Harbhajan Mann: ਪਤਨੀ ਹਰਮਨ ਮਾਨ ਨਾਲ ਰਸੋਈ 'ਚ ਕੰਮ ਕਰਦੇ ਨਜ਼ਰ ਆਏ ਹਰਭਜਨ ਮਾਨ, ਫੈਨਜ਼ ਨੇ ਤਰੀਫ ਕਰਦਿਆਂ ਕਿਹਾ- ਪਰਫੈਕਟ ਮੈਨ

ਪੰਜਾਬੀ ਗਾਇਕ ਹਰਭਜਨ ਮਾਨ ਤੇ ਹਰਮਨ ਮਾਨ ਦੀ ਜੋੜੀ ਨੂੰ ਫੈਨਜ਼ ਬੇਹੱਦ ਪਸੰਦ ਕਰਦੇ ਹਨ। ਹਾਲ ਹੀ 'ਚ ਹਰਭਜਨ ਮਾਨ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਦੇ ਵਿੱਚ ਹਰਭਜਨ ਮਾਨ ਆਪਣੀ ਪਤਨੀ ਹਰਮਨ ਨਾਲ ਰਸੋਈ 'ਚ ਕੰਮ ਕਰਦੇ ਨਜ਼ਰ ਆ ਰਹੇ ਹਨ।

Reported by: PTC Punjabi Desk | Edited by: Pushp Raj  |  July 06th 2023 02:55 PM |  Updated: July 06th 2023 02:55 PM

Harbhajan Mann: ਪਤਨੀ ਹਰਮਨ ਮਾਨ ਨਾਲ ਰਸੋਈ 'ਚ ਕੰਮ ਕਰਦੇ ਨਜ਼ਰ ਆਏ ਹਰਭਜਨ ਮਾਨ, ਫੈਨਜ਼ ਨੇ ਤਰੀਫ ਕਰਦਿਆਂ ਕਿਹਾ- ਪਰਫੈਕਟ ਮੈਨ

Harbhajan Mann with wife Harman Mann: ਪੰਜਾਬ ਦੇ ਮਸ਼ਹੂਹ ਗਾਇਕ ਹਰਭਜਨ ਮਾਨ ਆਪਣੀ ਸਾਫ ਸੁਥਰੇ ਤੇ ਸਭਿਆਚਾਰਕ ਗੀਤਾਂ ਲਈ ਮਸ਼ਹੂਰ ਹਨ। ਹਰਭਜਨ ਮਾਨ ਤੇ ਉਨ੍ਹਾਂ ਦੀ ਪਤਨੀ ਹਰਮਨ ਮਾਨ ਸੋਸ਼ਲ ਮੀਡੀਆ ਰਾਹੀਂ ਅਕਸਰ ਫੈਨਜ਼ ਦੇ ਰਬਰੂ ਹੁੰਦੇ ਹਨ। 

ਦੱਸ ਦਈਏ ਕਿ ਹਰਭਜਨ ਮਾਨ ਦੀ ਪਤਨੀ ਹਰਮਨ ਮਾਨ ਅਕਸਰ ਸੋਸ਼ਲ ਮੀਡੀਆ 'ਤੇ ਆਪਣੀ ਤਸਵੀਰਾਂ ਤੇ ਵੀਡੀਓ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ  ਹਰਭਜਨ ਮਾਨ ਦਾ ਇੱਕ ਵੀਡੀਓ ਸ਼ੇਅਰ ਕੀਤੀ ਹੈ। 

ਇਸ ਵੀਡੀਓ 'ਚ ਹਰਭਜਨ ਮਾਨ ਰਸੋਈ 'ਚ ਕੰਮ ਕਰਦੇ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਮਾਨ ਦੀ ਪਤਨੀ ਹਰਮਨ ਕੌਰ ਨੇ ਬਣਾਇਆ ਹੈ। ਵੀਡੀਓ ਵਿੱਚ ਹਰਮਨਦੀਪ ਕੌਰ ਦੀ ਆਵਾਜ਼ ਵੀ ਸੁਣੀ ਜਾ ਸਕਦੀ ਹੈ। ਹਰਮਨ ਕਹਿੰਦੀ ਸੁਣੀ ਜਾ ਸਕਦੀ ਹੈ ਕਿ ਅੱਜ ਬਾਬੂ ਸਿੰਘ ਮਾਨ ਉਨ੍ਹਾਂ ਦੇ ਨਾਲ ਨਾਸ਼ਤਾ ਕਰਨਗੇ। ਇਸ ਮੌਕੇ ਹਰਭਜਨ ਮੇਰੀ ਰਸੋਈ 'ਚ ਮਦਦ ਕਰਵਾ ਰਹੇ ਹਨ। ਇਸ 'ਤੇ ਹਰਭਜਨ ਕਹਿੰਦੇ ਹਨ, 'ਮੈਨੂੰ ਚੰਗਾ ਲੱਗਦਾ ਹਰਮਨ ਦੀ ਮਦਦ ਕਰਨਾ। ਸਟੇਜ ਤੋਂ ਇਲਾਵਾ ਮੈਨੂੰ ਇਹ ਕੰਮ ਕਰਨਾ ਵੀ ਪਸੰਦ ਹੈ।'

ਫੈਨਜ਼ ਨੂੰ ਹਰਭਜਨ ਮਾਨ ਦੀ ਇਹ ਵੀਡੀਓ ਕਾਫੀ ਪਸੰਦ ਆ ਰਹੀ ਹੈ। ਫੈਨਜ਼ ਗਾਇਕ ਦੀ ਇਸ ਵੀਡੀਓ 'ਤੇ ਕਮੈਂਟ ਕਰ ਰਹੇ ਹਨ ਤੇ ਗਾਇਕ ਦੀ ਸ਼ਲਾਘਾ ਕਰ ਰਹੇ ਹਨ। 

ਹੋਰ ਪੜ੍ਹੋ: ਪਤੀ ਰਵੀ ਦੂਬੇ ਨਾਲ ਬਾਸਕੇਟਬਾਲ ਖੇਡਦੀ ਨਜ਼ਰ ਆਈ ਸਰਗੁਨ ਮਹਿਤਾ , ਵੇਖੋ ਜੋੜੀ ਦਾ ਰੋਮਾਂਟਿਕ ਅੰਦਾਜ਼

ਹਾਲ ਹੀ 'ਚ ਹਰਭਜਨ ਮਾਨ ਨੇ ਪੰਜਾਬੀ ਇੰਡਸਟਰੀ 'ਚ 30 ਸਾਲ ਪੂਰੇ ਕੀਤੇ ਹਨ। ਇਸ ਮੌਕੇ ਉਨ੍ਹਾਂ ਨੇ ਆਪਣੀ ਨਵੀਂ ਐਲਬਮ 'ਮਾਇ ਵੇਅ ਮੈਂ ਤੇ ਮੇਰੇ ਗੀਤ' ਵੀ ਕੱਢੀ ਸੀ। ਜਿਸ ਨੂੰ ਲੋਕਾਂ ਨੇ ਖੂਬ ਪਸੰਦ ਕੀਤਾ ਸੀ। ਇਸ ਤੋਂ ਇਲਾਵਾ ਹਰਭਜਨ ਮਾਨ ਦਾ ਬੇਟਾ ਅਵਕਾਸ਼ ਮਾਨ ਵੀ ਗਾਇਕ ਹੈ। ਉਸ ਦੇ ਹਾਲ ਹੀ 2 ਨਵੇਂ ਗੀਤ ਵੀ ਰਿਲੀਜ਼ ਹੋਏ ਹਨ।  ਹਰਮਨਦੀਪ ਕੌਰ ਦੀ ਕਰੀਏ ਤਾਂ ਉਹ ਸੋਸ਼ਲ ਮੀਡੀਆ ;ਤੇ ਕਾਫੀ ਪ੍ਰਸਿੱਧ ਹੈ। ਉਨ੍ਹਾਂ ਦੀ ਇੰਸਟਾਗ੍ਰਾਮ 'ਤੇ ਜ਼ਬਰਦਸਤ ਫੈਨ ਫਾਲੋਇੰਗ ਹੈ।

- PTC PUNJABI


Popular Posts

LIVE CHANNELS
DOWNLOAD APP


© 2026 PTC Punjabi. All Rights Reserved.
Powered by PTC Network