ਦਿਲਪ੍ਰੀਤ ਢਿੱਲੋਂ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਗਾਇਕ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਖ਼ਾਸ ਗੱਲਾਂ

ਦਿਲਪ੍ਰੀਤ ਢਿੱਲੋਂ ਦਾ ਅੱਜ ਜਨਮ ਦਿਨ ਹੈ । ਅੱਜ ਉਨ੍ਹਾਂ ਦੇ ਜਨਮ ਦਿਨ ‘ਤੇ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਦੱਸਾਂਗੇ । ਦਿਲਪ੍ਰੀਤ ਢਿੱਲੋਂ ਦਾ ਜਨਮ ਚੌਵੀ ਅਗਸਤ 1991 ਨੂੰ ਫਤਿਹਗੜ੍ਹ ਸਾਹਿਬ ‘ਚ ਹੋਇਆ ਸੀ ।ਉਸ ਦਾ ਅਸਲ ਨਾਂਅ ਅਮਰਿੰਦਰ ਸਿੰਘ ਹੈ, ਪਰ ਗਾਇਕੀ ਦੇ ਖੇਤਰ ‘ਚ ਆਉਣ ਤੋਂ ਬਾਅਦ ਉਸ ਨੇ ਆਪਣਾ ਨਾਂਅ ਬਦਲ ਕੇ ਦਿਲਪ੍ਰੀਤ ਢਿੱਲੋਂ ਰੱਖ ਲਿਆ ਸੀ ।

Written by  Shaminder   |  August 24th 2023 11:59 AM  |  Updated: August 24th 2023 11:59 AM

ਦਿਲਪ੍ਰੀਤ ਢਿੱਲੋਂ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਗਾਇਕ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਖ਼ਾਸ ਗੱਲਾਂ

ਦਿਲਪ੍ਰੀਤ ਢਿੱਲੋਂ (Dilpreet Dhillon) ਦਾ ਅੱਜ ਜਨਮ ਦਿਨ (Birthday) ਹੈ । ਅੱਜ ਉਨ੍ਹਾਂ ਦੇ ਜਨਮ ਦਿਨ ‘ਤੇ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਦੱਸਾਂਗੇ । ਦਿਲਪ੍ਰੀਤ ਢਿੱਲੋਂ ਦਾ ਜਨਮ ਚੌਵੀ ਅਗਸਤ 1991 ਨੂੰ ਫਤਿਹਗੜ੍ਹ ਸਾਹਿਬ ‘ਚ ਹੋਇਆ ਸੀ ।ਉਸ ਦਾ ਅਸਲ ਨਾਂਅ ਅਮਰਿੰਦਰ ਸਿੰਘ ਹੈ, ਪਰ ਗਾਇਕੀ ਦੇ ਖੇਤਰ ‘ਚ ਆਉਣ ਤੋਂ ਬਾਅਦ ਉਸ ਨੇ ਆਪਣਾ ਨਾਂਅ ਬਦਲ ਕੇ ਦਿਲਪ੍ਰੀਤ ਢਿੱਲੋਂ ਰੱਖ ਲਿਆ ਸੀ ।

ਹੋਰ ਪੜ੍ਹੋ  :  ਰੱਖੜੀ ‘ਤੇ ਸੁਣੋ ਵੀਰ ਦੀ ਰੱਖਿਆ ਲਈ ਕਿਵੇਂ ਭੈਣਾਂ ਲੋਕ ਗੀਤਾਂ ‘ਚ ਕਰਦੀਆਂ ਨੇ ਜ਼ਿਕਰ

ਲੁਧਿਆਣਾ ‘ਚ ਉਸ ਨੇ ਆਪਣੀ ਪੜ੍ਹਾਈ ਪੂਰੀ ਕੀਤੀ ਅਤੇ ਜਿਸ ਤੋਂ ਬਾਅਦ ਦਿਲਪ੍ਰੀਤ ਢਿੱਲੋਂ ਨਿਊਜ਼ੀਲੈਂਡ ਚਲਾ ਗਿਆ ।

ਦਿਲਪ੍ਰੀਤ ਢਿੱਲੋਂ ਨੇ ਗਾਇਕ ਦੇ ਤੌਰ ‘ਤੇ ਕੀਤੀ ਸ਼ੁਰੂਆਤ 

ਦਿਲਪ੍ਰੀਤ ਢਿੱਲੋਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਗਾਇਕ ਕੀਤੀ ਸੀ । ਜਿਸ ਤੋਂ ਬਾਅਦ ਉਸ ਨੇ ਅਦਾਕਾਰੀ ਦੇ ਖੇਤਰ ‘ਚ ਵੀ ਕਦਮ ਰੱਖਿਆ ਅਤੇ ਹੁਣ ਤੱਕ ਉਹ ਕਈ ਫ਼ਿਲਮਾਂ ‘ਚ ਵੀ ਨਜ਼ਰ ਆ ਚੁੱਕੇ ਹਨ । ਜਿਸ ‘ਚ ਜੱਦੀ ਸਰਦਾਰ ਮੁੱਖ ਤੌਰ ‘ਤੇ ਸ਼ਾਮਿਲ ਹੈ । ਇਸ ਫ਼ਿਲਮ ‘ਚ ਉਨ੍ਹਾਂ ਦੇ ਨਾਲ ਗੁੱਗੂ ਗਿੱਲ ਤੇ ਸਿੱਪੀ ਗਿੱਲ ਵੀ ਨਜ਼ਰ ਆਏ ਸਨ । 

ਦਿਲਪ੍ਰੀਤ ਢਿੱਲੋਂ ਨੇ ਅੰਬਰ ਧਾਲੀਵਾਲ ਦੇ ਨਾਲ ਕਰਵਾਇਆ ਸੀ ਵਿਆਹ 

ਦਿਲਪ੍ਰੀਤ ਢਿੱਲੋਂ ਨੇ ਅੰਬਰ ਧਾਲੀਵਾਲ ਦੇ ਨਾਲ ਵਿਆਹ ਕਰਵਾਇਆ ਸੀ । ਪਰ ਇਹ ਵਿਆਹ ਜ਼ਿਆਦਾ ਦਿਨ ਤੱਕ ਨਹੀਂ ਸੀ ਚੱਲ ਪਾਇਆ । ਦੋਵਾਂ ਦੇ ਰਿਸ਼ਤੇ ਦਰਮਿਆਨ ਕੁਝ ਅਣਸੁਖਾਵੀਆਂ ਗੱਲਾਂ ਹੋਈਆਂ । ਜਿਸ ਤੋਂ ਬਾਅਦ ਦੋਵਾਂ ਦੇ ਰਾਹ ਵੱਖੋ ਵੱਖਰੇ ਹੋ ਗਏ ਸਨ । 

 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network