ਕਰਮਜੀਤ ਅਨਮੋਲ ਤੋਂ ਲੈ ਕੇ ਗੁਰਪ੍ਰੀਤ ਭੰਗੂ ਤੱਕ ਪਾਲੀਵੁੱਡ ਸੈਲਬਸ ਨੇ ਰਣਦੀਪ ਭੰਗੂ ਦੇ ਦਿਹਾਂਤ 'ਤੇ ਪ੍ਰਗਟਾਇਆ ਸੋਗ

ਪੰਜਾਬੀ ਫਿਲਮ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਰਣਦੀਪ ਸਿੰਘ ਭੰਗੂ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੇ ਅਚਾਨਕ ਦਿਹਾਂਤ ਤੋਂ ਬਾਅਦ ਇੰਡਸਟਰੀ 'ਚ ਸੋਗ ਦੀ ਲਹਿਰ ਹੈ। ਰਣਦੀਪ ਭੰਗੂ ਦੇ ਦਿਹਾਂਤ ਦੀ ਖ਼ਬਰ ਸੁਣ ਹਰ ਕੋਈ ਭਾਵੁਕ ਹੋ ਗਿਆ ਕਰਮਜੀਤ ਅਨਮੋਲ ਸਣੇ ਕਈ ਪਾਲੀਵੁੱਡ ਕਲਾਕਾਰਾ ਨੇ ਸੋਗ ਪ੍ਰਗਟ ਕੀਤਾ।

Reported by: PTC Punjabi Desk | Edited by: Pushp Raj  |  June 24th 2024 04:27 PM |  Updated: June 24th 2024 04:27 PM

ਕਰਮਜੀਤ ਅਨਮੋਲ ਤੋਂ ਲੈ ਕੇ ਗੁਰਪ੍ਰੀਤ ਭੰਗੂ ਤੱਕ ਪਾਲੀਵੁੱਡ ਸੈਲਬਸ ਨੇ ਰਣਦੀਪ ਭੰਗੂ ਦੇ ਦਿਹਾਂਤ 'ਤੇ ਪ੍ਰਗਟਾਇਆ ਸੋਗ

Pollywood celebs on Randeep BhanguDeath : ਪੰਜਾਬੀ ਫਿਲਮ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਰਣਦੀਪ ਸਿੰਘ ਭੰਗੂ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੇ ਅਚਾਨਕ ਦਿਹਾਂਤ ਤੋਂ ਬਾਅਦ ਇੰਡਸਟਰੀ 'ਚ ਸੋਗ ਦੀ ਲਹਿਰ ਹੈ। ਰਣਦੀਪ ਭੰਗੂ ਦੇ ਦਿਹਾਂਤ ਦੀ ਖ਼ਬਰ ਸੁਣ ਹਰ ਕੋਈ ਭਾਵੁਕ ਹੋ ਗਿਆ ਕਰਮਜੀਤ ਅਨਮੋਲ ਸਣੇ ਕਈ ਪਾਲੀਵੁੱਡ ਕਲਾਕਾਰਾ ਨੇ ਸੋਗ ਪ੍ਰਗਟ ਕੀਤਾ। 

ਦੱਸ ਦਈਏ ਕਿ ਰਣਦੀਪ ਸਿੰਘ ਭੰਗੂ ਨੇ ਮਹਿਜ਼ 32 ਸਾਲ ਦੀ ਉਮਰ ਵਿੱਚ ਇਸ ਦੁਨੀਆਂ ਨੂੰ ਅਲਵਿਦਾ ਕਹਿ ਦਿੱਤਾ। ਅਦਾਕਾਰ ਦੀ ਮੌਤ ਬਾਰੇ ਕਿਹਾ ਜਾ ਰਿਹਾ ਹੈ ਕਿ ਉਸ ਨੇ ਕੀਟਨਾਸ਼ਕ ਦਾ ਸੇਵਨ ਕੀਤਾ ਸੀ। ਦਰਅਸਲ ਰਣਦੀਪ ਨੇ ਸ਼ਰਾਬ ਸਮਝ ਕੇ ਕੀਟਨਾਸ਼ਕ ਪੀ ਲਈ, ਜੋ ਉਸ ਦੀ ਮੌਤ ਦਾ ਕਾਰਨ ਬਣ ਗਈ।

ਰਣਦੀਪ ਭੰਗੂ ਦੇ ਬੇਵਕਤੀ ਮੌਤ  ਦੀ ਖਬਰ ਫੈਲਦੇ ਹੀ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਉਨ੍ਹਾਂ ਦੇ ਅਚਾਨਕ ਦਿਹਾਂਤ 'ਤੇ ਡੂੰਘੇ ਦੁਖ ਦਾ ਪ੍ਰਗਟਾਵਾ ਕੀਤਾ ਹੈ। ਸੋਸ਼ਲ ਮੀਡੀਆ 'ਤੇ ਅਦਾਕਾਰ ਦੇ ਦਿਹਾਂਤ ਦੀ ਖ਼ਬਰ ਸਾਂਝੀ ਕਰਦੇ ਹੋਏ ਪਰਿਵਾਰ ਵੱਲੋਂ ਲਿਖਿਆ ਗਿਆ ਕਿ, 'ਬਹੁਤ ਭਾਰੀ ਹਿਰਦੇ ਨਾਲ, ਮੈਂ ਤੁਹਾਨੂੰ ਨੌਜਵਾਨ ਅਦਾਕਾਰ ਰਣਦੀਪ ਸਿੰਘ ਭੰਗੂ ਦੇ ਅਚਾਨਕ ਅਤੇ ਬੇਵਕਤੀ ਦੇਹਾਂਤ ਬਾਰੇ ਸੂਚਿਤ ਕਰ ਰਿਹਾ ਹਾਂ, ਜੋ ਇਸ ਫਾਨੀ ਸੰਸਾਰ ਨੂੰ ਛੱਡ ਕੇ ਤੇ ਸਾਨੂੰ ਸਦੀਵੀਂ ਵਿਛੋੜਾ ਦੇ ਗਏ ਹਨ।  

ਇਹ ਭੁੱਲ੍ਹ ਬਣੀ ਮੌਤ ਦੀ ਵਜ੍ਹਾ 

ਪੁਲਿਸ ਰਣਦੀਪ ਦੀ ਮੌਤ ਸਬੰਧੀ ਜਾਂਚ ਕਰ ਰਹੀ ਹੈ। ਪੁਲਿਸ ਦੀ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਅਦਾਕਾਰ ਪਿਛਲੇ ਕੁਝ ਸਮੇਂ ਤੋਂ ਸ਼ਰਾਬ ਪੀ ਰਿਹੇ ਸੀ। ਅਭਿਨੇਤਾ ਨੇ ਸ਼ਰਾਬ ਦੇ ਨਸ਼ੇ ਵਿੱਚ ਆਪਣੀ ਜਾਨ ਖਤਰੇ ਵਿੱਚ ਪਾ ਲਈ। ਦਰਅਸਲ ਉਸ ਨੇ ਖੇਤਾਂ 'ਚ ਮੋਟਰ 'ਤੇ ਰੱਖੀ ਕੀਟਨਾਸ਼ਕ ਦੀ ਬੋਤਲ ਨੂੰ ਸ਼ਰਾਬ ਸਮਝ ਕੇ ਪੀ ਲਿਆ। ਇਸ ਤੋਂ ਬਾਅਦ ਅਚਾਨਕ ਅਭਿਨੇਤਾ ਦੀ ਤਬੀਅਤ ਵਿਗੜਨ ਲੱਗੀ ਅਤੇ ਉਸ ਨੂੰ ਤੁਰੰਤ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।

ਕਰਮਜੀਤ ਅਨਮੋਲ ਨੇ ਪ੍ਰਗਟਾਇਆ ਸੋਗ 

ਮਸ਼ਹੂਰ ਪੰਜਾਬੀ ਅਦਾਕਾਰ ਕਰਮਜੀਤ ਅਨਮੋਲ ਨੇ ਰਣਦੀਪ ਦੇ ਦਿਹਾਂਤ ਉੱਤੇ ਸੋਗ ਪ੍ਰਗਟ ਕੀਤਾ ਹੈ। ਕਰਮਜੀਤ ਅਨਮੋਲ ਨੇ ਰਣਦੀਪ ਦੀ ਤਸਵੀਰ ਸਾਂਝੀ ਕਰਦਿਆਂ ਲਿਖਿਆ, 'ਅਲਵਿਦਾ ਰਣਦੀਪ ਸਿੰਘ ਭੰਗੂ ਵੀਰ ਵਾਹਿਗੁਰੂ ਤੈਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਤੇ ਪਰਿਵਾਰ ਨੂੰ ਭਾਣਾ ਮਨੰਣ ਦਾ ਬਲ ਬਖਸ਼ਣ! ਵਾਹਿਗੁਰੂ ਜੀ 🙏। '

ਗੁਰਪ੍ਰੀਤ ਕੌਰ ਭੰਗੂ ਨੇ ਪ੍ਰਗਟਾਇਆ ਸੋਗ 

ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਗੁਰਪ੍ਰੀਤ ਕੌਰ ਭੰਗੂ ਨੇ ਵੀ ਰਣਦੀਪ ਸਿੰਘ ਭੰਗੂ ਦੇ ਦਿਹਾਂਤ ਉੱਤੇ ਅਫਸੋਸ ਪ੍ਰਗਟਾਇਆ। ਇੱਕ ਇੰਟਰਵਿਊ ਦੇ ਦੌਰਾਨ ਉਨ੍ਹਾਂ ਨੇ ਕਿਹਾ ਉਹ ਬਹੁਤ ਹੀ ਚੰਗਾ ਕਲਾਕਾਰ ਸੀ । ਉਸ ਨੇ ਨਾਟਕ, ਸ਼ਾਰਟ ਫਿਲਮਾਂ, ਤੇ ਹੋਰਨਾਂ ਕਈ ਫਿਲਮ ਇਹ ਜਨਮ ਤੁਮਹਾਰੇ ਲੇਖੇ ਸਣੇ ਹੋਰਨਾਂ ਕਈ ਫਿਲਮਾਂ ਵਿੱਚ ਕੰਮ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਰਣਦੀਪ ਬਹੁਤ ਹੀ ਹੱਸਮੁਖ ਸੁਭਾਅ ਦਾ ਸੀ ਤੇ ਹਰ ਕਿਸੇ ਨਾਲ ਹੱਸ ਕੇ ਬੋਲਦਾ ਸੀ। 

ਬਿਨੂੰ ਢਿੱਲੋਂ ਨੇ ਵੀ ਪ੍ਰਗਟਾਇਆ ਸੋਗ ਮਸ਼ਹੂਰ ਪੰਜਾਬੀ ਐਕਟਰ ਬਿਨੂੰ ਢਿੱਲੋ ਨੇ ਵੀ ਰਣਦੀਪ ਸਿੰਘ ਭੰਗੂ ਦੇ ਦਿਹਾਂਤ ਉੱਤੇ ਦੁਖ ਪ੍ਰਗਟ ਕਰਦਿਆਂ ਪੋਸਟ ਸਾਂਝੀ ਕੀਤੀ ਹੈ। ਉਨ੍ਹਾਂ ਲਿਖਿਆ, 'RIP .. Waheguru Waheguru Waheguru ji 🙏🙏🙏🙏।'

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network