ਅੱਜ ਹੈ ਗਾਇਕ ਗੈਰੀ ਸੰਧੂ ਦਾ ਜਨਮਦਿਨ, ਪੰਜਾਬੀ ਗਾਇਕ ਜੀ ਖ਼ਾਨ ਨੇ ਆਪਣੇ ਉਸਤਾਦ ਨੂੰ ਅਨੋਖੇ ਅੰਦਾਜ਼ 'ਚ ਦਿੱਤੀ ਵਧਾਈ

ਅੱਜ ਮਸ਼ਹੂਰ ਪੰਜਾਬੀ ਗਾਇਕ ਗੈਰੀ ਸੰਧੂ ਦਾ ਜਨਮਦਿਨ ਹੈ। ਇਸ ਖ਼ਾਸ ਮੌਕੇ 'ਤੇ ਉਨ੍ਹਾਂ ਦੇ ਦੋਸਤ ਤੇ ਚੇਲੇ ਗਾਇਕ ਜੀ ਖ਼ਾਨ ਨੇ ਉਨ੍ਹਾਂ ਨੂੰ ਖਾਸ ਅੰਦਾਜ਼ 'ਚ ਜਨਮਦਿਨ ਦੀ ਵਧਾਈ ਦਿੱਤੀ ਹੈ।

Written by  Pushp Raj   |  April 04th 2023 05:05 PM  |  Updated: April 04th 2023 05:05 PM

ਅੱਜ ਹੈ ਗਾਇਕ ਗੈਰੀ ਸੰਧੂ ਦਾ ਜਨਮਦਿਨ, ਪੰਜਾਬੀ ਗਾਇਕ ਜੀ ਖ਼ਾਨ ਨੇ ਆਪਣੇ ਉਸਤਾਦ ਨੂੰ ਅਨੋਖੇ ਅੰਦਾਜ਼ 'ਚ ਦਿੱਤੀ ਵਧਾਈ

G Khan on Garry Sandhu Birthday: ਆਪਣੀ ਗਾਇਕੀ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਵਾਲੇ ਗਾਇਕ ਗੈਰੀ ਸੰਧੂ ਦਾ ਅੱਜ ਜਨਮਦਿਨ ਹੈ। ਸੋਸ਼ਲ ਮੀਡੀਆ ਉੱਤੇ ਗੈਰੀ ਸੰਧੂ ਦੇ ਫੈਨਜ਼ ਉਨ੍ਹਾਂ ਨੂੰ ਜਨਮਦਿਨ ਦੀ ਵਧਾਈ ਦੇ ਰਹੇ ਹਨ। ਇਸ ਵਿਚਾਲੇ ਉਨ੍ਹਾਂ ਦੇ ਚੇਲੇ ਤੇ ਪੰਜਾਬੀ ਗਾਇਕ ਜੀ ਖ਼ਾਨ ਨੇ ਬਹੁਤ ਹੀ ਪਿਆਰੀ ਜਿਹੀ ਪੋਸਟ ਪਾ ਕੇ ਆਪਣੇ ਉਸਤਾਦ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ।

ਜੀ ਖ਼ਾਨ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਪੋਸਟ ਪਾ ਕੇ ਗਾਇਕ ਗੈਰੀ ਸੰਧੂ ਨੂੰ ਬੇਹੱਦ ਖ਼ਾਸ ਅੰਦਾਜ਼ ਵਿੱਚ ਜਨਮਦਿਨ ਦੀ ਵਧਾਈ ਦਿੱਤੀ ਹੈ। ਇਸ ਦੌਰਾਨ ਜੀ ਖ਼ਾਨ ਨੇ ਆਪਣੀ ਪੋਸਟ ਵਿੱਚ ਗੈਰੀ ਸੰਧੂ ਨਾਲ ਆਪਣੀਆਂ ਤਸਵੀਰਾਂ ਤੇ ਕੇਕ ਦੀ ਤਸਵੀਰ ਵੀ ਸਾਂਝੀ ਕੀਤੀ ਹੈ। 

ਗੈਰੀ ਸੰਧੂ ਨੂੰ ਜਨਮਦਿਨ ਦੀ ਵਧਾਈ ਦਿੰਦੇ ਹੋਏ ਜੀ ਖ਼ਾਨ ਨੇ ਪੋਸਟ 'ਤੇ ਖ਼ਾਸ ਕੈਪਸ਼ਨ ਵੀ ਲਿਖਿਆ ਹੈ। ਜੀ ਖ਼ਾਨ ਨੇ ਆਪਣੀ ਪੋਸਟ ਦੇ ਕੈਪਸ਼ਨ ਵਿੱਚ ਲਿਖਿਆ, " ਹੈਪੀ ਬਰਥਡੇਅ ਉਸਤਾਦ ਜੀ ਤੇ ਥੈਂਕਯੂ ਮੈਨੂੰ ਚੰਗੀ ਲਾਈਫ ਦੇਣ ਲਈ, ਜੇ ਤੁਸੀਂ ਨਾਂ ਮਿਲਦੇ ਤਾਂ ਪਤਾ ਨਹੀਂ ਕੀ ਹੋਣਾ ਸੀ। ਬਾਬਾ ਮੇਰੀ ਉਮਰ ਵੀ ਲਾ ਦਵੇ ਤੁਹਾਨੂੰ , ਲਵ ਯੂ ਬਾਈ ????????????????????❤️????"

ਹੋਰ ਪੜ੍ਹੋ: Birthday Special: ਪੰਜਾਬੀ ਗਾਇਕ ਗੈਰੀ ਸੰਧੂ ਦਾ ਅੱਜ ਹੈ ਜਨਮਦਿਨ, ਜਾਣੋ ਉਨ੍ਹਾਂ ਦੇ ਟੌਪ 10 ਸੁਪਰਹਿੱਟ ਗੀਤਾਂ ਬਾਰੇ       

ਜੀ ਖ਼ਾਨ ਵੱਲੋਂ ਸ਼ੇਅਰ ਕੀਤੀ ਗਈ ਇਸ ਪੋਸਟ 'ਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਗੈਰੀ ਸੰਧੂ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਹਨ। ਫੈਨਜ਼  ਇਸ ਪੋਸਟ ਉੱਤੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

ਗੈਰੀ ਸੰਧੂ ਦੀ ਜ਼ਿੰਦਗੀ ਬਾਰੇ ਤਾਂ ਉਨ੍ਹਾਂ ਨੂੰ ਸਕੂਲ ਦੇ ਦਿਨਾਂ ਤੋਂ ਹੀ ਗਾਉਣ ਦਾ ਸ਼ੌਂਕ ਸੀ । ਗੈਰੀ ਸੰਧੂ ਦਾ ਜਨਮ ਰੁੜਕਾ ਕਲਾਂ ‘ਚ ਹੋਇਆ ਸੀ । ਉਨ੍ਹਾਂ ਦੇ ਮਾਤਾ-ਪਿਤਾ ਇਸ ਦੁਨੀਆ ਤੋਂ ਰੁਖਸਤ ਹੋ ਚੁੱਕੇ ਨੇ। ਗੈਰੀ ਸੰਧੂ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਸੁਪਰ ਹਿੱਟ ਗੀਤ ਦਿੱਤੇ ਨੇ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ‘ਚ ਕੰਮ ਕਰ ਰਹੇ ਹਨ। 

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network