ਹਰੀਸ਼ ਵਰਮਾ ਤੇ ਸਿਮੀ ਚਾਹਲ ਦੀ ਫ਼ਿਲਮ 'ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ' ਜਲਦ ਹੋਵੇਗੀ ਰਿਲੀਜ਼, ਜਾਣੋ ਕਦੋਂ ਰਿਲੀਜ਼ ਹੋਵੇਗੀ ਫ਼ਿਲਮ
Film 'Kade Dade Diyaan Kade Pote Diyaan': ਪੰਜਾਬੀ ਫ਼ਿਲਮ 'ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ' ਦਾ ਪੋਸਟਰ ਰਿਲੀਜ਼ ਹੋਇਆ ਹੈ। ਇਸ ਪੋਸਟਰ 'ਚ ਹਰੀਸ਼ ਵਰਮਾ, ਸਿਮੀ ਚਾਹਲ, ਬੀ. ਐੱਨ. ਸ਼ਰਮਾ ਤੇ ਜਤਿੰਦਰ ਕੌਰ ਨਜ਼ਰ ਆ ਰਹੇ ਹਨ।
ਫ਼ਿਲਮ ਦਾ ਪੋਸਟਰ ਬੇਹੱਦ ਮਜ਼ੇਦਾਰ ਹੈ, ਜਿਸ 'ਚ ਹਰੀਸ਼ ਵਰਮਾ ਤੇ ਸਿਮੀ ਚਾਹਲ ਕਟਪੁਤਲੀ ਬਣੇ ਨਜ਼ਰ ਆ ਰਹੇ ਹਨ, ਜਿਨ੍ਹਾਂ ਦੀ ਡੋਰ ਬੀ. ਐੱਨ. ਸ਼ਰਮਾ ਤੇ ਜਤਿੰਦਰ ਕੌਰ ਨੇ ਫੜੀ ਹੈ।
ਫ਼ਿਲਮ 'ਚ ਸੁਖਵਿੰਦਰ ਚਾਹਲ, ਅਨੀਤਾ ਦੇਵਗਨ, ਧੀਰਜ ਕੁਮਾਰ, ਅਸ਼ੋਕ ਪਾਠਕ, ਸੁਮਿਤ ਗੁਲਾਟੀ, ਸੀਮਾ ਕੌਸ਼ਲ, ਪਰਕਾਸ਼ ਗਾਧੂ, ਨੇਹਾ ਦਿਆਲ, ਕਮਲਦੀਪ ਕੌਰ ਤੇ ਗੁਰਪ੍ਰੀਤ ਕੌਰ ਭੰਗੂ ਅਹਿਮ ਭੂਮਿਕਾਵਾਂ 'ਚ ਹਨ।
ਦੱਸ ਦੇਈਏ ਕਿ ਫ਼ਿਲਮ ਨੂੰ ਲਾਡਾ ਸਿਆਨ ਘੁੰਮਣ ਨੇ ਡਾਇਰੈਕਟ ਕੀਤਾ ਹੈ। ਫ਼ਿਲਮ ਨੂੰ ਕਰਨ ਸੰਧੂ ਤੇ ਧੀਰਜ ਕੁਮਾਰ ਨੇ ਲਿਖਿਆ ਹੈ। ਫ਼ਿਲਮ ਨੂੰ ਜਤਿੰਦਰ ਸਿੰਘ ਲਵਲੀ ਵਲੋਂ ਪ੍ਰੋਡਿਊਸ ਕੀਤਾ ਗਿਆ ਹੈ, ਜਿਸ ਦੇ ਕੋ-ਪ੍ਰੋਡਿਊਸਰ ਧੀਰਜ ਕੁਮਾਰ ਤੇ ਕਰਨ ਸੰਧੂ ਹਨ।
ਹੋਰ ਪੜ੍ਹੋ: Master Saleem: ਸਾਈਂ ਭਗਤੀ 'ਚ ਡੁੱਬੇ ਨਜ਼ਰ ਆਏ ਮਾਸਟਰ ਸਲੀਮ , ਸਾਂਝਾ ਕੀਤਾ ਆਪਣੇ ਵੱਲੋਂ ਗਾਇਆ ਭਜਨ
ਫ਼ਿਲਮ ਨੂੰ ਦੁਨੀਆ ਭਰ 'ਚ ਰਿਧਮ ਬੁਆਏਜ਼ ਵਲੋਂ ਰਿਲੀਜ਼ ਕੀਤਾ ਜਾ ਰਿਹਾ ਹੈ, ਜੋ ਸਿਨੇਮਾਘਰਾਂ 'ਚ 14 ਜੁਲਾਈ ਨੂੰ ਦਸਤਕ ਦੇਣ ਜਾ ਰਹੀ ਹੈ।
- PTC PUNJABI