ਪੁੱਤਰ ਸਿੱਧੂ ਮੂਸੇਵਾਲਾ ਦੀ ਬਰਸੀ ‘ਤੇ ਮਾਂ ਚਰਨ ਕੌਰ ਹੋਈ ਭਾਵੁਕ, ਕਿਹਾ ‘ਬਿਨਾਂ ਕਿਸੇ ਗੁਨਾਹ ਦੇ ਮੇਰੇ ਕੁੱਖ ਚੋਂ ਖੋਹ ਲਿਆ ਤੈਨੂੰ’

ਸਿੱਧੂ ਮੂਸੇਵਾਲਾ ਦੀ ਅੱਜ ਬਰਸੀ ਹੈ। ਇਸ ਮੌਕੇ ‘ਤੇ ਗਾਇਕ ਦੀ ਮਾਂ ਨੇ ਇੱਕ ਭਾਵੁਕ ਪੋਸਟ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ। ਜਿਸ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਆਪਣੇ ਪੁੱਤਰ ਦੇ ਲਈ ਆਪਣੇ ਦਿਲ ਦੇ ਜਜ਼ਬਾਤ ਸਾਂਝੇ ਕੀਤੇ ਹਨ ।

Written by  Shaminder   |  May 29th 2024 09:40 AM  |  Updated: May 29th 2024 09:40 AM

ਪੁੱਤਰ ਸਿੱਧੂ ਮੂਸੇਵਾਲਾ ਦੀ ਬਰਸੀ ‘ਤੇ ਮਾਂ ਚਰਨ ਕੌਰ ਹੋਈ ਭਾਵੁਕ, ਕਿਹਾ ‘ਬਿਨਾਂ ਕਿਸੇ ਗੁਨਾਹ ਦੇ ਮੇਰੇ ਕੁੱਖ ਚੋਂ ਖੋਹ ਲਿਆ ਤੈਨੂੰ’

  ਸਿੱਧੂ ਮੂਸੇਵਾਲਾ (Sidhu Moose wala)  ਦੀ ਅੱਜ ਬਰਸੀ ਹੈ। ਇਸ ਮੌਕੇ ‘ਤੇ ਗਾਇਕ ਦੀ ਮਾਂ ਨੇ ਇੱਕ ਭਾਵੁਕ ਪੋਸਟ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ। ਜਿਸ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਆਪਣੇ ਪੁੱਤਰ ਦੇ ਲਈ ਆਪਣੇ ਦਿਲ ਦੇ ਜਜ਼ਬਾਤ ਸਾਂਝੇ ਕੀਤੇ ਹਨ ।ਉਨ੍ਹਾਂ ਨੇ ਲਿਖਿਆ ‘ਸ਼ੁਭ ਪੁੱਤ ਅੱਜ ਪੂਰੇ 730 ਦਿਨ ੧੭੫੩੨ ਘੰਟੇ ਹੋ ਗਏ ਆ ਤੁਹਾਨੂੰ ਆਪਣੇ ਘਰ ਦੀ ਦਹਿਲੀਜ਼ ਲੰਘੇ ਨੂੰ । ਮੇਰੀਆਂ ਅਰਦਾਸਾਂ ਤੇ ਮੰਨਤਾਂ ਦਾ ਸੁੱਚਾ ਫਲ ਢਲਦੀ ਸ਼ਾਮ ਨਾਲ ਸਾਡੇ ਬਿਨਾਂ ਕਿਸੇ ਗੁਨਾਹ ਦੇ  ਦੁਸ਼ਮਣਾਂ ਨੇ ਮੇਰੀ ਕੁੱਖ ਚੋਂ ਖੋਹ ਲਿਆ ਤੇ ਪੁੱਤ ਅਜਿਹਾ ਹਨੇਰਾ ਕੀਤਾ ਜਿਸ ਮਗਰੋਂ ਉਮੀਦ ਦਾ ਸੂਰਜ ਚੜ੍ਹਨ ਦੀ ਉਮੀਦ ਵੀ ਖੁਦ ਨੂੰ ਨਹੀਂ ਸੀ ।

ਹੋਰ ਪੜ੍ਹੋ : ਅਨੰਤ ਅੰਬਾਨੀ ਤੇ ਰਾਧਿਕਾ ਦੇ ਦੂਜੇ ਪ੍ਰੀ-ਵੈਡਿੰਗ ਤੇ ਆਏਗਾ 400 ਤੋਂ 500 ਕਰੋੜ ਦਾ ਖਰਚਾ, ਪੜ੍ਹੋ ਪੂਰੀ ਖ਼ਬਰ

ਪਰ ਬੇਟਾ ਗੁਰੁ ਮਹਾਰਾਜ ਤੁਹਾਡੀ ਸੋਚ ਤੇ ਸੁਫ਼ਨਿਆਂ ਤੋਂ ਵਾਕਫ ਸੀ। ਇਸ ਲਈ ਮੇਰਾ ਪੁੱਤ ਦੁਬਾਰਾ ਮੈਨੂੰ ਬਖਸ਼ਿਆ। ਬੇਟਾ ਮੈਂ ਤੇ ਤੁਹਾਡਾ ਬਾਪੂ ਜੀ ਤੁਹਾਡਾ ਨਿੱਕਾ ਵੀਰ ਤੁਹਾਡੀ ਮੌਜੂਦਗੀ ਨੂੰ ਸਦਾ ਇਸ ਜਹਾਨ ‘ਚ ਬਰਕਰਾਰ ਰੱਖਣਗੇ ।ਸਰੀਰਕ ਤੌਰ ਤੇ ਬੇਸ਼ੱਕ ਮੈਂ ਤੁਹਾਨੂੰ ਨਹੀਂ ਵੇਖ ਸਕਦੀ ਆ ਪਰ ਮਨ ਦੀਆਂ ਅੱਖਾਂ ਨਾਲ ਮਹਿਸੂਸ ਕਰ ਸਕਦੀ ਆਂ। ਜੋ ਮੈਂ ਇਨ੍ਹਾਂ ਦੋ ਸਾਲਾਂ ਤੋਂ ਕਰਦੀ ਆ ਰਹੀ ਹਆਂ ਪੁੱਤ ਇਹ ਦਿਨ ਬੜਾ ਔਖਾ ਪੁੱਤ’। 

ਫੈਨਸ ਵੀ ਹੋਏ ਭਾਵੁਕ 

ਸਿੱਧੂ ਮੂਸੇਵਾਲਾ ਦੀ ਮਾਂ ਵੱਲੋਂ ਸਾਂਝੀ ਕੀਤੀ ਗਈ ਇਸ ਪੋਸਟ ‘ਤੇ ਫੈਨਸ ਵੀ ਭਾਵੁਕ ਹੁੰਦੇ ਹੋਏ ਨਜ਼ਰ ਆ ਰਹੇ ਹਨ ਅਤੇ ਮਾਤਾ ਜੀ ਨੂੰ ਹੌਸਲਾ ਦਿੰਦੇ ਹੋਏ ਨਜ਼ਰ ਆ ਰਹੇ ਹਨ । ਦੱਸ ਦਈਏ ਕਿ ਅੱਜ ਸਿੱਧੂ ਮੂਸੇਵਾਲਾ ਦੀ ਬਰਸੀ ਮੌਕੇ ਉਨ੍ਹਾਂ ਦੇ ਮਾਪੇ ਇਨਸਾਫ ਦੀ ਗੁਹਾਰ ਲਗਾ ਰਹੇ ਹਨ । 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network