ਜਦੋਂ ਡਾਇਰੈਕਟਰ ਇਮਤਿਆਜ਼ ਅਲੀ ਦਾ ਫੋਨ ਵੇਖ ਕੇ ਡਰ ਗਏ ਸੀ ਦਿਲਜੀਤ ਦੋਸਾਂਝ, ਜਾਣੋ ਵਜ੍ਹਾ

Reported by: PTC Punjabi Desk | Edited by: Pushp Raj  |  March 06th 2024 07:05 AM |  Updated: March 06th 2024 07:05 AM

ਜਦੋਂ ਡਾਇਰੈਕਟਰ ਇਮਤਿਆਜ਼ ਅਲੀ ਦਾ ਫੋਨ ਵੇਖ ਕੇ ਡਰ ਗਏ ਸੀ ਦਿਲਜੀਤ ਦੋਸਾਂਝ, ਜਾਣੋ ਵਜ੍ਹਾ

Diljit Dosanjh and Parineeti Chopra Share experince of Film Chamkila:  ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ (Diljit Dosanjh) ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਚਮਕੀਲਾ' ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਹਾਲ ਹੀ 'ਚ ਗਾਇਕ ਨੇ ਮਸ਼ਹੂਰ ਬਾਲੀਵੁੱਡ ਡਾਇਰੈਕਟਰ ਇਮਤਿਆਜ਼ ਅਲੀ ਨਾਲ ਆਪਣੀ ਪਹਿਲੀ ਮੁਲਾਕਾਤ ਦਾ ਦਿਲਚਸਪ ਕਿੱਸਾ ਸਾਂਝਾ ਕੀਤਾ ਹੈ। ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਹੋ ਗਿਆ। 

ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ (Parineeti Chopra) ਅਤੇ ਪੰਜਾਬੀ ਫ਼ਿਲਮ ਇੰਡਸਟਰੀ ਦੀ ਸ਼ਾਨ ਦਿਲਜੀਤ ਦੋਸਾਂਝ ਪਹਿਲੀ ਵਾਰ ਇਮਤਿਆਜ਼ ਅਲੀ  ਦੁਆਰਾ ਨਿਰਦੇਸ਼ਿਤ ਫ਼ਿਲਮ 'ਅਮਰ ਸਿੰਘ ਚਮਕੀਲਾ' 'ਚ ਇਕੱਠੇ ਸਕ੍ਰੀਨ ਸ਼ੇਅਰ ਕਰਨ ਜਾ ਰਹੇ ਹਨ। 

'Ab kiske sath gaungi main', asks Parineeti Chopra to Diljit Dosanjh as she completes 'Chamkila' shoot

ਇਹ ਸੱਚ 'ਚ ਇੱਕ ਡਰੀਮ ਰੋਲ ਸੀ- ਪਰਿਣੀਤੀ ਚੋਪੜਾ

ਇੰਨੀਂ ਦਿਨੀਂ ਪਰਿਣੀਤੀ ਚੋਪੜਾ ਦਾ ਇਕ ਇੰਟਰਵਿਊ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ, ਜਿਸ 'ਚ ਅਦਾਕਾਰਾ ਨੇ ਦਿਲਜੀਤ ਦੋਸਾਂਝ ਨਾਲ ਕੰਮ ਕਰਨ ਨੂੰ ਲੈ ਕੇ ਆਪਣੀ ਖੁਸ਼ੀ ਸਾਂਝੀ ਕੀਤੀ ਹੈ ਅਤੇ ਫ਼ਿਲਮ 'ਚ ਕੰਮ ਕਰਨ ਦੇ ਤਜ਼ਰਬੇ ਬਾਰੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ ਹਨ।ਪਰਿਣੀਤੀ ਚੋਪੜਾ ਨੇ ਹਾਲ ਹੀ 'ਚ ਨਿੱਜੀ ਚੈਨਲ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਜਦੋਂ ਮੈਂ ਇਹ ਫ਼ਿਲਮ ਸਾਈਨ ਕੀਤੀ ਸੀ ਤਾਂ ਇਹ ਅਸਲ 'ਚ ਇੱਕ ਡਰੀਮ ਰੋਲ ਸੀ। ਇਸ ਫ਼ਿਲਮ ਦੀ ਸ਼ੂਟਿੰਗ ਤੋਂ ਪਹਿਲਾਂ ਮੈਂ ਸੋਚਿਆ ਸੀ ਕਿ ਮੈਂ ਚੰਗੀ ਪੰਜਾਬੀ ਬੋਲ ਸਕਦੀ ਹਾਂ ਤੇ ਚੰਗੇ ਗੀਤ ਗਾ ਸਕਦੀ ਹਾਂ। ਫਿਰ ਮੇਰੀ ਦਿਲਜੀਤ ਦੋਸਾਂਝ ਨਾਲ ਮੁਲਾਕਾਤ ਹੋਈ। ਇਸ ਤੋਂ ਬਾਅਦ ਮੈਂ ਦੋਵਾਂ ਚੀਜ਼ਾਂ 'ਤੇ ਅਸਲੀਅਤ ਜਾਂਚ ਲਈ। ਮੈਂ ਦਿਲਜੀਤ ਤੋਂ ਪਹਿਲਾਂ ਵਿਦਿਆਰਥੀ ਸੀ। ਮੈਂ ਦਿਲਜੀਤ ਨਾਲ ਆਪਣੇ ਉਚਾਰਨ ਦੀ ਜਾਂਚ ਕਰਦੀ ਸੀ ਕਿ ਕੀ ਮੈਂ ਸ਼ਬਦ ਠੀਕ ਬੋਲ ਰਹੀ ਹਾਂ ਜਾਂ ਨਹੀਂ। ਇਸ ਦੇ ਨਾਲ ਹੀ ਸਾਡੇ ਲਈ ਸਭ ਤੋਂ ਵੱਡੀ ਚੁਣੌਤੀ ਇਹ ਸੀ ਕਿ ਫ਼ਿਲਮ 'ਚ ਸਾਡੇ ਵਾਂਗ ਗਾਉਣ ਦੀ ਲੋੜ ਨਹੀਂ ਸੀ। ਸਾਨੂੰ ਅਮਰਜੋਤ ਤੇ ਚਮਕੀਲਾ ਵਾਂਗ ਗਾਉਣ ਦੀ ਕੋਸ਼ਿਸ਼ ਕਰਨੀ ਸੀ।

 

ਇਮਿਤਆਜ਼ ਦਾ ਫੋਨ ਵੇਖ ਡਰ ਗਏ ਸਨ ਦਿਲਜੀਤ

ਦਿਲਜੀਤ ਦੋਸਾਂਝ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਇਮਤਿਆਜ਼ ਅਲੀ ਨੇ ਮੈਨੂੰ ਫ਼ਿਲਮ ਲਈ ਅਪ੍ਰੋਚ ਕੀਤਾ ਸੀ, ਉਦੋਂ ਮੈਂ ਪਹਿਲਾਂ ਹੀ ਇੱਕ ਪੰਜਾਬੀ ਫ਼ਿਲਮ 'ਜੋੜੀ' 'ਚ ਕੰਮ ਕਰ ਰਿਹਾ ਸੀ। ਇਹ ਫ਼ਿਲਮ ਵੀ ਚਮਕੀਲਾ ਅਤੇ ਅਮਰਜੋਤ ਦੀ ਜ਼ਿੰਦਗੀ ਆਲੇ-ਦੁਆਲੇ ਘੁੰਮਦੀ ਸੀ। ਦਿਲਜੀਤ ਨੇ ਕਿਹਾ ਕਿ ਬਦਕਿਸਮਤੀ ਨਾਲ ਫ਼ਿਲਮ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਰਿਲੀਜ਼ ਨਹੀਂ ਹੋ ਸਕੀ। 

 

ਦਿਲਜੀਤ ਨੂੰ ਲੱਗਦਾ ਸੀ ਚਮਕੀਲਾ ਬਾਰੇ ਉਹ ਸਭ ਤੋਂ ਵੱਧ ਜਾਣਦੇ ਨੇ ਪਰ ਨਹੀਂ ਪਤਾ ਸੀ ਸੱਚਾਈ

ਜਦੋਂ ਮੈਨੂੰ ਪਤਾ ਲੱਗਾ ਕਿ ਬਾਲੀਵੁੱਡ 'ਚ ਵੀ ਚਮਕੀਲਾ 'ਤੇ ਫ਼ਿਲਮ ਬਣ ਰਹੀ ਹੈ ਤਾਂ ਮੈਂ ਸੋਚਿਆ ਕਿ ਉਹ ਆਖਿਰ ਕਿਸ ਤਰ੍ਹਾਂ ਦੀ ਫ਼ਿਲਮ ਬਨਾਉਣਗੇ ਤੇ ਇਸ ਨਾਲ ਕਿੰਨਾ ਇਨਸਾਫ਼ ਕਰ ਸਕਣਗੇ। ਜਦੋਂ ਮੈਨੂੰ ਇਮਤਿਆਜ਼ ਸਰ ਦਾ ਫੋਨ ਆਇਆ, ਮੈਂ ਸੋਚਿਆ ਕਿ ਉਹ ਸਾਡੇ 'ਤੇ ਮੁਕੱਦਮਾ ਕਰਨਗੇ, ਕਿਉਂਕਿ ਉਨ੍ਹਾਂ ਕੋਲ ਚਮਕੀਲਾ ਦੀ ਕਹਾਣੀ ਦੇ ਅਧਿਕਾਰ ਹਨ ਅਤੇ ਸਾਡੇ ਕੋਲ ਨਹੀਂ ਪਰ ਉਨ੍ਹਾਂ ਨੇ ਕਿਹਾ, 'ਮੈਂ ਤੁਹਾਨੂੰ ਫ਼ਿਲਮ 'ਚ ਸਾਈਨ ਕਰਨਾ ਚਾਹੁੰਦਾ ਹਾਂ'।

 

ਹੋਰ ਪੜ੍ਹੋ:  ਜੈਜ਼ੀ ਬੀ ਨੇ ਆਪਣੀ ਨਵੀਂ ਐਲਬਮ 'ਉਸਤਾਦ ਜੀ ਕਿੰਗ ਫੋਰਐਵਰ' ਦਾ ਨਵਾਂ ਪੋਸਟਰ ਤੇ ਟਰੈਕ ਲਿਸਟ ਕੀਤ ਜਾਰੀ

ਦਿਲਜੀਤ ਦੋਸਾਂਝ ਨੇ ਦੱਸਿਆ ਕਿ ਇਮਤਿਆਜ਼ ਅਲੀ ਰੋਜ਼ਾਨਾਂ ਉਨ੍ਹਾਂ ਨੂੰ ਚਮਕੀਲਾ ਦੀ ਜ਼ਿੰਦਗੀ ਬਾਰੇ ਕੁਝ ਨਵੇਂ ਪਹਿਲੂ ਲੱਭ ਕੇ ਪੜ੍ਹਨ, ਸੋਚਣ ਤੇ ਸਮਝਣ ਲਈ ਦਿੰਦੇ ਸਨ ਤਾਂ ਜੋ ਉਹ ਮਰਹੂਮ ਗਾਇਕ ਦੇ ਇਸ ਕਿਰਦਾਰ ਨੂੰ ਚੰਗੀ ਤਰ੍ਹਾਂ ਨਿਭਾ ਸਕਣ। ਦੱਸਣਯੋਗ ਹੈ ਕਿ ਪਰਿਣੀਤੀ ਚੋਪੜਾ ਅਤੇ ਦਿਲਜੀਤ ਦੋਸਾਂਝ ਸਟਾਰਰ ਫ਼ਿਲਮ 'ਚਮਕੀਲਾ' 12 ਅਪ੍ਰੈਲ, 2024 ਨੂੰ ਨੈੱਟਫਲਿਕਸ 'ਤੇ ਪ੍ਰੀਮੀਅਰ ਹੋਣ ਵਾਲੀ ਹੈ। ਦਰਸ਼ਕ ਬਹੁਤ ਹੀ ਬੇਸਬਰੀ ਨਾਲ ਇਸ ਫਿਲਮ ਦੇ ਰਿਲੀਜ਼ ਹੋਣ ਦਾ ਇੰਤਜ਼ਾਰ ਕਰ ਰਹੇ ਹਨ। 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network