ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਰੈਸਟੋਰੈਂਟ 'ਚ ਇੱਕਠੇ ਕੁਕਿੰਗ ਕੰਪੀਟਸ਼ਨ ਕਰਦੇ ਆਏ ਨਜ਼ਰ, ਵੀਡੀਓ ਵੇਖ ਕੇ ਨਹੀਂ ਰੁਕੇਗਾ ਤੁਹਾਡਾ ਹਾਸਾ

ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਮੁੜ ਇੱਕ ਵਾਰ ਫਿਰ ਤੋਂ ਫਿਲਮ ਜੱਟ ਐਂਡ ਜੂਲੀਅਟ 3 ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਹਨ। ਇਸ ਫਿਲਮ 'ਚ ਉਨ੍ਹਾਂ ਨਾਲ ਮੁੜ ਇੱਕ ਵਾਰ ਫਿਰ ਨੀਰੂ ਬਾਜਵਾ ਨਜ਼ਰ ਆਵੇਗੀ। ਹਾਲ ਹੀ 'ਚ ਦਿਲਜੀਤ ਨੇ ਵੀਡੀਓ ਸਾਂਝੀ ਕੀਤੀ ਹੈ ਜਿਸ 'ਚ ਉਹ ਨੀਰੂ ਬਾਜਵਾ ਨਾਲ ਕੁਕਿੰਗ ਕੰਪੀਟੀਸ਼ਨ ਕਰਦੇ ਹੋਏ ਨਜ਼ਰ ਆ ਰਹੇ ਹਨ।

Reported by: PTC Punjabi Desk | Edited by: Pushp Raj  |  June 24th 2024 06:27 PM |  Updated: June 24th 2024 06:27 PM

ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਰੈਸਟੋਰੈਂਟ 'ਚ ਇੱਕਠੇ ਕੁਕਿੰਗ ਕੰਪੀਟਸ਼ਨ ਕਰਦੇ ਆਏ ਨਜ਼ਰ, ਵੀਡੀਓ ਵੇਖ ਕੇ ਨਹੀਂ ਰੁਕੇਗਾ ਤੁਹਾਡਾ ਹਾਸਾ

Diljit Dosanjh and Neeru Bajwa Cooking Togethere : ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਮੁੜ ਇੱਕ ਵਾਰ ਫਿਰ ਤੋਂ ਫਿਲਮ ਜੱਟ ਐਂਡ ਜੂਲੀਅਟ 3 ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਹਨ। ਇਸ ਫਿਲਮ 'ਚ ਉਨ੍ਹਾਂ ਨਾਲ ਮੁੜ ਇੱਕ ਵਾਰ ਫਿਰ ਨੀਰੂ ਬਾਜਵਾ ਨਜ਼ਰ ਆਵੇਗੀ। ਹਾਲ ਹੀ 'ਚ ਦਿਲਜੀਤ ਨੇ ਵੀਡੀਓ ਸਾਂਝੀ ਕੀਤੀ ਹੈ ਜਿਸ 'ਚ ਉਹ ਨੀਰੂ ਬਾਜਵਾ ਨਾਲ ਕੁਕਿੰਗ ਕੰਪੀਟੀਸ਼ਨ ਕਰਦੇ ਹੋਏ ਨਜ਼ਰ ਆ ਰਹੇ ਹਨ।

ਦੱਸ ਦਈਏ ਕਿ ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਨਵੀਂ ਫਿਲਮ ਜੱਟ ਐਂਡ ਜੂਲੀਅਟ 3 ਦੀ ਪ੍ਰਮੋਸ਼ਨ ਵਿੱਚ ਰੁੱਝੇ ਹੋਏ ਹਨ। ਦੋਵੇਂ ਹੀ ਕਲਾਕਾਰ ਅਦਾਕਾਰੀ ਦੇ ਨਾਲ-ਨਾਲ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਰਹਿੰਦੇ ਹਨ। 

ਹਾਲ ਹੀ ਵਿੱਚ ਦਿਲਜੀਤ ਦੋਸਾਂਝ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਉਨ੍ਹਾਂ ਨੇ ਕੈਪਸ਼ਨ ਵਿੱਚ ਲਿਖਿਆ, ' Advance Booking Open Now 🤩 Jatt & Juliet 3 👮‍♂️👮 Doomna Jit Geya 😄 Ladies Always Win 🏆।  '

ਇਸ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਨੀਰੂ ਬਾਜਵਾ ਤੇ ਦਿਲਜੀਤ ਦੋਸਾਂਝ ਇੱਕ ਰੈਸਟੋਰੈਂਟ ਦੀ ਕਿਚਨ ਵਿੱਚ ਨਜ਼ਰ ਆ ਰਹੇ ਹਨ। ਦੋਹਾਂ ਵਿਚਾਲੇ ਆਮਲੇਟ ਤਿਆਰ ਕਰਨ ਦਾ ਕੰਪੀਟਸ਼ਨ ਚੱਲ ਰਿਹਾ ਹੈ। ਦੋਵੇਂ ਹਾਸਾ ਮਜ਼ਾਕ ਕਰਦੇ ਹੋਏ ਕੁਕਿੰਗ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਤੋਂ ਬਾਅਦ ਆਮਲੇਟ ਤਿਆਰ ਕਰਨ ਮਗਰੋਂ ਦੋਵੇਂ ਇੱਕ ਦੂਜੇ ਨੂੰ ਆਪਣੀ ਡਿਸ਼ ਟੇਸਟ ਕਰਵਾਉਂਦੇ ਹੋਏ ਨਜ਼ਰ ਆ ਰਹੇ ਹਨ। 

ਇਸ ਵੀਡੀਓ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ ਅਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ ਲਾਜਵਾਬ ਜੋੜੀ। ਇੱਕ ਹੋਰ ਨੇ ਲਿਖਿਆ, ' Fact - jado omelette na bane,Tah scrambled egg😂😂' ਇੱਕ ਹੋਰ ਨੇ ਲਿਖਿਆ, ' ਦੋਸਾਂਝ ਵਾਲਾ ਬੀਬੀ ਨਿਮਰਤ ਤੋਂ ਬਾਅਦ ਬੀਬੀ ਨੀਰੂ ਨੂੰ ਰੋਟੀ ਟੁੱਕ ਦੇ ਗੁਰ ਸਿਖਾਉਂਦਾ ਹੋਇਆ। 🔥'

ਹੋਰ ਪੜ੍ਹੋ : ਕਰਮਜੀਤ ਅਨਮੋਲ ਤੋਂ ਲੈ ਕੇ ਗੁਰਪ੍ਰੀਤ ਭੰਗੂ ਤੱਕ ਪਾਲੀਵੁੱਡ ਸੈਲਬਸ ਨੇ ਰਣਦੀਪ ਭੰਗੂ ਦੇ ਦਿਹਾਂਤ 'ਤੇ ਪ੍ਰਗਟਾਇਆ ਸੋਗ

ਦੱਸਣਯੋਗ ਹੈ ਕਿ ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਦੀ ਜੋੜੀ ਜਲਦ ਹੀ ਮੁੜ ਵੱਡੇ ਪਰਦੇ ਉੱਤੇ ਨਜ਼ਰ ਆਵੇਗੀ। ਦੋਹਾਂ ਦੀ ਫਿਲਮ ਜੱਟ ਐਂਡ ਜੂਲੀਅਟ 3 ਵਿੱਚ ਫੈਨਜ਼ ਇਸ ਜੋੜੀ ਦੀ ਚੰਗੀ ਕਮੈਸਟਰੀ ਦਾ ਆਨੰਦ ਮਾਣ ਸਕਣਗੇ। 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network