ਗਿੱਪੀ ਗਰੇਵਾਲ ਦੇ ਪਿਆਰੇ ਪਾਲਤੂ ਕੁੱਤੇ ਦੀ ਹੋਈ ਮੌਤ, ਗਾਇਕ ਨੇ ਜੈਕੀ ਦੇ ਨਾਲ ਸਾਂਝੀਆਂ ਕੀਤੀਆਂ ਤਸਵੀਰਾਂ

ਕੁੱਤੇ ਆਪਣੇ ਮਾਲਕ ਪ੍ਰਤੀ ਬਹੁਤ ਹੀ ਵਫਾਦਾਰ ਹੁੰਦੇ ਹਨ । ਇਨਸਾਨ ਬੇਸ਼ੱਕ ਵਫਾਦਾਰੀ ਕਰਨਾ ਭੁੱਲ ਜਾਵੇ, ਪਰ ਕੁੱਤੇ ਕਦੇ ਵੀ ਨਮਕ ਹਰਾਮੀ ਨਹੀਂ ਕਰਦੇ ਅਤੇ ਹਮੇਸ਼ਾ ਹੀ ਆਪਣੇ ਮਾਲਕ ਦੇ ਨਾਲ ਵਫਾਦਾਰੀ ਕਰਦੇ ਹਨ । ਬੁੱਲ੍ਹੇ ਸ਼ਾਹ ਨੇ ਵੀ ਲਿਖਿਆ ਹੈ ‘ਕੁੱਤੇ ਜਿਹਾ ਨਹੀਂ ਕੋਈ ਵਫਾਦਾਰ ਡਿੱਠਾ, ਤੇ ਟੁੱਕਰ ਸੁੱਕਾ ਵੀ ਪਾ ਕੇ ਵੇਖਿਆ ਏ’।

Written by  Shaminder   |  March 22nd 2023 03:55 PM  |  Updated: March 22nd 2023 03:55 PM

ਗਿੱਪੀ ਗਰੇਵਾਲ ਦੇ ਪਿਆਰੇ ਪਾਲਤੂ ਕੁੱਤੇ ਦੀ ਹੋਈ ਮੌਤ, ਗਾਇਕ ਨੇ ਜੈਕੀ ਦੇ ਨਾਲ ਸਾਂਝੀਆਂ ਕੀਤੀਆਂ ਤਸਵੀਰਾਂ

ਗਿੱਪੀ ਗਰੇਵਾਲ (Gippy Grewal) ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ ਅਤੇ ਉਹ ਅਕਸਰ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ । ਹੁਣ ਉਨ੍ਹਾਂ ਨੇ ਆਪਣੇ ਪਾਲਤੂ ਕੁੱਤੇ (Pet Dog) ਦੇ ਨਾਲ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ , ਜਿਸ ਦੀ ਮੌਤ ਹੋ ਗਈ ਹੈ ।

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੇ ਬੁੱਤ ਨੂੰ ਵੇਖ ਕੇ ਭਾਵੁਕ ਹੋਈ ਭੈਣ ਅਫਸਾਨਾ ਖ਼ਾਨ, ਕਿਹਾ ‘ਮੇਰੀਆਂ ਅੱਖਾਂ ‘ਚ ਤੇਰੀਆਂ ਯਾਦਾਂ ਦੀ ਹੈ ਨਮੀ’

ਆਪਣੇ ਕੁੱਤੇ ਜੈਕੀ ਨੂੰ ਲੈ ਕੇ ਉਹ ਭਾਵੁਕ ਨਜ਼ਰ ਆਏ । ਉਨ੍ਹਾਂ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਜੈਕੀ ਦੇ ਨਾਲ ਇੱਕ ਤੋਂ ਬਾਅਦ ਇੱਕ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਹਨ । 

ਹੋਰ ਪੜ੍ਹੋ : ਇੰਸਟਾਗ੍ਰਾਮ ‘ਤੇ ਚਾਈਲਡ ਆਰਟਿਸਟ ਰੀਵਾ ਅਰੋੜਾ ਦੇ ਹੋਏ 10 ਮਿਲੀਅਨ ਫਾਲੋਵਰਸ, 13 ਸਾਲ ਦੀ ਧੀ ਨੂੰ ਮਾਂ ਨੇ ਗਿਫ਼ਟ ਕੀਤੀ ਔਡੀ ਕਾਰ, ਲੋਕਾਂ ਨੇ ਕੀਤਾ ਟਰੋਲ

ਗਿੱਪੀ ਗਰੇਵਾਲ ਦੀ ਨਿੱਜੀ ਜ਼ਿੰਦਗੀ 

ਗਿੱਪੀ ਗਰੇਵਾਲ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਦੇ ਤਿੰਨ ਪੁੱਤਰ ਹਨ, ਏਕਮ ਗਰੇਵਾਲ, ਸ਼ਿੰਦਾ ਗਰੇਵਾਲ ਅਤੇ ਸਭ ਤੋਂ ਛੋਟਾ ਗੁਰਬਾਜ਼ ਗਰੇਵਾਲ ਹੈ। ਉਨ੍ਹਾਂ ਨੇ ਰਵਨੀਤ ਗਰੇਵਾਲ ਦੇ ਨਾਲ ਵਿਆਹ ਕਰਵਾਇਆ ਹੈ । ਜਿਸ ਦੇ ਨਾਲ ਉਹ ਅਕਸਰ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ ।

ਬਤੌਰ ਗਾਇਕ ਕੀਤੀ ਕਰੀਅਰ ਦੀ ਸ਼ੁਰੂਆਤ 

ਗਿੱਪੀ ਗਰੇਵਾਲ ਨੇ ਬਤੌਰ ਗਾਇਕ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਪਰ ਹੌਲੀ ਹੌਲੀ ਉਨ੍ਹਾਂ ਨੇ ਅਦਾਕਾਰੀ ਦੇ ਖੇਤਰ ‘ਚ ਵੀ ਕਦਮ ਰੱਖਿਆ ਅਤੇ ਇੱਕ ਤੋਂ ਇੱਕ ਹਿੱਟ ਫ਼ਿਲਮਾਂ ਦਿੱਤੀਆਂ ।

ਅੱਜ ਕੱਲ੍ਹ ਗਿੱਪੀ ਗਰੇਵਾਲ ਬਤੌਰ ਅਦਾਕਾਰ ਹੀ ਨਹੀਂ, ਬਲਕਿ ਫ਼ਿਲਮ ਨਿਰਮਾਣ ਦੇ ਖੇਤਰ ‘ਚ ਵੀ ਜੁਟੇ ਹਨ । ਉਨ੍ਹਾਂ ਨੇ ਅਰਦਾਸ, ਅਰਦਾਸ ਕਰਾਂ ਵਰਗੀਆਂ ਬਿਹਤਰੀਨ ਫ਼ਿਲਮਾਂ ਬਣਾਈਆਂ ਹਨ । ਇਨ੍ਹਾਂ ਫ਼ਿਲਮਾਂ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ । 

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network