ਹਰਭਜਨ ਮਾਨ ਨੇ ਆਪਣੀ ਨਵੀਂ ਈਪੀ ਦਾ ਕੀਤਾ ਐਲਾਨ, ਜਾਣੋ ਕਦੋਂ ਹੋਵੇਗੀ ਰਿਲੀਜ਼
ਹਰਭਜਨ ਮਾਨ ਨੇ ਆਪਣੀ ਨਵੀਂ ਈਪੀ ਦਾ ਕੀਤਾ ਐਲਾਨ, ਜਾਣੋ ਕਦੋਂ ਹੋਵੇਗੀ ਰਿਲੀਜ਼
Harbhajan Mann announce his new Ep: ਪੰਜਾਬ ਦੇ ਮਸ਼ਹੂਰ ਗਾਇਕ ਹਰਭਜਨ ਮਾਨ ਆਪਣੀ ਸੁਰੀਲੀ ਗਾਇਕੀ ਦੇ ਅੰਦਾਜ਼ ਨਾਲ ਅਕਸਰ ਆਪਣੇ ਫੈਨਜ਼ ਦਾ ਦਿਲ ਜਿੱਤ ਲੈਂਦੇ ਹਨ। ਹਾਲ ਹੀ 'ਚ ਹਰਭਜਨ ਮਾਨ ਆਪਣੀ ਨਵੀਂ ਈਪੀ ਰਾਹੀਂ ਦਰਸ਼ਕਾਂ ਦੇ ਰੁਬਰੂ ਹੋਣ ਵਾਲੇ ਹਨ। ਗਾਇਕ ਨੇ ਇਹ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਸਾਂਝੀ ਕੀਤੀ ਹੈ। ਪੰਜਾਬ ਦੇ ਮਸ਼ਹੂਰ ਗਾਇਕ ਹਰਭਜਨ ਮਾਨ (Harbhajan Mann) ਆਪਣੀ ਸਾਫ ਸੁਥਰੀ ਗਾਇਕੀ ਲਈ ਜਾਣੇ ਜਾਂਦੇ। ਹਰਭਜਨ ਮਾਨ ਦਾ ਨਾਮ ਪੰਜਾਬੀ ਦੇ ਮਸ਼ਹੂਰ ਗਾਇਕਾਂ ਚੋਂ ਇੱਕ ਹੈ। ਹਰਭਜਨ ਆਪਣੀ ਸੁਰੀਲੀ ਗਾਇਕੀ ਨਾਲ ਅਕਸਰ ਫੈਨਜ਼ ਦੇ ਦਿਲਾਂ ਵਿੱਚ ਖਾਸ ਥਾਂ ਬਣਾ ਲੈਂਦੇ ਹਨ।
ਹਰਭਜਨ ਮਾਨ ਨੇ ਆਪਣੀ ਨਵੀਂ ਈਪੀ ਦਾ ਕੀਤਾ ਐਲਾਨ
ਹਾਲ ਹੀ ਵਿੱਚ ਹਰਭਜਨ ਮਾਨ ਨੇ ਆਪਣੀ ਨਵੀਂ ਈਪੀ ਦਾ ਐਲਾਨ ਕੀਤਾ ਹੈ। ਗਾਇਕ ਨੇ ਇਹ ਜਾਣਕਾਰੀ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਸ਼ੇਅਰ ਕੀਤੀ ਹੈ। ਇਸ ਵਿੱਚ ਉਨ੍ਹਾਂ ਨੇ ਆਪਣੀ ਨਵੀਂ ਈਪੀ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਗਾਇਕ ਨੇ ਪੋਸਟ ਸ਼ੇਅਰ ਕਰਦਿਆਂ ਲਿਖਿਆ, '4 ਗੀਤਾਂ ਦੇ ਨਵੇਂ ਈ ਪੀ ‘ਆਨ-ਸ਼ਾਨ ਦਾ ਟਾਈਟਲ, ਤੇ ਪਹਿਲਾ ਗੀਤ, ਵੀਡੀਓ ਸਣੇ ‘ਬਾਬੂ ਸਿੰਘ ਮਾਨ ਮਰਾੜਾਂ ਵਾਲਾ ਜੀ ਦੀ ਕਲਮ ਤੇ ਪਹਿਲੀ ਦਫ਼ਾ ਸੰਗੀਤ ਜਗਤ ਦੇ ਵੱਡੇ ਨਾਂ ‘ਸਨੈਪੀ’ ਦੀਆਂ ਧੁਨਾਂ ‘ਚ 19 ਜਨਵਰੀ ਨੂੰ ਰਿਲੀਜ਼ ਹੋਵੇਗਾ। ਬਚਨ ਬੇਦਿਲ, ਮਨਪ੍ਰੀਤ ਟਿਵਾਣਾ ਤੇ ਨੇਕ ਬੇਰੰਗ ਦੇ ਲਿਖੇ ਇਸ ਈ ਪੀ ਦੇ ਬਾਕੀ ਤਿੰਨ ਗੀਤ 24 ਜਨਵਰੀ ਨੂੰ ਰਿਲੀਜ਼ ਹੋਣਗੇ। ਆਸ ਹੈ, ਤੁਸੀਂ ਰੱਜਵਾਂ ਪਿਆਰ ਦੇਵੋਗੇ।'ਇਸ ਦੇ ਨਾਲ ਹੀ ਗਾਇਕ ਨੇ ਇੱਕ ਹੋਰ ਪੋਸਟ ਸਾਂਝੀ ਕਰਦਿਆਂ ਲਿਖਿਆ, 'Announcing the release of my upcoming EP very soon ❤ ਨਵਾਂ ਈ ਪੀ ਜਲਦੀ ਹੀ। ਆਸ ਹੈ ਹਮੇਸ਼ਾਂ ਦੀ ਵਾਂਗ ਰੱਜਵਾਂ ਪਿਆਰ ਦੇਵੋਗੇ ????????।'ਫੈਨਜ਼ ਹਰਭਜਨ ਮਾਨ ਦੀ ਇਨ੍ਹਾਂ ਦੋਹਾਂ ਪੋਸਟਾਂ ਨੂੰ ਕਾਫੀ ਪਸੰਦ ਕਰ ਰਹੇ ਹਨ ਅਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਵੀ ਦੇ ਰਹੇ ਹਨ। ਇੱਕ ਫੈਨ ਨੇ ਲਿਖਿਆ ਤੁਸੀਂ ਮੇਰੇ ਆਲ ਟਾਈਮ ਫੇਵਰੇਟ ਹੋ। ਇੱਕ ਹੋਰ ਨੇ ਆਖਿਆ, 'ਅਸੀਂ ਤੁਹਾਡੀ ਨਵੀਂ ਈਪੀ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ, ਜੁਗ ਜੁਗ ਜਿਓ ਮਾਨ ਸਾਹਿਬ। '
ਹੋਰ ਪੜ੍ਹੋ: ਅਮਿਤਾਭ ਬੱਚਨ ਨੇ ਅਯੁੱਧਿਆ 'ਚ ਖਰੀਦੀ ਜ਼ਮੀਨ, ਕੀਮਤ ਜਾਣ ਕੇ ਹੋ ਜਾਓਗੇ ਹੈਰਾਨ
ਹਰਭਜਨ ਮਾਨ ਦਾ ਵਰਕ ਫਰੰਟ
ਹਰਭਜਨ ਮਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਜਿੰਨ੍ਹੇ ਹੀ ਚੰਗੇ ਗਾਇਕ ਹਨ, ਉਨ੍ਹੇ ਹੀ ਚੰਗੇ ਅਦਾਕਾਰ ਹਨ। ਹਰਭਜਨ ਮਾਨ ਨੇ ਪੰਜਾਬੀ ਇੰਡਸਟਰੀ (Pollywood) ਨੂੰ ਕਈ ਸੁਪਰਹਿੱਟ ਗੀਤ (Harbhajan Mann Songs) ਅਤੇ ਫਿਲਮਾਂ ਦਿੱਤੀਆਂ ਹਨ। ਗਾਇਕ ਅਜੇ ਵੀ ਆਪਣੇ ਲਈਵ ਸ਼ੋਅ ਰਾਹੀਂ ਆਪਣੇ ਫੈਨਜ਼ ਦਾ ਮਨੋਰੰਜਨ ਕਰਦੇ ਹਨ। ਹਰਭਜਨ ਮਾਨ ਸਾਫ ਸੁਥਰੀ ਗਾਇਕੀ ਕਰਨ ਲਈ ਮਸ਼ਹੂਰ ਹਨ ਤੇ ਦੇਸ਼ ਵਿਦੇਸ਼ ਵਿੱਚ ਉਨ੍ਹਾਂ ਦੇ ਲੱਖਾਂ ਫੈਨਜ਼ ਹਨ।
-
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
