ਗੈਰੀ ਸੰਧੂ ਦਾ ਦਰਦ ਛਲਕਿਆਂ, ਆਪਣੇ ਮਾਪਿਆਂ ਨੂੰ ਯਾਦ ਕਰ ਹੋਏ ਭਾਵੁਕ, ਕਿਹਾ ‘ਮੈਂ ਆਪਣਾ ਦਰਦ ਬਿਆਨ ਨਹੀਂ ਕਰ ਸਕਦਾ’

ਮਾਪਿਆਂ ਦੀ ਅਹਿਮੀਅਤ ਕੀ ਹੁੰਦੀ ਹੈ, ਇਸ ਦੇ ਬਾਰੇ ਉਹੀ ਜਾਣ ਸਕਦਾ ਹੈ। ਜਿਸ ਨੇ ਆਪਣੇ ਮਾਪਿਆਂ ਨੂੰ ਹਮੇਸ਼ਾ ਲਈ ਗੁਆ ਦਿੱਤਾ ਹੈ । ਇਨਸਾਨ ਦੁਨੀਆ ਦੇ ਕਿਸੇ ਵੀ ਮੁਕਾਮ ‘ਤੇ ਕਿਉਂ ਨਾ ਪਹੁੰਚ ਜਾਵੇ, ਮਾਪਿਆਂ ਦੀ ਜ਼ਰੂਰਤ ਉਸ ਨੂੰ ਹਮੇਸ਼ਾ ਹੀ ਰਹਿੰਦੀ ਹੈ ।

Written by  Shaminder   |  May 16th 2023 03:32 PM  |  Updated: May 16th 2023 03:32 PM

ਗੈਰੀ ਸੰਧੂ ਦਾ ਦਰਦ ਛਲਕਿਆਂ, ਆਪਣੇ ਮਾਪਿਆਂ ਨੂੰ ਯਾਦ ਕਰ ਹੋਏ ਭਾਵੁਕ, ਕਿਹਾ ‘ਮੈਂ ਆਪਣਾ ਦਰਦ ਬਿਆਨ ਨਹੀਂ ਕਰ ਸਕਦਾ’

ਮਾਂ ਵਰਗਾ ਘਣਛਾਵਾਂ ਬੂਟਾ ਮੈਨੂੰ ਕਿਧਰੇ ਨਜ਼ਰ ਨਾ ਆਵੇ, ਜਿਸ ਤੋਂ ਛਾਂ ਉਧਾਰੀ ਲੈ ਕੇ ਰੱਬ ਨੇ ਸਵਰਗ ਬਣਾਏ । ਬਾਪ ਸਿਰਾਂ ਦੇ ਤਾਜ ਮੁਹੰਮਦ…ਜੀ ਹਾਂ ਮਾਂ ਵਰਗਾ ਪਿਆਰ ਇਸ ਦੁਨੀਆ ‘ਤੇ ਤੁਹਾਨੂੰ ਕੋਈ ਕਰ ਨਹੀਂ ਸਕਦਾ ਅਤੇ ਪਿਤਾ ਵਾਂਗ ਤੁਹਾਡੀਆਂ ਕੋਈ ਰੀਝਾਂ ਪੂਰੀਆਂ ਨਹੀਂ ਕਰ ਸਕਦਾ ।  ਮਾਪਿਆਂ ਦੀ ਅਹਿਮੀਅਤ ਕੀ ਹੁੰਦੀ ਹੈ, ਇਸ ਦੇ ਬਾਰੇ ਉਹੀ ਜਾਣ ਸਕਦਾ ਹੈ।

ਹੋਰ ਪੜ੍ਹੋ  :  ਫ਼ਿਲਮ ‘ਲੈਂਬਰਗਿਨੀ’ ਦਾ ਮਜ਼ੇਦਾਰ ਟ੍ਰੇਲਰ ਹੋਇਆ ਰਿਲੀਜ਼, ਰਣਜੀਤ ਬਾਵਾ, ਪ੍ਰਮਿੰਦਰ ਗਿੱਲ, ਨਿਰਮਲ ਰਿਸ਼ੀ ਸਣੇ ਕਈ ਸਿਤਾਰੇ ਲਗਾ ਰਹੇ ਰੌਣਕਾਂ

ਜਿਸ ਨੇ ਆਪਣੇ ਮਾਪਿਆਂ ਨੂੰ ਹਮੇਸ਼ਾ ਲਈ ਗੁਆ ਦਿੱਤਾ ਹੈ । ਇਨਸਾਨ ਦੁਨੀਆ ਦੇ ਕਿਸੇ ਵੀ ਮੁਕਾਮ ‘ਤੇ ਕਿਉਂ ਨਾ ਪਹੁੰਚ ਜਾਵੇ, ਮਾਪਿਆਂ ਦੀ ਜ਼ਰੂਰਤ ਉਸ ਨੂੰ ਹਮੇਸ਼ਾ ਹੀ ਰਹਿੰਦੀ ਹੈ । ਗੈਰੀ ਸੰਧੂ (Garry Sandhu) ਵੀ ਆਪਣੇ ਮਾਪਿਆਂ ਨੂੰ ਯਾਦ ਕਰਕੇ ਅਕਸਰ ਭਾਵੁਕ ਹੋ ਜਾਂਦੇ ਹਨ । ਉਨ੍ਹਾਂ ਦੇ ਮਾਪਿਆਂ ਦਾ ਦਿਹਾਂਤ ਹੋ ਚੁੱਕਿਆ ਹੈ ।ਹੁਣ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । 

ਗੈਰੀ ਸੰਧੂ ਨੇ ਆਪਣੀਆਂ ਭਾਵਨਾਵਾਂ ਕੀਤੀਆਂ ਸਾਂਝੀਆਂ 

ਗੈਰੀ ਸੰਧੂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ ।ਵੀਡੀਓ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਲਿਖਿਆ ਕਿ ‘ਮਾਂ ਬਾਪ ਤੁਹਾਡੇ ਨਾਲ ਹਨ ਤਾਂ ਦੁਨੀਆ ਦਾ ਕੋਈ ਵੀ ਦੁੱਖ ਤੁਹਾਡੇ ਨੇੜੇ ਨਹੀਂ ਆ ਸਕਦਾ ।ਪਰ ਇਹ ਜਾਦੂਈ ਸ਼ਕਤੀ ਤੁਹਾਡੇ ਨਾਲ ਨਹੀਂ ਹੈ, ਪਰ ਜਿੱਥੇ ਵੀ ਹੋਵੇਗੀ, ਉੱਥੇ ਵਾਪਸ ਤੁਹਾਡੇ ਕੋਲ ਆਏਗੀ।

ਪਰ ਮੈਂ ਆਪਣਾ ਦਰਦ ਬਿਆਨ ਨਹੀਂ ਕਰ ਸਕਦਾ।ਮੈਂ ਸਿਰਫ਼ ਇਹ ਕਹਿਣਾ ਚਾਹੁੰਦਾ ਹਾਂ ਕਿ ਆਪਣੇ ਮਾਤਾ ਪਿਤਾ ਨੂੰ ਪਿਆਰ ਕਰੋ ਅਤੇ ਆਪਣੇ ਪਰਿਵਾਰ ਨੂੰ ਵੀ ਹਮੇਸ਼ਾ ਪਿਆਰ ਕਰੋ’। ਗੈਰੀ ਸੰਧੂ ਦੇ ਵੱਲੋਂ ਸ਼ੇਅਰ ਕੀਤੇ ਗਏ ਇਸ ਵੀਡੀਓ ‘ਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਖੂਬ ਰਿਐਕਸ਼ਨ ਦਿੱਤੇ ਜਾ ਰਹੇ ਹਨ । 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network