ਗਿੱਪੀ ਗਰੇਵਾਲ ਨੇ ਨਿਰਮਲ ਰਿਸ਼ੀ ਨੂੰ ਪਦਮਸ਼੍ਰੀ ਅਵਾਰਡ ਮਿਲਣ 'ਤੇ ਦਿੱਤੀ ਵਧਾਈ, ਵੇਖੋ ਵੀਡੀਓ
Gippy Grewal with Nirmal Rishi: ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਇਨ੍ਹੀਂ ਦਿਨੀਂ ਆਪਣੇ ਆਉਣ ਵਾਲੇ ਪ੍ਰੋਜੈਕਟਸ ਵਿੱਚ ਰੁੱਝੇ ਹੋਏ ਹਨ। ਹਾਲ ਹੀ ਵਿੱਚ ਗਿੱਪੀ ਗਰੇਵਾਲ ਨੇ ਆਪਣੀ ਨਵੀਂ ਫਿਲਮ ਦੀ ਸ਼ੂਟਿੰਗ ਦੌਰਾਨ ਨਿਰਮਲ ਰਿਸ਼ੀ ਨੂੰ ਪਦਮਸ਼੍ਰੀ ਅਵਾਰਡ ਮਿਲਣ 'ਤੇ ਵਧਾਈ ਦਿੱਤੀ ਹੈ।
ਦੱਸ ਦਈਏ ਕਿ ਗਾਇਕੀ ਤੇ ਅਦਾਕਾਰੀ ਦੇ ਨਾਲ -ਨਾਲ ਗਿੱਪੀ ਗਰੇਵਾਲ (Gippy Grewal) ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਰਹਿੰਦੇ ਹਨ। ਹਾਲ ਹੀ ਵਿੱਚ ਗਾਇਕ ਨੇ ਪੰਜਾਬੀ ਇੰਡਸਟਰੀ (Pollywood) ਦੀ ਮਸ਼ਹੂਰ ਅਦਾਕਾਰਾ ਨਿਰਮਲ ਰਿਸ਼ੀ ਨਾਲ ਇੱਕ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ਦੇ ਵਿੱਚ ਗਿੱਪੀ ਗਰੇਵਾਲ ਨਿਰਮਲ ਰਿਸ਼ੀ (Nirmal Rishi) ਨੂੰ ਪਦਮਸ਼੍ਰੀ ਅਵਾਰਡ ਮਿਲਣ ਉੱਤੇ ਖੁਸ਼ੀ ਪ੍ਰਗਟ ਕਰ ਰਹੇ ਹਨ ਤੇ ਬੇਹੱਦ ਹੀ ਖਾਸ ਅੰਦਾਜ਼ ਵਿੱਚ ਵਧਾਈ ਦਿੰਦੇ ਹੋਏ ਵੀ ਨਜ਼ਰ ਆਏ। ਗਾਇਕ ਨੇ ਦੱਸਿਆ ਕਿ ਉਨ੍ਹਾਂ ਨੇ ਇੱਕ ਘੰਟੇ ਲਈ ਫਿਲਮ ਦੀ ਸ਼ੂਟਿੰਗ ਰੋਕ ਦਿੱਤੀ ਹੈ ਤੇ ਪਹਿਲਾਂ ਉਹ ਕੇਕ ਕੱਟ ਕੇ ਨਿਰਮਲ ਰਿਸ਼ੀ ਜੀ ਲਈ ਇਹ ਖਾਸ ਸੈਲੀਬ੍ਰੇਸ਼ਨ ਕਰਨਗੇ, ਇਸ ਮਗਰੋਂ ਸ਼ੂਟਿੰਗ ਦਾ ਕੰਮ ਅੱਗੇ ਜਾਰੀ ਰਹੇਗਾ।
ਇਸ ਵੀਡੀਓ ਦੇ ਵਿੱਚ ਤੁਸੀਂ ਨਿਰਮਲ ਰਿਸ਼ੀ ਅਤੇ ਗਿੱਪੀ ਗਰੇਵਾਲ ਦੇ ਨਾਲ ਮਸ਼ਹੂਰ ਅਦਾਕਾਰਾ ਜੈਸਮੀਨ ਭਸੀਨ (Jasmine Bhasin) ਨੂੰ ਵੀ ਵੇਖ ਸਕਦੇ ਹੋ। ਇਸ ਵੀਡੀਓ ਦੇ ਵਿੱਚ ਤਿੰਨੋਂ ਬੇਹੱਦ ਹੀ ਖਾਸ ਤੇ ਹੱਸਦੇ ਖੇਡਦੇ ਖੂਬਸੂਰਤ ਅੰਦਾਜ਼ ਵਿੱਚ ਨਜ਼ਰ ਆ ਰਹੇ ਹਨ। ਫੈਨਜ਼ ਗਿੱਪੀ ਗਰੇਵਾਲ ਵੱਲੋਂ ਸ਼ੇਅਰ ਕੀਤੀ ਗਈ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ ਤੇ ਉਨ੍ਹਾਂ ਦੀ ਸ਼ਲਾਘਾ ਕਰ ਰਹੇ ਹਨ ਕਿ ਉਹ ਆਪਣੇ ਸਹਿ ਕਲਾਕਾਰਾਂ ਦਾ ਕਾਫੀ ਖਿਆਲ ਰੱਖਦੇ ਹਨ। ਉੱਥੇ ਹੀ ਕੁੱਝ ਫੈਨਜ਼ ਨਿਰਮਲ ਰਿਸ਼ੀ ਨੂੰ ਐਨਡ੍ਰੋਈਡ ਫੋਨ ਦੇ ਸਮੇਂ ਵਿੱਚ ਬਟਨਾਂ ਵਾਲਾ ਸਾਧਾਰਨ ਫੋਨ ਚਲਾਉਂਦੇ ਹੋਏ ਵੇਖ ਕੇ ਉਨ੍ਹਾਂ ਦੇ ਸਾਦਗੀ ਭਰੇ ਅੰਦਾਜ਼ ਦੀ ਤਾਰੀਫ ਕਰ ਰਹੇ ਹਨ।
ਹੋਰ ਪੜ੍ਹੋ: ਕਾਰਤਿਕ ਆਰੀਅਨ ਨੂੰ ਵੇਖਣ ਲਈ ਭੀੜ ਹੋਈ ਬੇਕਾਬੂ, ਹਾਦਸਾ ਹੋਣ ਤੋਂ ਵਾਲ -ਵਲ ਬਚੇ ਅਦਾਕਾਰ
ਗਿੱਪੀ ਗਰੇਵਾਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਜਲਦ ਹੀ ਉਨ੍ਹਾਂ ਦੀ ਨਵੀਂ ਫਿਲਮ Warning 2 ਰਿਲੀਜ਼ ਹੋਣ ਵਾਲੀ ਹੈ। ਇਸ ਲਈ ਉਹ ਫਿਲਮ ਦੀ ਪ੍ਰਮੋਸ਼ਨ ਵਿੱਚ ਜੁੱਟੇ ਹੋਏ ਹਨ। ਇਸ ਦੇ ਨਾਲ-ਨਾਲ ਗਿੱਪੀ ਆਪਣੀ ਟੀਮ ਨਾਲ ਆਉਣ ਵਾਲੀ ਇੱਕ ਹੋਰ ਨਵੀਂ ਫਿਲਮ ਜੱਟ ਨੂੰ ਚੁੜੈਲ ਟੱਕਰੀ ਦੀ ਸ਼ੂਟਿੰਗ ਵਿੱਚ ਵੀ ਰੁੱਝੇ ਹੋਏ ਹਨ। ਇਸ ਫਿਲਮ ਵਿੱਚ ਗਿੱਪੀ ਗਰੇਵਾਲ ਦੇ ਨਾਲ-ਨਾਲ ਸਰਗੁਨ ਮਹਿਤਾ , ਜੈਸਮੀਨ ਭਸੀਨ ਸਣੇ ਕਈ ਹੋਰ ਪੰਜਾਬੀ ਕਾਲਕਾਰ ਨਜ਼ਰ ਆਉਣਗੇ।
-