ਗਾਇਕਾ ਗੁਰਲੇਜ਼ ਅਖ਼ਤਰ ਤੇ ਜੈਸਮੀਨ ਨੇ ਭਰਾ ਸ਼ਹਿਨਾਜ਼ ਅਖ਼ਤਰ ਨੂੰ ਖ਼ਾਸ ਅੰਦਾਜ਼ 'ਚ ਦਿੱਤੀ ਜਨਮਦਿਨ ਦੀ ਵਧਾਈ, ਵੇਖੋ ਭੈਂਣ ਭਰਾ ਦੀਆਂ ਖੂਬਸੂਰਤ ਤਸਵੀਰਾਂ
ਮਸ਼ਹੂਰ ਪੰਜਾਬੀ ਗਾਇਕਾ ਗੁਰਲੇਜ਼ ਅਖ਼ਤਰ (Gurlej Akhtar) ਅਤੇ ਉਨ੍ਹਾਂ ਦੀ ਭੈਣ ਜੈਸਮੀਨ ਅਖ਼ਤਰ (Jasmeen Akhtar) ਅੱਜ ਆਪਣੇ ਭਰਾ ਸ਼ਹਿਨਾਜ਼ ਅਖ਼ਤਰ (Shehnaz Akhtar) ਦਾ ਜਨਮਦਿਨ ਮਨਾ ਰਹੀਆਂ ਹਨ। ਦੱਸ ਦੇਈਏ ਕਿ ਗੁਰਲੇਜ਼ ਤੇ ਜੈਸਮੀਨ ਵਾਂਗ ਹੀ ਉਨ੍ਹਾਂ ਦਾ ਭਰਾ ਵੀ ਬੇਹੱਦ ਮਸ਼ਹੂਰ ਹੈ।
ਗਾਇਕਾ ਗੁਰਲੇਜ਼ ਅਖ਼ਤਰ ਤੇ ਜੈਸਮੀਨ ਨੇ ਭਰਾ ਸ਼ਹਿਨਾਜ਼ ਅਖ਼ਤਰ ਨੂੰ ਖ਼ਾਸ ਅੰਦਾਜ਼ 'ਚ ਦਿੱਤੀ ਜਨਮਦਿਨ ਦੀ ਵਧਾਈ, ਵੇਖੋ ਭੈਂਣ ਭਰਾ ਦੀਆਂ ਖੂਬਸੂਰਤ ਤਸਵੀਰਾਂ
Gurlej Akhtar and Jasmine on her brother Birthday : ਪੰਜਾਬੀ ਸੰਗੀਤ ਜਗਤ ਦੀ ਮਸ਼ਹੂਰ ਗਾਇਕਾ ਗੁਰਲੇਜ਼ ਅਖ਼ਤਰ (Gurlej Akhtar) ਤੇ ਜੈਸਮੀਨ ਅਖ਼ਤਰ (Jasmeen Akhtar) ਆਪਣੀ ਗਾਇਕੀ ਨੂੰ ਲੈ ਕੇ ਬੇਹੱਦ ਮਸ਼ਹੂਰ ਹਨ। ਦੋਵੇਂ ਗਾਇਕਾ ਅੱਜ ਆਪਣੇ ਭਰਾ ਸ਼ਹਿਨਾਜ਼ ਅਖ਼ਤਰ ਦਾ ਬਰਥਡੇਅ ਸੈਲੀਬ੍ਰੇਟ ਕਰ ਰਹੀਆਂ ਹਨ।
ਭਰਾ ਦੇ ਜਨਮਦਿਨ ਦੇ ਮੌਕੇ ਗੁਰਲੇਜ਼ ਅਖ਼ਤਰ ਤੇ ਉਨ੍ਹਾਂ ਦੀ ਛੋਟੀ ਭੈਣ ਜੈਸਮੀਨ ਨੇ ਭਰਾ ਸ਼ਹਿਨਾਜ਼ ਅਖ਼ਤਰ ਨਾਲ ਤਸਵੀਰਾਂ ਸ਼ੇਅਰ ਕਰਦੇ ਹੋਏ ਉਨ੍ਹਾਂ ਨੂੰ ਅਨੋਖੇ ਅੰਦਾਜ਼ 'ਚ ਜਨਮਦਿਨ ਦੀ ਵਧਾਈ ਦਿੱਤੀ। ਦੱਸਣਯੋਗ ਹੈ ਕਿ ਆਪਣੀ ਦੋਹਾਂ ਭੈਣਾਂ ਵਾਂਗ ਸ਼ਹਿਨਾਜ਼ ਅਖ਼ਤਰ ਵੀ ਬੇਹੱਦ ਮਸ਼ਹੂਰ ਹਨ।
ਸ਼ਹਿਨਾਜ਼ ਅਖ਼ਤਰ ਵੀ ਗਾਇਕੀ ਦੇ ਖੇਤਰ ਨਾਲ ਸਬੰਧਿਤ ਹਨ। ਗੁਰਲੇਜ਼ ਅਤੇ ਜੈਸਮੀਨ ਵੱਲੋਂ ਆਪਣੇ ਭਰਾ ਨੂੰ ਜਨਮਦਿਨ ਦੀ ਵਧਾਈ ਦਿੰਦੇ ਹੋਏ ਖਾਸ ਤਸਵੀਰ ਅਤੇ ਵੀਡੀਓ ਸ਼ੇਅਰ ਕੀਤੀ ਗਈ ਹੈ। ਜਿਸ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।
ਗਾਇਕਾ ਗੁਰਲੇਜ਼ ਅਖ਼ਤਰ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਇੱਕ ਸ਼ਾਨਦਾਰ ਵੀਡੀਓ ਸ਼ੇਅਰ ਕੀਤਾ ਹੈ। ਜਿਸ ਵਿੱਚ ਉਹ ਭੰਗੜਾ ਪਾਉਂਦੇ ਹੋਏ ਦਿਖਾਈ ਦੇ ਰਹੀ ਹੈ। ਇਸ ਵਿੱਚ ਗਾਇਕਾ ਦਾ ਭਰਾ ਸ਼ਹਿਨਾਜ਼ ਅਖ਼ਤਰ ਵੀ ਨਜ਼ਰ ਆ ਰਿਹਾ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਗੁਰਲੇਜ਼ ਅਖਤਰ ਨੇ ਲਿਖਿਆ, ਪਿਆਰੇ ਭਰਾ, ਤੁਹਾਨੂੰ ਸ਼ਾਨਦਾਰ ਜਨਮਦਿਨ ਅਤੇ ਜ਼ਿੰਦਗੀ ਦੀਆਂ ਸ਼ੁੱਭਕਾਮਨਾਵਾਂ। ਤੁਹਾਡੀਆਂ ਇੱਛਾਵਾਂ ਪੂਰੀਆਂ ਹੋਣ, ਅਤੇ ਤੁਸੀਂ ਆਪਣੇ ਸਾਰੇ ਟੀਚਿਆਂ ਨੂੰ ਪ੍ਰਾਪਤ ਕਰੋ। ਜਨਮਦਿਨ ਮੁਬਾਰਕ! ਤੁਸੀ ਮੇਰੇ ਲਈ ਬਹੁਤ ਮਾਇਨੇ ਰੱਖਦੇ ਹੋ। ਮੈਂ ਤੁਹਾਡੀ ਧੰਨਵਾਦੀ ਹਾਂ। 🎂 🎂! ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ...।'
ਗਾਇਕਾ ਜੈਸਮੀਨ ਨੇ ਵੀ ਭਰਾ ਸ਼ਹਿਨਾਜ਼ ਨਾਲ ਇੱਕ ਤਸਵੀਰ ਪੋਸਟ ਕੀਤੀ ਹੈ। ਇਸ ਤਸਵੀਰ ਵਿੱਚ ਦੋਵਾਂ ਦਾ ਸ਼ਾਨਦਾਰ ਅੰਦਾਜ਼ ਨਜ਼ਰ ਆ ਰਿਹਾ ਹੈ। ਇਸ ਪੋਸਟ ਨੂੰ ਸਾਂਝਾ ਕਰਦਿਆਂ ਜੈਸਮੀਨ ਨੇ ਲਿਖਿਆ, 'ਜਨਮਦਿਨ ਦੀਆਂ ਬਹੁਤ ਸਾਰੀਆਂ ਮੁਬਾਰਕਾਂ ਵੀਰੇ... ਅੱਲ੍ਹਾ ਤਾਲਾ ਤੁਹਾਨੂੰ ਹਰ ਖੁਸ਼ੀ ਬਖਸ਼ੇ... ਹਮੇਸ਼ਾ ਤੁੰਦਰੁਸਤੀ ਬਖਸ਼ੇ... ਖੂਬ ਤਰੱਕੀਆਂ ਬਖਸ਼ੇ... ਲੰਮੀਆਂ ਉਮਰਾਂ ਹੋਵੇ...। '
ਹੋਰ ਪੜ੍ਹੋ: Sharda Rajan:ਪ੍ਰਸਿੱਧ ਬਾਲੀਵੁੱਡ ਗਾਇਕਾ ਸ਼ਾਰਦਾ ਰਾਜਨ ਦਾ ਹੋਇਆ ਦਿਹਾਂਤ, 86 ਦੀ ਉਮਰ 'ਚ ਲਏ ਆਖ਼ਰੀ ਸਾਹ
ਵਰਕ ਫਰੰਟ ਦੀ ਗੱਲ ਕਰੀਏ ਤਾਂ ਗੁਰਲੇਜ਼ ਅਖ਼ਤਰ ਨੇ ਜਿਵੇਂ ਗਾਇਕੀ ਦੇ ਖੇਤਰ ਵਿੱਚ ਆਪਣੀ ਵੱਖਰੀ ਪਛਾਣ ਬਣਾਈ ਹੈ ਉਸੇ ਤਰ੍ਹਾਂ ਸ਼ਹਿਨਾਜ਼ ਵੀ ਗਾਇਕੀ ਦੇ ਖੇਤਰ ਨਾਲ ਸਬੰਧਿਤ ਹਨ। ਜਾਣਕਾਰੀ ਲਈ ਦੱਸ ਦੇਈਏ ਕਿ ਸ਼ਹਿਨਾਜ਼ ਅਕਸਰ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਐਕਟਿਵ ਰਹਿੰਦੇ ਹਨ। ਉਹ ਅਕਸਰ ਆਪਣੀ ਪਤਨੀ ਅਤੇ ਬੇਟੇ ਨਾਲ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ। ਜਿਨ੍ਹਾਂ ਉੱਪਰ ਪ੍ਰਸ਼ੰਸਕ ਬਹੁਤ ਪਸੰਦ ਕਰਦੇ ਹਨ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
