ਪੰਜਾਬੀ ਅਦਾਕਾਰ ਹਰੀਸ਼ ਵਰਮਾ ਦੀ ਨਵੀਂ ਫਿਲਮ 'ਡਰਾਮੇ ਵਾਲੇ ' ਦੀ ਰਿਲੀਜ਼ ਡੇਟ ਆਈ ਸਾਹਮਣੇ, ਜਾਣੋ ਕਦੋਂ ਰਿਲੀਜ਼ ਹੋਵੇਗੀ ਫਿਲਮ

ਮਸ਼ਹੂਰ ਪੰਜਾਬੀ ਅਦਾਕਾਰ ਹਰੀਸ਼ ਵਰਮਾ (Harish Verma) ਆਪਣੀ ਬਾਕਮਾਲ ਅਦਾਕਾਰੀ ਲਈ ਮਸ਼ਹੂਰ ਹਨ। ਬੀਤੇ ਦਿਨੀਂ ਹਰੀਸ਼ ਵਰਮਾ ਦੀ ਫ਼ਿਲਮ 'ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ' ਰਿਲੀਜ਼ ਹੋਈ ਸੀ, ਜਿਸ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਸੀ, ਹੁਣ ਜਲਦ ਹੀ ਹਰੀਸ਼ ਆਪਣੀ ਇੱਕ ਹੋਰ ਨਵੀਂ ਫਿਲਮ 'ਡਰਾਮੇ ਵਾਲੇ ' ਰਾਹੀਂ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਹਨ ਤੇ ਫਿਲਮ ਮੇਕਰਸ ਵੱਲੋਂ ਇਸ ਦੀ ਰਿਲੀਜ਼ ਡੇਟ ਦਾ ਐਲਾਨ ਕਰ ਦਿੱਤਾ ਗਿਆ ਹੈ।

Written by  Pushp Raj   |  November 03rd 2023 04:34 PM  |  Updated: November 03rd 2023 04:34 PM

ਪੰਜਾਬੀ ਅਦਾਕਾਰ ਹਰੀਸ਼ ਵਰਮਾ ਦੀ ਨਵੀਂ ਫਿਲਮ 'ਡਰਾਮੇ ਵਾਲੇ ' ਦੀ ਰਿਲੀਜ਼ ਡੇਟ ਆਈ ਸਾਹਮਣੇ, ਜਾਣੋ ਕਦੋਂ ਰਿਲੀਜ਼ ਹੋਵੇਗੀ ਫਿਲਮ

Harish Verma Film Drame wale release date: ਮਸ਼ਹੂਰ ਪੰਜਾਬੀ ਅਦਾਕਾਰ ਹਰੀਸ਼ ਵਰਮਾ (Harish Verma) ਆਪਣੀ ਬਾਕਮਾਲ ਅਦਾਕਾਰੀ ਲਈ ਮਸ਼ਹੂਰ ਹਨ। ਬੀਤੇ ਦਿਨੀਂ ਹਰੀਸ਼ ਵਰਮਾ ਦੀ ਫ਼ਿਲਮ 'ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ' ਰਿਲੀਜ਼ ਹੋਈ ਸੀ, ਜਿਸ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਸੀ, ਹੁਣ ਜਲਦ ਹੀ ਹਰੀਸ਼ ਆਪਣੀ ਇੱਕ ਹੋਰ ਨਵੀਂ ਫਿਲਮ 'ਡਰਾਮੇ ਵਾਲੇ ' ਰਾਹੀਂ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਹਨ ਤੇ ਫਿਲਮ ਮੇਕਰਸ ਵੱਲੋਂ ਇਸ ਦੀ ਰਿਲੀਜ਼ ਡੇਟ ਦਾ ਐਲਾਨ ਕਰ ਦਿੱਤਾ ਗਿਆ ਹੈ। 

ਦੱਸ ਦਈਏ ਕਿ ਹਰੀਸ਼ ਵਰਮਾ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਸਰਗਰਮ ਹਨ। ਫਿਲਮ 'ਡਰਾਮੇ ਵਾਲੇ ' ਲੈ ਕੇ ਆ ਰਹੇ ਹਨ। ਹਰੀਸ਼ ਵਰਮਾ ਨੇ ਆਪਣੀ ਇਸ ਨਵੀਂ ਫਿਲਮ ਦੀ ਰਿਲੀਜ਼ ਡੇਟ ਬਾਰੇ ਸੋਸ਼ਲ ਮੀਡੀਆ ਰਾਹੀਂ ਫੈਨਜ਼ ਨਾਲ ਜਾਣਕਾਰੀ ਸਾਂਝੀ ਕੀਤੀ ਹੈ। 

ਹਰੀਸ਼ ਵਰਮਾ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਫਿਲਮ ਦਾ ਪੋਸਟਰ ਸ਼ੇਅਰ ਕਰਦੇ ਹੋਏ ਰਿਲੀਜ਼ ਡੇਟ ਦਾ ਖੁਲਾਸਾ ਕੀਤਾ ਹੈ। ਅਦਾਕਾਰ ਨੇ ਆਪਣੀ ਪੋਸਟ ਦੇ ਕੈਪਸ਼ਨ 'ਚ ਲਿਖਿਆ, ' ਇੱਕ ਰੋਮਾਂਚ ਭਰੀ ਰੋਲਰ-ਕੋਸਟਰ ਰਾਈਡ ਤਿਆਰ ਹੋ ਜਾਓ, 'ਡਰਾਮਾ, ਜਜ਼ਬਾਤ, ਹਾਸਾ ਅਤੇ ਪਿਆਰ “*ਡਰਾਮੇ ਆਲੇ*  🎭 ਨਾਲ *19 ਜਨਵਰੀ 2024* ਨੂੰ ਸਿਨੇਮਾਘਰਾਂ ਵਿੱਚ ਭਰਪੂਰ ਮਨੋਰੰਜਨ ਦੇ ਨਾਲ ਪਹੁੰਚ ਰਹੇ ਹਾਂ।”

ਦੱਸ ਦਈਏ ਕਿ ਹਰੀਸ਼ ਵਰਮਾ ਸਟਾਰਰ ਇਸ ਫਿਲਮ ਦਾ ਨਿਰਦੇਸ਼ਨ ਚੰਦਰ ਕੰਬੋਜ਼ ਤੇ ਉਪਿੰਦਰ ਰੰਧਾਵਾ ਕਰ  ਰਹੇ ਹਨ। ਇਸ ਫਿਲਮ ਨੂੰ ਜਸਕਰਨ ਸਿੰਘ ਵੱਲੋ ਤਿਆਰ ਕੀਤਾ ਜਾ ਰਿਹਾ ਹੈ। 

ਹੋਰ ਪੜ੍ਹੋ: Anushka Sharma: World Cup ਦੇ ਸੈਮਿਫਾਈਨਲ 'ਚ ਪਹੁੰਚੀ ਭਾਰਤੀ ਟੀਮ, ਅਨੁਸ਼ਕਾ ਸ਼ਰਮਾ ਨੇ ਇੰਝ ਮੰਨਿਆ ਜਿੱਤ ਦਾ ਜਸ਼ਨ

ਫਿਲਮ ਵਿੱਚ ਹਰੀਸ਼ ਵਰਮਾ ਦੇ ਨਾਲ-ਨਾਲ ਪੰਜਾਬੀ ਫਿਲਮ ਇੰਡਸਟਰੀ ਦੇ ਹੋਰ ਵੀ ਕਈ ਕਲਾਕਾਰ ਨਜ਼ਰ ਆਉਣਗੇ। ਇਨ੍ਹਾਂ 'ਚ ਸ਼ਰਨ ਕੌਰ ਸੁਖਵਿੰਦਰ ਚਾਹਲ, ਰੂਬੀ ਅਨਮ, ਮਲਿਕ ਆਸਿਫ ਇਕਬਾਲ, ਹਨੀ ਅਲਬੇਲਾ ਆਦਿ ਦੇ ਨਾਮ ਸ਼ਾਮਿਲ ਹਨ। ਇਹ ਫਿਲਮ 19 ਜਨਵਰੀ 2024 ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਵੇਗੀ, ਦਰਸ਼ਕ ਇਸ ਫਿਲਮ ਨੂੰ ਵੇਖਣ ਲਈ ਕਾਫੀ ਉਤਸ਼ਾਹਿਤ ਹਨ। 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network