ਹਰਭਜਨ ਮਾਨ ਨੇ ਪੰਜਾਬ ਦੇ ਹਾਲਾਤਾਂ ‘ਤੇ ਜਤਾਈ ਚਿੰਤਾ, ਕੀਤੀ ਪੰਜਾਬ ਤੇ ਸਰਬੱਤ ਦੇ ਭਲੇ ਲਈ ਅਰਦਾਸ
ਅੰਮ੍ਰਿਤਪਾਲ (Amritpal Singh) ਬੀਤੇ ਕਈ ਦਿਨਾਂ ਤੋਂ ਫਰਾਰ ਚੱਲ ਰਿਹਾ ਹੈ । ਜਿਸ ਕਾਰਨ ਪੰਜਾਬ ‘ਚ ਹਾਲਾਤ ਚਿੰਤਾਜਨਕ ਬਣੇ ਹੋਏ ਹਨ । ਪੰਜਾਬ ‘ਚ ਲਗਾਤਾਰ ਵਿਗੜਦੇ ਹੋਏ ਹਾਲਾਤਾਂ ਨੂੰ ਲੈ ਕੇ ਹਰ ਕੋਈ ਚਿੰਤਿਤ ਨਜ਼ਰ ਆ ਰਿਹਾ ਹੈ। ਪੰਜਾਬੀ ਗਾਇਕ ਹਰਭਜਨ ਮਾਨ ਨੇ ਵੀ ਪੰਜਾਬ ਦੇ ਹਾਲਾਤਾਂ ਨੂੰ ਲੈ ਕੇ ਚਿੰਤਾ ਜਤਾਈ ਹੈ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਪੰਜਾਬ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਹੈ ।
ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੇ ਹੇਟਰਜ਼ ਦੀ ਕਰਤੂਤ, ਗਾਇਕ ਦੀ ਤਸਵੀਰ ‘ਤੇ ਲਗਾਈ ਕਾਲਖ, ਵੇਖੋ ਵਾਇਰਲ ਵੀਡੀਓ
ਅੰਮ੍ਰਿਤਪਾਲ ਦੇ ਫਰਾਰ ਹੋਣ ਤੋਂ ਬਾਅਦ ਇੰਟਰਨੈੱਟ ਸੇਵਾਵਾਂ ਕਰ ਦਿੱਤੀਆਂ ਸਨ ਬੰਦ
ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਅੰਮ੍ਰਿਤਪਾਲ ਦੇ ਫਰਾਰ ਹੋਣ ਤੋਂ ਬਾਅਦ ਸੂਬੇ ‘ਚ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਸਨ । ਕਈ ਦਿਨ ਬਾਅਦ ਮੁੜ ਤੋਂ ਇਹ ਸੇਵਾਵਾਂ ਬਹਾਲ ਕੀਤੀਆਂ ਗਈਆਂ ਸਨ ।
ਜਿਸ ਤੋਂ ਬਾਅਦ ਪੰਜਾਬ ਦੇ ਲੋਕਾਂ ‘ਚ ਸਹਿਮ ਦਾ ਮਹੌਲ ਬਣਿਆ ਹੋਇਆ ਹੈ ।ਜਿਸ ਤੋਂ ਬਾਅਦ ਕਈ ਪੰਜਾਬੀ ਸੈਲੀਬ੍ਰੇਟੀਜ਼ ਨੇ ਵੀ ਪੰਜਾਬ ਦੇ ਹਾਲਾਤਾਂ ਨੂੰ ਲੈ ਕੇ ਚਿੰਤਾ ਜਤਾਈ ਸੀ ।
ਹਰਭਜਨ ਮਾਨ ਕਈ ਸਾਲਾਂ ਤੋਂ ਹਨ ਇੰਡਸਟਰੀ ‘ਚ ਸਰਗਰਮ
ਹਰਭਜਨ ਮਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ । ਆਪਣੀ ਸਾਫ਼ ਸੁਥਰੀ ਗਾਇਕੀ ਦੇ ਲਈ ਜਾਣੇ ਜਾਂਦੇ ਹਰਭਜਨ ਮਾਨ ਦੇ ਕੁਝ ਕੁ ਹਿੱਟ ਗੀਤਾਂ ਦੀ ਗੱਲ ਕਰੀਏ ਤਾਂ ‘ਗੱਲ੍ਹਾਂ ਗੋਰੀਆਂ ਦੇ ਵਿੱਚ ਟੋਏ’, ‘ਤੇਰੀ ਭਿੱਜ ਗਈ ਕੁੜਤੀ’, ‘ਜੱਗ ਜਿਉਂਦਿਆਂ ਦੇ ਮੇਲੇ’, ‘ਤੇਰੀ ਮੇਰੀ ਜੋੜੀ’, ‘ਤਿੰਨ ਰੰਗ’, ‘ਮੈਂ ਵਾਰੀ’ ‘ਬਾਬੂਲ ਦੇ ਵਿਹੜੇ’, ‘ਯਾਦਾਂ ਤੇਰੀਆਂ’ ਸਣੇ ਕਈ ਹਿੱਟ ਗੀਤ ਸ਼ਾਮਿਲ ਹਨ ।
- PTC PUNJABI