ਗੈਰੀ ਸੰਧੂ ਨੇ ਆਪਣੀ ਨਵੀਂ ਐਲਬਮ 'Still Here' ਦਾ ਕੀਤਾ ਐਲਾਨ, ਜਾਣੋ ਕਦੋਂ ਰਿਲੀਜ਼ ਹੋਵੇਗੀ ਇਹ ਐਲਬਮ

ਮਸ਼ਹੂਰ ਪੰਜਾਬੀ ਗਾਇਕ ਗੈਰੀ ਸੰਧੂ ਅਕਸਰ ਹੀ ਆਪਣੇ ਗੀਤਾਂ ਨੂੰ ਲੈ ਕੇ ਸੁਰਖੀਆਂ ' ਰਹਿੰਦੇ ਹਨ। ਗਾਇਕ ਦੇ ਗੀਤਾਂ ਨੂੰ ਨੌਜਵਾਨ ਪੀੜੀ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ। ਜਲਦ ਹੀ ਗਾਇਕ ਆਪਣੀ ਨਵੀਂ ਐਲਬਮ Still Here ਰਾਹੀਂ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਹਨ, ਇਸ ਦਾ ਐਲਾਨ ਖ਼ੁਦ ਗਾਇਕ ਵੱਲੋਂ ਕੀਤਾ ਗਿਆ ਹੈ।

Reported by: PTC Punjabi Desk | Edited by: Pushp Raj  |  November 21st 2023 06:25 PM |  Updated: November 21st 2023 06:25 PM

ਗੈਰੀ ਸੰਧੂ ਨੇ ਆਪਣੀ ਨਵੀਂ ਐਲਬਮ 'Still Here' ਦਾ ਕੀਤਾ ਐਲਾਨ, ਜਾਣੋ ਕਦੋਂ ਰਿਲੀਜ਼ ਹੋਵੇਗੀ ਇਹ ਐਲਬਮ

Garry Sandhu Album Still Here: ਮਸ਼ਹੂਰ ਪੰਜਾਬੀ ਗਾਇਕ ਗੈਰੀ ਸੰਧੂ ਅਕਸਰ ਹੀ ਆਪਣੇ ਗੀਤਾਂ ਨੂੰ ਲੈ ਕੇ ਸੁਰਖੀਆਂ ' ਰਹਿੰਦੇ ਹਨ। ਗਾਇਕ ਦੇ ਗੀਤਾਂ ਨੂੰ ਨੌਜਵਾਨ ਪੀੜੀ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ। ਜਲਦ ਹੀ ਗਾਇਕ ਆਪਣੀ ਨਵੀਂ ਐਲਬਮ Still Here ਰਾਹੀਂ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਹਨ, ਇਸ ਦਾ ਐਲਾਨ ਖ਼ੁਦ ਗਾਇਕ ਵੱਲੋਂ ਕੀਤਾ ਗਿਆ ਹੈ। 

ਦੱਸ ਦਈਏ ਕਿ ਗੈਰੀ ਸੰਧੂ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਜਾਣਿਆ ਪਛਾਣਿਆ ਨਾਂਅ ਹੈ।  ਗੈਰੀ ਸੰਧੂ ਨੇ  ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ। ਹਾਲ ਹੀ 'ਚ ਗਾਇਕ ਨੇ ਆਪਣੀ ਨਵੀਂ ਐਲਬਮ ਦਾ ਐਲਾਨ ਕੀਤਾ ਹੈ। 

ਗੈਰੀ ਸੰਧੂ ਨੇ ਆਪਣੇ ਫੈਨਜ਼ ਨੂੰ ਸਰਪ੍ਰਾਈਜ਼ ਦਿੰਦੇ ਹੋਏ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਪੋਸਟ ਪਾਈ ਹੈ। ਇਸ ਪੋਸਟ 'ਚ ਗਾਇਕ ਨੇ ਆਪਣੀ ਨਵੀਂ ਐਲਬਮ ਦਾ ਟਾਈਟਲ ਸਾਂਝਾ ਕੀਤਾ ਹੈ। ਇਸ ਐਲਬਮ ਦਾ ਟਾਈਟਲ Still Here ਹੈ।  

ਗੈਰੀ ਸੰਧੂ ਦੀ ਪੋਸਟ ਦੇ ਮੁਤਾਬਕ ਗਾਇਕ ਦੀ ਇਹ ਨਵੀਂ ਐਲਬਮ Still Here 27 ਨਵੰਬਰ ਨੂੰ ਰਿਲੀਜ਼ ਹੋਵੇਗੀ। ਗਾਇਕ ਨੇ ਐਲਬਮ ਦੀ ਰਿਲੀਜ਼ ਡੇਟ ਦੇ ਨਾਲ-ਨਾਲ ਇਸ ਦਾ ਕਵਰ ਪੇਜ਼ ਸਾਂਝਾ ਕੀਤਾ ਹੈ। ਜਿਸ 'ਤੇ ਗਾਇਕ ਦੀ ਤਸਵੀਰ ਨਜ਼ਰ ਆ ਰਹੀ ਹੈ। 

 ਹੋਰ ਪੜ੍ਹੋ: 1 ਜਨਵਰੀ ਤੋਂ ਬੰਦ ਹੋ ਜਾਵੇਗੀ Google Pay, Paytm ਤੇ PhonePe ਦੀ UPI ID! ਜਾਣੋ ਵਜ੍ਹਾ

 ਗੈਰੀ ਸੰਧੂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਗਾਇਕ ਨੇ  ਆਪਣੇ ਕਰੀਅਰ ਦੀ ਸ਼ੁਰੂਆਤ 'ਫਰੈਸ਼' ਗੀਤ  ਨਾਲ ਕੀਤੀ ਸੀ। ਇਸ ਤੋਂ ਇਲਾਵਾ ਗੈਰੀ ਸੰਧੂ ਆਪਣੀ ਪਰਸਨਲ ਲਾਈਫ ਕਰਕੇ ਵੀ ਚਰਚਾ 'ਚ ਰਹਿੰਦੇ ਹਨ। ਉਹ ਹਾਲ ਹੀ 'ਚ ਜੈਸਮੀਨ ਸੈਂਡਲਾਸ ਕਰਕੇ ਚਰਚਾ 'ਚ ਰਹੇ ਸੀ। ਜੈਸਮੀਨ ਸੈਂਡਲਾਸ ਅਕਸਰ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ 'ਚ ਗੈਰੀ ਸੰਧੂ ਦਾ ਨਾਮ ਲੈਂਦੀ ਰਹੀ ਹੈ। 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network