ਹਿਨਾ ਖਾਨ ਨੇ ਮਾਂ ਨਾਲ ਸਾਂਝੀਆਂ ਕੀਤੀਆਂ ਤਸਵੀਰਾਂ, ਅਦਾਕਾਰਾ ਦੀ ਮਾਂ ਦੀਆਂ ਅੱਖਾਂ 'ਚ ਝਲਕਿਆ ਧੀ ਦੀ ਬਿਮਾਰੀ ਦਾ ਦਰਦ
Hina khan With Mother : ਟੀਵੀ ਜਗਤ ਦੀ ਮਸ਼ਹੂਰ ਅਦਾਕਾਰਾ ਹਿਨਾ ਖਾਨ ਇਨ੍ਹੀਂ ਬ੍ਰੈਸਟ ਕੈਂਸਰ ਤੋਂ ਜੂਝ ਰਹੀ ਹੈ। ਬਿਮਾਰੀ ਦੇ ਇਲਾਜ ਵਿਚਾਲੇ ਹਾਲ ਹੀ 'ਚ ਹਿਨਾ ਖਾਨ ਨੇ ਆਪਣੀ ਮਾਂ ਨਾਲ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ।
ਦੱਸ ਦਈਏ ਕਿ ਹਿਨਾ ਖਾਨ ਲਈ ਭਾਵੇਂ ਇਹ ਸਮਾਂ ਔਖਾ ਹੈ ਪਰ ਉਹ ਇਸ ਸਮੇਂ ਦੌਰਾਨ ਹਿੰਮਤ ਨਾਲ ਇਲਾਜ ਕਰਵਾ ਰਹੀ ਹੈ। ਹਿਨਾ ਲਗਾਤਾਰ ਸੋਸ਼ਲ ਮੀਡੀਆ 'ਤੇ ਐਕਟਿਵ ਹੋ ਕੇ ਆਪਣੀ ਇਸ ਬਿਮਾਰੀ ਨਾਲ ਲੜਨ ਦੇ ਸਫਰ (ਹਿਨਾ ਖਾਨ ਕੈਂਸਰ ਜਰਨੀ) ਦੇ ਹਰ ਪਲ ਨੂੰ ਆਪਣੇ ਫੈਨਜ਼ ਨਾਲ ਸਾਂਝਾ ਕਰ ਰਹੀ ਹੈ।
ਹਿਨਾ ਖਾਨ ਨੇ ਸ਼ੇਅਰ ਕੀਤੀਆਂ ਮਾਂ ਨਾਲ ਖਾਸ ਤਸਵੀਰਾਂ
ਇਸ ਵਿਚਾਲੇ ਹਿਨਾ ਖਾਨ ਨੇ ਹਾਲ ਹੀ ਵਿੱਚ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਆਪਣੀ ਮਾਂ ਨਾਲ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਵਿੱਚ ਉਹ ਆਪਣੀ ਮਾਂ ਦੀ ਗੋਦ ਵਿੱਚ ਬੈਠੀ ਨਜ਼ਰ ਆ ਰਹੀ ਹੈ ਅਤੇ ਉਸ ਦੀ ਮਾਂ ਕੈਂਸਰ ਵਰਗੀ ਬਿਮਾਰੀ ਨਾਲ ਲੜ ਰਹੀ ਆਪਣੀ ਪਿਆਰੀ ਧੀ ਨੂੰ ਹੌਸਲਾ ਦਿੰਦੀ ਤੇ ਉਸ ਨੂੰ ਲਾਡ ਲਡਾਉਂਦੀ ਹੋਈ ਨਜ਼ਰ ਆ ਰਹੀ ਹੈ।
ਇਨ੍ਹਾਂ ਤਸਵੀਰਾਂ ਦੇ ਨਾਲ-ਨਾਲ ਹਿਨਾ ਖਾਨ ਨੇ ਆਪਣੀ ਮਾਂ ਲਈ ਇੱਕ ਖਾਸ ਕੈਪਸ਼ਨ ਲਿਖਿਆ ਹੈ। ਹਿਨਾ ਨੇ ਲਿਖਿਆ, 'ਇੱਕ ਮਾਂ ਦਾ ਦਿਲ ਆਪਣੇ ਬੱਚਿਆਂ ਨੂੰ ਆਸਰਾ, ਪਿਆਰ ਅਤੇ ਆਰਾਮ ਪ੍ਰਦਾਨ ਕਰਨ ਲਈ ਦੁੱਖ ਅਤੇ ਦਰਦ ਦੇ ਸਮੁੰਦਰ ਨੂੰ ਪੀ ਸਕਦਾ ਹੈ। ਇਹ ਉਹ ਦਿਨ ਸੀ ਜਦੋਂ ਮੇਰੀ ਮਾਂ ਨੂੰ ਮੈਨੂੰ ਬ੍ਰੈਸਟ ਕੈਂਸਰ ਹੋਣ ਦੀ ਖ਼ਬਰ ਮਿਲੀ ਸੀ, ਜੋ ਸਦਮਾ ਉਸ ਨੇ ਮਹਿਸੂਸ ਕੀਤਾ ਉਹ ਸਮਝ ਤੋਂ ਬਾਹਰ ਸੀ ਪਰ ਉਸ ਨੇ ਮੈਨੂੰ ਫੜਨ ਅਤੇ ਉਸ ਦੇ ਦਰਦ ਨੂੰ ਭੁੱਲਣ ਦਾ ਇੱਕ ਰਸਤਾ ਲੱਭ ਲਿਆ।ਇੱਕ ਸੁਪਰ ਪਾਵਰ ਜਿਸ ਵਿੱਚ ਮਾਵਾਂ ਹਮੇਸ਼ਾ ਉੱਤਮ ਹੁੰਦੀਆਂ ਹਨ। ਇੱਥੋਂ ਤੱਕ ਕਿ ਉਨ੍ਹਾਂ ਦੀ ਦੁਨੀਆ ਵੀ ਉਜੜ ਰਹੀ ਸੀ ਪਰ ਉਨ੍ਹਾਂ ਨੇ ਮੈਨੂੰ ਆਪਣੀਆਂ ਬਾਹਾਂ ਵਿੱਚ ਪਨਾਹ ਦੇਣ ਅਤੇ ਮੈਨੂੰ ਤਾਕਤ ਦੇਣ ਦਾ ਇੱਕ ਰਸਤਾ ਲੱਭ ਲਿਆ। ਇਹ ਕੰਮ ਇੱਕ ਮਜ਼ਬੂਤ ਮਾਂ ਹੀ ਕਰ ਸਕਦੀ ਹੈ।
ਹਿਨਾ ਖਾਨ ਤੇ ਉਸ ਦੀ ਮਾਂ ਦੀਆਂ ਇਨ੍ਹਾਂ ਤਸਵੀਰਾਂ ਵਿੱਚ ਮਾਂ ਦਾ ਬੇਟੀ ਪ੍ਰਤੀ ਪਿਆਰ ਤੇ ਉਸ ਦੀ ਬਿਮਾਰੀ ਨੂੰ ਲੈ ਡਰ ਤੇ ਦਰਦ ਸਾਫ ਤੌਰ ਉੱਤੇ ਅੱਖਾਂ ਵਿੱਚ ਝਲਕਦਾ ਹੋਇਆ ਨਜ਼ਰ ਆ ਰਿਹਾ ਹੈ। ਇਨ੍ਹਾਂ ਤਸਵੀਰਾਂ ਵਿੱਚ ਮਾਂ ਤੇ ਧੀ ਦੋਵੇਂ ਹੀ ਦਰਦ ਤੇ ਉਦਾਸੀ ਵਿੱਚ ਨਜ਼ਰ ਆ ਰਹੀਆਂ ਹਨ।
ਹੋਰ ਪੜ੍ਹੋ : Health Risk Alert : ਆਈਸਕ੍ਰੀਮ ਤੋਂ ਲੈ ਕੇ ਫਲਾਂ ਦੇ ਜੂਸ ਤੱਕ ਸਿਹਤ ਲਈ ਖਤਰਨਾਕ ਨੇ ਇਹ ਚੀਜ਼ਾਂ, ਜਾਣੋਂ ਕਿਵੇਂ
ਫੈਨਜ਼ ਇਨ੍ਹਾਂ ਤਸਵੀਰਾਂ ਉੱਤੇ ਖੂਬ ਪਿਆਰ ਦੇ ਰਹੇ ਹਨ ਤੇ ਕਮੈਂਟ ਕਰਕੇ ਅਦਾਕਾਰਾ ਤੇ ਉਸ ਦੀ ਮਾਂ ਦੀ ਹੌਸਲਾ ਅਫਜ਼ਾਈ ਕਰ ਰਹੇ ਹਨ। ਇਸ ਦੇ ਨਾਲ ਹੀ ਵੱਡੀ ਗਿਣਤੀ ਵਿੱਚ ਫੈਨਜ਼ ਹਿਨਾ ਨੂੰ ਮੋਟੀਵੇਟ ਕਰਦੇ ਅਤੇ ਉਸ ਦੇ ਜਲਦ ਸਿਹਤਯਾਬ ਹੋਣ ਦੀ ਦੁਆ ਕਰਦੇ ਨਜ਼ਰ ਆਏ।
- PTC PUNJABI