟੈਫਲਨ ਡੌਨ ਦੇ ਗੀਤ 'Dilemma' ਦੀ ਵੀਡੀਓ ਹੋਈ ਰਿਲੀਜ਼, ਬਾਪੂ ਬਲਕੌਰ ਸਣੇ ਨਜ਼ਰ ਆਇਆ ਪਿੰਡ ਮੂਸਾ ਦਾ ਅਨੋਖਾ ਨਜ਼ਾਰਾ 

ਫੈਨਜ਼ ਨੂੰ ਦੋਹਾਂ ਦੀ ਇਹ ਵੀਡੀਓ ਕਾਫੀ ਪਸੰਦ ਕਰ ਰਹੇ ਹਨ ਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ, 'They are married in my head with two cute kids🥹🥰🤌' ਇੱਕ ਹੋਰ ਯੂਜ਼ਰ ਨੇ ਲਿਖਿਆ, 'ਸਾਹੀ ਨਾਮ ਹੈ ਬੰਦੇ ਕਾ - ਦਿਲ ਜੀਤ, ਹਮਾਰਾ ਤੋਂ ਇਸ ਨੇ ਦਿਲ ਜੀਤ ਲਿਆ ਹੈ।'

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network