Happy Birthday Preet Harpal: ਪ੍ਰੀਤ ਹਰਪਾਲ ਅੱਜ ਮਨਾ ਰਹੇ ਨੇ ਆਪਣਾ ਜਨਮਦਿਨ, ਜਾਣੋ ਗਾਇਕ ਬਾਰੇ ਖ਼ਾਸ ਗੱਲਾਂ

Reported by: PTC Punjabi Desk | Edited by: Pushp Raj  |  April 01st 2024 02:43 PM |  Updated: April 01st 2024 02:56 PM

Happy Birthday Preet Harpal: ਪ੍ਰੀਤ ਹਰਪਾਲ ਅੱਜ ਮਨਾ ਰਹੇ ਨੇ ਆਪਣਾ ਜਨਮਦਿਨ, ਜਾਣੋ ਗਾਇਕ ਬਾਰੇ ਖ਼ਾਸ ਗੱਲਾਂ

Happy Birthday Preet Harpal: ਮਸ਼ਹੂਰ ਪੰਜਾਬੀ ਗਾਇਕ ‘ਤੇ ਅਦਾਕਾਰ ਪ੍ਰੀਤ ਹਰਪਾਲ (Preet Harpal) ਪੰਜਾਬੀ ਫਿਲਮ ਇੰਡਸਟਰੀ ਦੇ ਮੰਨੇ-ਪ੍ਰਵੰਨੇ ਕਲਾਕਾਰ ਹਨ। ਉਨ੍ਹਾਂ ਨੇ ਨਾਂ ਮਹਿਜ਼ ਆਪਣੀ ਗਾਇਕੀ ਬਲਕਿ ਅਦਾਕਾਰੀ ਨਾਲ ਵੀ ਦਰਸ਼ਕਾਂ ਨੂੰ ਪ੍ਰਭਾਵਿਤ ਕੀਤਾ ਹੈ। ਅੱਜ ਗਾਇਕ ਆਪਣਾ 45ਵਾਂ ਬਰਥਡੇਅ ਸੈਲੀਬ੍ਰੇਟ ਕਰ ਰਹੇ ਹਨ। ਇਸ ਖਾਸ ਮੌਕੇ ਤੇ ਆਓ ਜਾਣਦੇ ਹਾਂ ਉਨ੍ਹਾਂ ਦੇ ਜੀਵਨ ਨਾਲ ਜੁੜੀਆਂ ਕੁਝ ਖਾਸ ਗੱਲਾਂ।

 

ਪ੍ਰੀਤ ਹਰਪਾਲ ਦਾ ਜਨਮਦਿਨ ਅੱਜ 

ਪ੍ਰੀਤ ਹਰਪਾਲ  ਅੱਜ ਪੰਜਾਬੀ ਇੰਡਸਟਰੀ ਦੇ ਪ੍ਰਸਿੱਧ ਗਾਇਕਾਂ ਚੋਂ ਇੱਕ ਹਨ । ਕੋਈ ਸਮਾਂ ਸੀ ਜਦੋਂ ਉਹਨਾਂ ਨੂੰ ਸੰਗੀਤ ਦੇ ਖੇਤਰ ‘ਚ ਜਗ੍ਹਾ ਬਨਾਉਣ ਦੇ ਲਈ ਲੰਮਾ ਸੰਘਰਸ਼ ਕਰਨਾ ਪਿਆ ਸੀ । ਜਿਸ ਦੀਆਂ ਤਸਵੀਰਾਂ ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਸਾਂਝੀਆਂ ਕੀਤੀਆਂ ਹਨ । ਉਨ੍ਹਾਂ ਨੇ ਆਪਣੇ ਸੰਗੀਤਕ ਸਫ਼ਰ ਦੇ ਦੌਰਾਨ ਦੀਆਂ ਪੁਰਾਣੀਆਂ ਯਾਦਾਂ ਨੂੰ ਸਾਂਝਾ ਕਰਦੇ ਹੋਏ ਆਪਣੇ ਦਿਲ ਦੇ ਜਜ਼ਬਾਤ ਵੀ ਲਿਖੇ ਹਨ ।

ਪ੍ਰੀਤ ਹਰਪਾਲ ਦੀ ਗਾਇਕੀ ਦਾ ਸਫ਼ਰ

ਪ੍ਰੀਤ ਹਰਪਾਲ ਨੇ ਆਪਣੇ ਗਾਇਕੀ ਦੇ ਸਫ਼ਰ ਦੀ ਸ਼ੁਰੂਆਤ 1997 ਵਿੱਚ ਆਪਣੀ ਪਹਿਲੀ ਐਲਬਮ "ਹੱਸਲੇ ਵੈਰਨੇ ਹੱਸਲੇ" ਨਾਲ ਕੀਤੀ। ਇਸ ਤੋਂ ਬਾਅਦ ਉਨ੍ਹਾਂ ਦੀ ਦੂਜੀ ਐਲਬਮ "ਬੇਗਾਨੇ ਤਾਂ ਬੇਗਾਨੇ ਹੁੰਦੇ ਨੇ" ਰਿਲੀਜ਼ ਹੋਈ। ਇਸ ਤਰ੍ਹਾਂ ਪ੍ਰੀਤ ਹਰਪਾਲ ਨੇ ਆਪਣੀ ਗਾਇਕੀ ਨਾਲ ਪ੍ਰਸ਼ੰਸ਼ਕਾਂ ਨੂੰ ਪ੍ਰਭਾਵਿਤ ਕੀਤਾ ਤੇ ਆਪਣੀ ਆਵਾਜ਼ ਨਾਲ ਉਨ੍ਹਾਂ ਦਾ ਦਿਲ ਜਿੱਤਿਆ। ਪ੍ਰੀਤ ਹਰਪਾਲ ਦੇ ਗੀਤਾਂ ਨੂੰ ਫੈਨਜ਼ ਕਾਫੀ ਪਸੰਦ ਕਰਦੇ ਹਨ। 

ਇਸ ਤੋਂ ਬਾਅਦ ਉਨ੍ਹਾਂ ਨੇ ਫਿਲਮ ਸਿਰਫਿਰੇ ਦੇ ਨਾਲ ਫਿਲਮੀ ਕੈਰੀਅਰ ਦੀ ਸ਼ੁਰੂਆਤ ਕੀਤੀ। ਪਹਿਲੀ ਫ਼ਿਲਮ 'ਸਿਰਫਿਰੇ' ਵਿੱਚ ਅਦਾਕਾਰ ਨੇ ਗੁਰਲੀਨ ਚੋਪੜਾ, ਮੋਨਿਕਾ ਬੇਦੀ, ਰੌਸ਼ਨ ਪ੍ਰਿੰਸ ਨਾਲ ਕੰਮ ਕੀਤਾ। ਇਹ ਫਿਲਮ 2010 ਵਿੱਚ ਰਿਲੀਜ਼ ਹੋਈ ਸੀ। ਗਾਇਕੀ ਤੇ ਫਿਲਮੀ ਸਫਰ ਦੇ ਬਾਅਦ ਅਦਾਕਾਰ ਨੇ ਆਪਣੀ ਜ਼ਿੰਦਗੀ ਵਿੱਚ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ ਤੇ ਦੁਨੀਆ ਭਰ 'ਚ ਖੂਬ ਨਾਮ ਕਮਾਇਆ। ਅੱਜ ਵੀ ਪ੍ਰੀਤ ਹਰਪਾਲ ਆਪਣੇ ਸ਼ਾਨਦਾਰ ਅੰਦਾਜ਼ ਤੇ ਗਾਇਕੀ ਨਾਲ ਦਰਸ਼ਕਾਂ ਨੂੰ ਦੀਵਾਨਾ ਬਣਾਉਂਦੇ ਹੋਏ ਨਜ਼ਰ ਆ ਰਹੇ ਹਨ। ਉਨ੍ਹਾਂ ਦੀ ਗਾਇਕੀ ਤੇ ਅਦਾਕਾਰੀ ਨੂੰ ਨਾਂ ਮਹਿਜ਼ ਨੌਜਵਾਨ ਬਲਕਿ ਬੱਚੇ ਵੀ ਪਸੰਦ ਕਰਦੇ ਹਨ।

 

ਹੋਰ ਪੜ੍ਹੋ : April Fool Day2024 : ਜਾਣੋ ਕਿਉਂ ਮਨਾਇਆ ਜਾਂਦਾ ਹੈ ਅਪ੍ਰੈਲ ਫੂਲ ਡੇਅ ਤੇ ਇਸ ਦਾ ਇਤਿਹਾਸ

ਪ੍ਰੀਤ ਹਰਪਾਲ ਦਾ ਵਰਕ ਫਰੰਟ 

ਪ੍ਰੀਤ ਹਰਪਾਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਜਿੱਥੇ ਚੰਗੇ ਗਾਇਕ, ਗੀਤਕਾਰ ਹਨ ਉੱਥੇ ਹੀ ਉਨ੍ਹਾਂ ਨੇ ਅਦਾਕਾਰੀ ਦੇ ਖੇਤਰ ‘ਚ ਵੀ ਕੰਮ ਕੀਤਾ ਹੈ। ਉਨ੍ਹਾਂ ਨੇ ਕਈ ਫ਼ਿਲਮਾਂ ‘ਚ ਹੁਣ ਤੱਕ ਅਦਾਕਾਰੀ ਕੀਤੀ ਹੈ । ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੀ ਵੱਡੀ ਫੈਨ ਫਾਲੋਵਿੰਗ ਹੈ ਤੇ ਉਨ੍ਹਾਂ ਦੇ ਫੈਨਸ ਉਨ੍ਹਾਂ ਦੇ ਗੀਤਾਂ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰਦੇ ਹਨ । 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network