ਵਿਆਹ ਮਗਰੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪੁੱਜੇ ਪੰਜਾਬੀ ਗਾਇਕ ਗੁਰਨਾਮ ਭੁੱਲਰ, ਵੇਖੋ ਤਸਵੀਰਾਂ
Gurnam Bhullar at Golden Temple Amritsar: ਮਸ਼ਹੂਰ ਪੰਜਾਬੀ ਗਾਇਕ ਗੁਰਨਾਮ ਭੁੱਲਰ (Gurnam Bhullar) ਇਨ੍ਹੀਂ ਦਿਨੀਂ ਆਪਣੀ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਨੂੰ ਲੈ ਕੇ ਸੁਰਖੀਆਂ 'ਚ ਹਨ। ਹਾਲ ਹੀ 'ਚ ਗਾਇਕ ਦਾ ਵਿਆਹ ਹੋਇਆ ਹੈ। ਹੁਣ ਵਿਆਹ ਮਗਰੋਂ ਗੁਰਨਾਮ ਭੁੱਲਰ ਅੰਮ੍ਰਿਤਸਰ ਵਿਖੇ ਸਥਿਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪੁੱਜੇ, ਜਿੱਥੋਂ ਉਨ੍ਹਾਂ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ।
ਦੱਸ ਦਈਏ ਕਿ ਗੁਰਨਾਮ ਭੁੱਲਰ ਜਲਦ ਹੀ ਆਪਣੀ ਨਵੀਂ ਫਿਲਮ 'ਪਰਿੰਦਾ ਪਾਰ ਗਿਆ' ਰਾਹੀਂ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਹਨ। ਇਹ ਫਿਲਮ 24 ਨਵੰਬਰ ਯਾਨੀ ਕਿ ਭਲਕੇ ਰਿਲੀਜ਼ ਹੋਵੇਗੀ।
ਫਿਲਮ ਦੇ ਰਿਲੀਜ਼ ਹੋਣ ਤੋਂ ਪਹਿਲਾਂ ਗੁਰਨਾਮ ਭੁੱਲਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪੁੱਜੇ। ਇੱਥੇ ਉਨ੍ਹਾਂ ਨੇ ਗੁਰੂਘਰ ਮੱਥਾ ਟੇਕਿਆ ਤੇ ਇਲਾਹੀ ਬਾਣੀ ਦਾ ਸਰਵਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਆਪਣੀ ਫਿਲਮ ਦੀ ਸਫਲਤਾ ਤੇ ਸਰਬੱਤ ਦੇ ਭਲੇ ਲਈ ਅਰਦਾਸ ਵੀ ਕੀਤੀ।
ਹੋਰ ਪੜ੍ਹੋ: ਕਰਿਸ਼ਮਾ ਤੰਨਾ ਦੇ ਪਤੀ ਵਰੁਣ ਬੰਗੇਰਾ ਤੇ ਸਮੀਰ ਕੋਚਰ ਨਾਲ ਹੋਈ ਧੋਖਾਧੜੀ, ਬਿਲਡਰ ਨੇ ਕੀਤੀ ਕਰੋੜਾਂ ਰੁਪਏ ਦੀ ਠੱਗੀ
ਜ਼ਿਕਰਯੋਗ ਹੈ ਕਿ ਗੁਰਨਾਮ ਭੁੱਲਰ ਕਿਸੇ ਜਾਣ ਪਛਾਣ ਦੇ ਮੋਹਤਾਜ ਨਹੀਂ ਹਨ। ਉਨ੍ਹਾਂ ਨੇ ਆਪਣੀ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਤੇ ਐਲਬਮਾਂ ਦਿੱਤੀਆਂ ਹਨ। ਜਲਦ ਹੀ ਉਹ ਆਪਣੀ ਆਉਣ ਵਾਲੀ ਫਿਲਮ 'ਪਰਿੰਦਾ ਪਾਰ ਗਿਆਂ' ਰਾਹੀਂ ਦਰਸ਼ਕਾਂ ਦੇ ਰੁਬਰੂ ਹੋਣ ਵਾਲੇ ਹਨ। ਇਹ ਫਿਲਮ 24 ਨਵੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਵਾਲੀ ਹੈ।
- PTC PUNJABI