ਹਰਮਨ ਮਾਨ ਨੇ ਸਾਂਝਾ ਕੀਤਾ ਧੀ ਦੇ ਨਾਲ ਵੀਡੀਓ, ਮਾਂ ਧੀ ਦੀ ਕਿਊਟ ਜੋੜੀ ਫੈਨਸ ਨੂੰ ਆ ਰਹੀ ਪਸੰਦ
ਹਰਮਨ ਮਾਨ ਨੇ ਸਾਂਝਾ ਕੀਤਾ ਧੀ ਦੇ ਨਾਲ ਵੀਡੀਓ, ਮਾਂ ਧੀ ਦੀ ਕਿਊਟ ਜੋੜੀ ਫੈਨਸ ਨੂੰ ਆ ਰਹੀ ਪਸੰਦ
ਹਰਭਜਨ ਮਾਨ (Harbhajan Mann)ਦੀ ਪਤਨੀ ਹਰਮਨ ਮਾਨ (Harman Mann)ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ ਅਤੇ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਦੇ ਰਹਿੰਦੇ ਹਨ । ਹੁਣ ਉਨ੍ਹਾਂ ਨੇ ਆਪਣੀ ਧੀ ਦੇ ਨਾਲ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਦੋਵੇਂ ਮਾਂਵਾਂ ਧੀਆਂ ਮਸਤੀ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ । ਇਸ ਵੀਡੀਓ ਦੇ ਬੈਕਗਰਾਊਂਡ ‘ਚ ਸੁਰਿੰਦਰ ਕੌਰ ਅਤੇ ਪ੍ਰਕਾਸ਼ ਕੌਰ ਦਾ ਗੀਤ ‘ਮਾਂਵਾਂ ਤੇ ਧੀਆਂ ਰਲ ਬੈਠੀਆਂ ਨੀ ਮਾਏਂ’ ਚੱਲ ਰਿਹਾ ਹੈ।ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਇੱਕ ਜਗ੍ਹਾ ‘ਤੇ ਹਰਮਨ ਮਾਨ ਆਪਣੀ ਧੀ ਦੀ ਗੁੱਤ ਕਰਦੀ ਹੋਈ ਨਜ਼ਰ ਆ ਰਹੀ ਹੈ, ਜਦੋਂ ਕਿ ਇੱਕ ਹੋਰ ਜਗ੍ਹਾ ‘ਤੇ ਦੋਵੇਂ ਆਪਣੇ ਨੇਲਸ ਨੂੰ ਫਲਾਂਟ ਕਰ ਰਹੀਆਂ ਹਨ। ਜਦੋਂਕਿ ਇੱਕ ਹੋਰ ਥਾਂ ‘ਤੇ ਉਹ ਚਾਹ ਦਾ ਅਨੰਦ ਮਾਣਦੀਆਂ ਹੋਈਆਂ ਦਿਖਾਈ ਦੇ ਰਹੀਆਂ ਹਨ ।
/ptc-punjabi/media/media_files/GeMWtMDrHpRyHhV7877c.jpg)
ਹੋਰ ਪੜ੍ਹੋ : ਬਚਪਨ ਦੀ ਦੋਸਤ ਦੇ ਵਿਆਹ ‘ਚ ਰਣਵੀਰ ਸਿੰਘ ਨੇ ਕਰਣ ਔਜਲਾ ਦੇ ਗੀਤਾਂ ‘ਤੇ ਡਾਂਸ
ਹਰਮਨ ਮਾਨ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆਂ ‘ਮਾਂਵਾਂ ਧੀਆਂ’ ।ਸੋਸ਼ਲ ਮੀਡੀਆ ‘ਤੇ ਮਾਂ ਧੀ ਦੀ ਜੋੜੀ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਹਰਭਜਨ ਮਾਨ ਦੇ ਫੈਨਸ ਦੇ ਵੱਲੋਂ ਵੀ ਇਸ ‘ਤੇ ਰਿਐਕਸ਼ਨ ਦਿੱਤੇ ਜਾ ਰਹੇ ਹਨ ।
/ptc-punjabi/media/media_files/V2t6tNqgEUd8LEVk8GJ6.jpg)
ਹਰਮਨ ਮਾਨ ਨੇ ਬੀਤੇ ਦਿਨੀਂ ਗਿੰਨੀ ਚਤਰਥ ਦੇ ਨਾਲ ਸਾਂਝੀਆਂ ਕੀਤੀਆਂ ਸਨ ਤਸਵੀਰਾਂ
ਸੋਸ਼ਲ ਮੀਡੀਆ ‘ਤੇ ਸਰਗਰਮ ਰਹਿਣ ਵਾਲੀ ਹਰਮਨ ਮਾਨ ਨੇ ਬੀਤੇ ਦਿਨੀਂ ਵੀ ਕੁਝ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਸਨ । ਜਿਸ ‘ਚ ਉਹ ਕਪਿਲ ਸ਼ਰਮਾ ਅਤੇ ਗਿੰਨੀ ਚਤਰਥ ਦੇ ਨਾਲ ਨਜ਼ਰ ਆਏ ਸਨ ।ਹਰਭਜਨ ਮਾਨ ਨੇ ਵੀ ਹਰਮਨ ਵੱਲੋਂ ਸਾਂਝੇ ਕੀਤੇ ਗਏ ਇਸ ਵੀਡੀਓ ਨੂੰ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਸਾਂਝਾ ਕੀਤਾ ਹੈ।
ਹਰਮਨ ਮਾਨ ਜਿੱਥੇ ਪਰਿਵਾਰਕ ਰੁਝੇਵਿਆਂ ‘ਚ ਰੁੱਝੇ ਰਹਿੰਦੇ ਹਨ, ਉੱਥੇ ਹੀ ਸੋਸ਼ਲ ਮੀਡੀਆ ‘ਤੇ ਵੀ ਐਕਟਿਵ ਰਹਿੰਦੇ ਹਨ । ਉਹਨਾਂ ਨੂੰ ਬਾਗਵਾਨੀ ਦਾ ਵੀ ਸ਼ੌਂਕ ਹੈ ਤੇ ਨਵੇਂ ਸਾਲ ਦੇ ਮੌਕੇ ‘ਤੇ ਵੀ ਉਨ੍ਹਾਂ ਨੇ ਆਪਣੇ ਘਰੇਲੂ ਗਾਰਡਨ ਦਾ ਇੱਕ ਵੀਡੀਓ ਸ਼ੇਅਰ ਕੀਤਾ ਸੀ । ਜਿਸ ‘ਚ ਉਹ ਆਪਣੇ ਬਗੀਚੇ ਦੀ ਸਾਫ ਸਫਾਈ ਕਰਦੇ ਹੋਏ ਦਿਖਾਈ ਦਿੱਤੇ ਸਨ ।ਇਸ ਤੋਂ ਇਲਾਵਾ ਉਹ ਹਰਭਜਨ ਮਾਨ ਦੇ ਨਾਲ ਵੀ ਅਕਸਰ ਆਪਣੇ ਵੀਡੀਓਜ਼ ਸਾਂਝੇ ਕਰਦੇ ਰਹਿੰਦੇ ਹਨ ।
-
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
