Kapil Sharma Birthday: ਗਾਇਕ ਬਨਣਾ ਚਾਹੁੰਦੇ ਸੀ ਕਪਿਲ ਸ਼ਰਮਾ,ਇੰਝ ਬਣੇ ਕਾਮੇਡੀ ਕਿੰਗ

Reported by: PTC Punjabi Desk | Edited by: Pushp Raj  |  April 02nd 2024 12:31 PM |  Updated: April 02nd 2024 12:35 PM

Kapil Sharma Birthday: ਗਾਇਕ ਬਨਣਾ ਚਾਹੁੰਦੇ ਸੀ ਕਪਿਲ ਸ਼ਰਮਾ,ਇੰਝ ਬਣੇ ਕਾਮੇਡੀ ਕਿੰਗ

Kapil Sharma Birthday: ਕਾਮੇਡੀ ਕਿੰਗ ਦੇ ਨਾਂ ਨਾਲ ਮਸ਼ਹੂਰ ਕਪਿਲ ਸ਼ਰਮਾ  (Kapil Sharma) ਕਿਸੇ ਪਛਾਣ 'ਤੇ ਨਿਰਭਰ ਨਹੀਂ ਹਨ। ਉਨ੍ਹਾਂ ਦਾ ਨਾਮ ਟੀਵੀ ਤੋਂ ਲੈ ਕੇ ਫਿਲਮੀ ਦੁਨੀਆ ਤੱਕ ਜਾਣਿਆ-ਪਛਾਣਿਆ ਨਾਮ ਬਣ ਗਿਆ ਹੈ। ਗਾਇਕ ਬਨਣ ਦਾ ਸੁਫਨਾ ਲੈ ਕੇ ਮੁੰਬਈ ਆਏ ਕਪਿਲ ਨੇ ਕਾਮੇਡੀ ਰਾਹੀਂ ਕਰੋੜਾਂ ਲੋਕਾਂ ਦੇ ਦਿਲਾਂ 'ਚ ਆਪਣੀ ਖਾਸ ਥਾਂ ਬਣਾ ਲਈ ਹੈ।  ਹਾਲਾਂਕਿ ਕਪਿਲ ਸ਼ਰਮਾ ਲਈ ਇਹ ਮੁਕਾਮ ਹਾਸਲ ਕਰਨਾ ਆਸਾਨ ਨਹੀਂ ਸੀ।ਅੱਜ ਉਨ੍ਹਾਂ ਦੇ ਜਨਮਦਿਨ 'ਤੇ ਆਓ ਜਾਣਦੇ  ਹਾਂ ਉਨ੍ਹਾਂ ਦੀ ਜ਼ਿੰਦਗੀ ਬਾਰੇ ਖਾਸ ਗੱਲਾਂ। 

 

ਕਪਿਲ ਸ਼ਰਮਾ ਦਾ ਜਨਮ

ਕਪਿਲ ਸ਼ਰਮਾ ਦਾ ਜਨਮ 2 ਅਪ੍ਰੈਲ 1981 ਨੂੰ ਪੰਜਾਬ ਦੇ ਅੰਮ੍ਰਿਤਸਰ 'ਚ ਹੋਇਆ ਸੀ। ਹਾਲਾਂਕਿ ਉਸ ਦੀ ਜ਼ਿੰਦਗੀ ਵਿਚ ਸਭ ਕੁਝ ਆਸਾਨ ਨਹੀਂ ਸੀ। ਉਸਦੇ ਪਿਤਾ ਇੱਕ ਪੁਲਿਸ ਹੈੱਡ ਕਾਂਸਟੇਬਲ ਸਨ ਅਤੇ ਮਾਂ ਇੱਕ ਘਰੇਲੂ ਔਰਤ ਹੈ। ਛੋਟੀ ਉਮਰ ਵਿੱਚ ਪਿਤਾ ਦੀ ਮੌਤ ਤੋਂ ਬਾਅਦ ਕਪਿਲ ਦੇ ਵੱਡੇ ਭਰਾ ਨੂੰ ਪਿਤਾ ਦੀ ਨੌਕਰੀ ਮਿਲ ਗਈ। ਕਪਿਲ ਦੇ ਪਿਤਾ ਦੀ ਕੈਂਸਰ ਕਾਰਨ ਜਾਨ ਨਹੀ ਬਚ ਪਾਈ।

ਪਿਤਾ ਦੇ ਦਿਹਾਂਤ ਤੋਂ ਬਾਅਦ ਕਪਿਲ ਸ਼ਰਮਾ ਨੂੰ ਕਰਨਾ ਪਿਆ ਮੁਸ਼ਕਲਾਂ ਦਾ ਸਾਹਮਣਾ

ਕਪਿਲ ਸ਼ਰਮਾ ਨੇ ਗੱਲਬਾਤ ਕਰਦਿਆ ਦੱਸਿਆ ਸੀ ਕਿ ਉਨ੍ਹਾਂ ਦੇ ਪਿਤਾ ਨੂੰ ਲਗਭਗ 10 ਸਾਲ ਤੋਂ ਕੈਂਸਰ ਸੀ ਅਤੇ ਉਨ੍ਹਾਂ ਦੇ ਪਿਤਾ ਨੇ ਇਹ ਗੱਲ ਪੂਰੇ ਪਰਿਵਾਰ ਤੋਂ ਛੁਪਾ ਕੇ ਰੱਖੀ ਸੀ। ਕਪਿਲ ਦੇ ਪਿਤਾ ਜੀ ਨੇ ਪਰਿਵਾਰ ਨੂੰ ਉਸ ਸਮੇਂ ਆਪਣੇ ਕੈਂਸਰ ਬਾਰੇ ਦੱਸਿਆ ਜਦੋਂ ਉਹ ਕੈਂਸਰ ਦੀ ਆਖਰੀ ਸਟੇਜ 'ਤੇ ਪਹੁੰਚ ਚੁੱਕੇ ਸੀ। ਉਸ ਸਮੇਂ ਕਪਿਲ ਦੇ ਪਰਿਵਾਰ ਕੋਲ ਇੰਨੇ ਪੈਸੇ ਨਹੀਂ ਸਨ ਕਿ ਉਹ ਆਪਣੇ ਪਿਤਾ ਦਾ ਇਲਾਜ ਕਰਵਾ ਸਕਣ। ਉਸ ਸਮੇਂ ਕਪਿਲ ਟੈਲੀਫੋਨ ਬੂਥ 'ਤੇ ਕੰਮ ਕਰਦੇ ਸਨ। ਉਸ ਸਮੇਂ ਉਨ੍ਹਾਂ ਦੇ ਪਿਤਾ ਨੂੰ ਦਿੱਲੀ ਦੇ ਏਮਜ਼ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ ਪਰ ਉਨ੍ਹਾਂ ਦੇ ਪਿਤਾ ਦੀ ਜਾਨ ਨਹੀ ਬਚ ਪਾਈ।

ਕਪਿਲ ਬਨਣਾ ਚਾਹੁੰਦੇ ਸੀ ਗਾਇਕ 

 ਕਪਿਲ ਨੂੰ ਸੰਗੀਤ ਵਿੱਚ ਬਹੁਤ ਦਿਲਚਸਪੀ ਸੀ। ਉਹ ਇੱਕ ਗਾਇਕ ਬਣਨ ਦਾ ਸੁਪਨਾ ਦੇਖਦਾ ਸੀ ਅਤੇ ਕਾਲਜ ਦੇ ਦਿਨਾਂ ਵਿੱਚ ਉਸਨੇ ਮਸ਼ਹੂਰ ਪੰਜਾਬੀ ਗਾਇਕ ਅਮਰਿੰਦਰ ਗਿੱਲ ਲਈ ਵੀ ਕੰਮ ਕੀਤਾ।

ਇੰਝ ਕਾਮੇਡੀ ਕਿੰਗ ਬਣੇ ਕਪਿਲ ਸ਼ਰਮਾ 

ਹੁਣ ਕਪਿਲ ਸ਼ਰਮਾ ਕਾਮੇਡੀ ਕਿੰਗ ਬਣ ਚੁੱਕੇ ਹਨ। ਉਹ ਆਪਣੇ ਚੁਟਕਲਿਆਂ ਨਾਲ ਬੱਚਿਆਂ ਅਤੇ ਵੱਡਿਆਂ ਨੂੰ ਹਸਾਉਣਾ ਜਾਣਦੇ ਹਨ। ਕਪਿਲ ਕੋਲ ਬਚਪਨ ਤੋਂ ਹੀ ਇਹ ਹੁਨਰ ਸੀ ਬਸ ਇਸ ਨੂੰ ਪਛਾਣਨ 'ਚ ਕੁਝ ਸਮਾਂ ਲੱਗਾ। ਕਪਿਲ 24 ਸਾਲ ਦੇ ਸਨ ਜਦੋਂ ਉਨ੍ਹਾਂ ਨੂੰ ਪੰਜਾਬੀ ਚੈਨਲ MH-1 ਦੇ ਸ਼ੋਅ ਹਸਦੇ ਹਸੰਦੇ ਰਾਵੋ ਤੋਂ ਟੈਲੀਵਿਜ਼ਨ 'ਤੇ ਪਹਿਲਾ ਬ੍ਰੇਕ ਮਿਲਿਆ। ਇਸ ਤੋਂ ਬਾਅਦ ਉਨ੍ਹਾਂ ਨੇ 2007 'ਚ 'ਗ੍ਰੇਟ ਇੰਡੀਅਨ ਲਾਫਟਰ ਚੈਲੇਂਜ' ਲਈ ਆਡੀਸ਼ਨ ਦਿੱਤਾ। ਇਤਫਾਕਨ ਜਦੋਂ ਕਪਿਲ ਨੇ ਅੰਮ੍ਰਿਤਸਰ 'ਚ 'ਗ੍ਰੇਟ ਇੰਡੀਅਨ ਲਾਫਟਰ ਚੈਲੇਂਜ' ਲਈ ਆਡੀਸ਼ਨ ਦਿੱਤਾ ਤਾਂ ਉਨ੍ਹਾਂ ਨੂੰ ਠੁਕਰਾ ਦਿੱਤਾ ਗਿਆ, ਪਰ ਜਦੋਂ ਉਹ ਇਹੀ ਆਡੀਸ਼ਨ ਦੇਣ ਦਿੱਲੀ ਪਹੁੰਚੀ ਤਾਂ ਉਹ ਸਿਲੈਕਟ ਹੋ ਗਏ। ਕਪਿਲ ਸ਼ਰਮਾ ਨਾ ਸਿਰਫ ਆਡੀਸ਼ਨ 'ਚ ਚੁਣੇ ਗਏ ਸਗੋਂ ਉਸ ਸਾਲ ਸ਼ੋਅ ਦੇ ਵਿਨਰ ਦੇ ਰੂਪ 'ਚ ਦੁਨੀਆ ਦੇ ਸਾਹਮਣੇ ਆਏ। ਇਹ ਕਪਿਲ ਦੀ ਪਹਿਲੀ ਜਿੱਤ ਸੀ। 'ਗ੍ਰੇਟ ਇੰਡੀਅਨ ਲਾਫਟਰ ਚੈਲੇਂਜ' ਤੋਂ ਬਾਅਦ ਕਪਿਲ ਨੇ ਕਾਮੇਡੀ ਸਰਕਸ ਸੀਜ਼ਨ 6 ਦੀ ਟਰਾਫੀ ਵੀ ਜਿੱਤੀ।

 

ਹੋਰ ਪੜ੍ਹੋ : ਮਹਿਲਾ ਕਮਿਸ਼ਨ ਨੇ ਜੈਜ਼ੀ ਬੀ ਨੂੰ ਭੇਜਿਆ ਨੋਟਿਸ, ਗੀਤ ਨਾਲ ਸਬੰਧਤ ਵਿਵਾਦ ਨੂੰ ਲੈ ਕੇ ਇੱਕ ਹਫਤੇ ਅੰਦਰ ਜਵਾਬ ਦੀ ਕੀਤੀ ਮੰਗ

ਕਪਿਲ ਸ਼ਰਮਾ ਦੀ ਨੈੱਟ ਵਰਥ

ਮੀਡੀਆ ਰਿਪੋਰਟਾਂ ਮੁਤਾਬਕ ਕਪਿਲ ਸ਼ਰਮਾ ਆਪਣੇ ਕਾਮੇਡੀ ਸ਼ੋਅ ਦਿ ਕਪਿਲ ਸ਼ਰਮਾ ਸ਼ੋਅ ਦੇ ਇੱਕ ਐਪੀਸੋਡ ਲਈ 80-90 ਲੱਖ ਰੁਪਏ ਚਾਰਜ ਕਰਦੇ ਹਨ। ਲਗਜ਼ਰੀ ਕਾਰਾਂ ਤੋਂ ਇਲਾਵਾ ਕਪਿਲ ਦਾ ਪੰਜਾਬ ਵਿੱਚ ਇੱਕ ਬੰਗਲਾ ਅਤੇ ਮੁੰਬਈ ਵਿੱਚ ਕਈ ਜਾਇਦਾਦਾਂ ਹਨ। ਸੂਤਰਾਂ ਮੁਤਾਬਕ ਉਨ੍ਹਾਂ ਦੇ ਮੁੰਬਈ ਫਲੈਟ ਦੀ ਕੀਮਤ 15 ਕਰੋੜ ਰੁਪਏ ਹੈ ਅਤੇ ਪੰਜਾਬ ਵਿੱਚ ਉਸ ਦੇ ਬੰਗਲੇ ਦੀ ਕੀਮਤ 25 ਕਰੋੜ ਹੈ। ਮੀਡੀਆ ਰਿਪੋਰਟਸ ਮੁਤਾਬਕ ਕਪਿਲ ਸ਼ਰਮਾ ਦੀ ਸਾਲਾਨਾ ਆਮਦਨ 30 ਕਰੋੜ ਰੁਪਏ ਤੋਂ ਜ਼ਿਆਦਾ ਹੈ ਜਦੋਂਕਿ ਉਹ ਇਕ ਮਹੀਨੇ 'ਚ 3 ਕਰੋੜ ਰੁਪਏ ਕਮਾ ਲੈਂਦੇ ਹਨ। ਉਸ ਦੀ ਕੁੱਲ ਜਾਇਦਾਦ 300 ਕਰੋੜ ਦੱਸੀ ਜਾਂਦੀ ਹੈ।

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network