ਪੰਜਾਬੀ ਸਿਨੇਮਾ ਦੇ ਇਤਿਹਾਸ ‘ਚ ਪਹਿਲੀ ਵਾਰ ਸਿਨੇਮਾ ਘਰਾਂ ਰਿਲੀਜ਼ ਹੋਵੇਗਾ ਤਰਸੇਮ ਜੱਸੜ ਦੀ ਫ਼ਿਲਮ ‘ਮਸਤਾਨੇ’ ਦਾ ਟ੍ਰੇਲਰ

ਪੰਜਾਬੀ ਸਿਨੇਮਾ ਦੇ ਇਤਿਹਾਸ ‘ਚ ਪਹਿਲੀ ਵਾਰ ਤਰਸੇਮ ਜੱਸੜ ਦੀ ਫ਼ਿਲਮ ‘ਮਸਤਾਨੇ’ ਦਾ ਟ੍ਰੇਲਰ ਸਿਨੇਮਾ ਘਰਾਂ ‘ਚ ਪੰਜ ਅਗਸਤ ਨੂੰ ਰਿਲੀਜ਼ ਹੋਣ ਜਾ ਰਿਹਾ ਹੈ । ਇਸ ਫ਼ਿਲਮ ਦਾ ਟ੍ਰੇਲਰ ਵੇਖਣ ਦੇ ਲਈ ਤੁਸੀਂ ਵੀ ਆਪਣੀਆਂ ਫਰੀ ਟਿਕਟ ਬੁੱਕ ਕਰਵਾ ਸਕਦੇ ਹੋ ।

Written by  Shaminder   |  August 03rd 2023 01:12 PM  |  Updated: August 03rd 2023 01:12 PM

ਪੰਜਾਬੀ ਸਿਨੇਮਾ ਦੇ ਇਤਿਹਾਸ ‘ਚ ਪਹਿਲੀ ਵਾਰ ਸਿਨੇਮਾ ਘਰਾਂ ਰਿਲੀਜ਼ ਹੋਵੇਗਾ ਤਰਸੇਮ ਜੱਸੜ ਦੀ ਫ਼ਿਲਮ ‘ਮਸਤਾਨੇ’ ਦਾ ਟ੍ਰੇਲਰ

ਪੰਜਾਬੀ ਸਿਨੇਮਾ ਦੇ ਇਤਿਹਾਸ ‘ਚ ਪਹਿਲੀ ਵਾਰ ਤਰਸੇਮ ਜੱਸੜ (Tarsem Jassar) ਦੀ ਫ਼ਿਲਮ ‘ਮਸਤਾਨੇ’ (Mastaney Trailer) ਦਾ ਟ੍ਰੇਲਰ ਸਿਨੇਮਾ ਘਰਾਂ ‘ਚ ਪੰਜ ਅਗਸਤ ਨੂੰ  ਰਿਲੀਜ਼ ਹੋਣ ਜਾ ਰਿਹਾ ਹੈ । ਇਸ ਫ਼ਿਲਮ ਦਾ ਟ੍ਰੇਲਰ ਵੇਖਣ ਦੇ ਲਈ ਤੁਸੀਂ ਵੀ ਆਪਣੀਆਂ ਫ੍ਰੀ ਟਿਕਟ ਬੁੱਕ ਕਰਵਾ ਸਕਦੇ ਹੋ ।ਇਹ ਫ਼ਿਲਮ  25  ਅਗਸਤ ਨੂੰ ਦੁਨੀਆ ਭਰ ਦੇ ਸਿਨੇਮਾ ਘਰਾਂ ‘ਚ ਰਿਲੀਜ਼ ਹੋਵੇਗੀ।

ਹੋਰ ਪੜ੍ਹੋ : ਯੂਟਿਊਬਰ ਅਰਮਾਨ ਮਲਿਕ ਤੇ ਕ੍ਰਿਤਿਕਾ ਦਾ ਪੁੱਤਰ ਹੋਇਆ ਬੀਮਾਰ, ਕਰਨਾ ਪਿਆ ਅਪ੍ਰੇਸ਼ਨ

ਇਹ ਪੰਜਾਬੀ ਦੀਆਂ ਬਿਹਤਰੀਨ ਫ਼ਿਲਮਾਂ ਚੋਂ ਇੱਕ ਹੈ ਅਤੇ ਇਸ ਦਾ ਅਸਲੀ ਮਜ਼ਾ ਤੁਹਾਨੂੰ ਸਿਨੇਮਾ ਘਰਾਂ ‘ਚ ਹੀ ਆ ਸਕਦਾ ਹੈ । ਇਸ ਲਈ ਤੁਸੀਂ ਵੀ ਇਸ ਫ਼ਿਲਮ ਦੀਆਂ ਫ੍ਰੀ ਟਿਕਟਾਂ ਬੁੱਕ ਕਰਵਾ ਸਕਦੇ ਹੋ । 

ਫ਼ਿਲਮ ‘ਚ ਤਰਸੇਮ ਜੱਸੜ ਦੀ ਮੁੱਖ ਭੁਮਿਕਾ 

 ਇਸ ਫ਼ਿਲਮ ‘ਚ ਤਰਸੇਮ ਜੱਸੜ ਮੁੱਖ ਭੂਮਿਕਾ ‘ਚ ਦਿਖਾਈ ਦੇਣਗੇ । ਇਸ ਤੋਂ ਇਲਾਵਾ ਕਰਮਜੀਤ ਅਨਮੋਲ, ਗੁਰਪ੍ਰੀਤ ਘੁੱਗੀ, ਬਨਿੰਦਰ ਬੰਨੀ, ਹਨੀ ਮੱਟੂ ਅਤੇ ਅਦਾਕਾਰਾ ਸਿੰਮੀ ਚਾਹਲ ਵੀ ਨਜ਼ਰ ਆਉਣਗੇ । ਫ਼ਿਲਮ ਸਿੱਖ ਕੌਮ ਦੀ ਬਹਾਦਰੀ ਅਤੇ ਸਿੱਖ ਯੋਧਿਆਂ ਦੀ ਗਾਥਾ ਨੂੰ ਬਿਆਨ ਕਰੇਗੀ ।ਫ਼ਿਲਮ ਨੂੰ ਵਿਹਲੀ ਜਨਤਾ ਫ਼ਿਲਮਸ ਅਤੇ ਓਮਜੀ ਸਿਨੇ ਵਰਲਡ ਵੱਲੋਂ ਪੇਸ਼ ਕੀਤਾ ਗਿਆ ਹੈ ਅਤੇ ਸ਼ਰਨ ਆਰਟਸ ਵੱਲੋਂ ਇਸ ਫ਼ਿਲਮ ਨੂੰ ਨਿਰਦੇਸ਼ਿਤ ਕੀਤਾ ਗਿਆ ਹੈ ।

ਇਹ ਆਪਣੇ ਆਪ ‘ਚ ਬਿਹਤਰੀਨ ਪੰਜਾਬੀ ਫ਼ਿਲਮਾਂ ਚੋਂ ਇੱਕ ਹੋਵੇਗੀ । ਤਰਸੇਮ ਜੱਸੜ ਦੇ ਫੈਨਸ ਵੀ ਇਸ ਫ਼ਿਲਮ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ ਅਤੇ ਬੇਸਬਰੀ ਦੇ ਨਾਲ ਇਸ ਦੀ ਉਡੀਕ ਕਰ ਰਹੇ ਹਨ । ਪਰ ਇਸ ਤੋਂ ਪਹਿਲਾਂ ਫੈਨਸ ਇਸ ਦੇ ਟ੍ਰੇਲਰ ਦਾ ਮਜ਼ਾ ਸਿਨੇਮਾ ਘਰਾਂ ‘ਚ ਲੈ ਸਕਦੇ ਹਨ । 

ਤਰਸੇਮ ਜੱਸੜ ਨੇ ਦਿੱਤੀਆਂ ਕਈ ਹਿੱਟ ਫ਼ਿਲਮਾਂ 

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਤਰਸੇਮ ਜੱਸੜ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਜਿਸ ‘ਚ ‘ਰੱਬ ਦਾ ਰੇਡੀਓ’, ‘ਅਫਸਰ’, ‘ੳ ਅ’, ‘ਮਾਂ ਦਾ ਲਾਡਲਾ’ ਸਣੇ ਕਈ ਫ਼ਿਲਮਾਂ ਇਸ ਹਿੱਟ ਲਿਸਟ ‘ਚ ਸ਼ਾਮਿਲ ਹਨ । 

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network