ਕੀ ਸੱਚਮੁੱਚ ਹੋ ਚੁੱਕਾ ਹੈ ਪੰਜਾਬੀ ਅਦਾਕਾਰਾ ਸੋਨਮ ਬਾਜਵਾ ਦਾ ਵਿਆਹ ? ਜਾਣੋ ਕੀ ਹੈ ਸੱਚਾਈ
Sonam Bajwa marriage: ਸੋਨਮ ਬਾਜਵਾ (Sonam Bajwa) ਪੰਜਾਬੀ ਫਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਹੈ। ਉਸ ਨੇ ਕਈ ਪੰਜਾਬੀ ਫਿਲਮਾਂ ਵਿੱਚ ਕੰਮ ਕੀਤਾ ਹੈ, ਪਰ ਹਾਲ ਹੀ ਵਿੱਚ ਸੋਨਮ ਬਾਜਵਾ ਆਪਣੇ ਵਿਆਹ ਨੂੰ ਲੈ ਕੇ ਸੁਰਖੀਆਂ 'ਚ ਆ ਗਈ ਹੈ, ਹਰ ਪਾਸੇ ਹੀ ਇਹ ਚਰਚਾ ਹੈ ਕੀ ਸੱਚਮੁੱਚ ਸੋਨਮ ਬਾਜਵਾ ਨੇ ਵਿਆਹ (Sonam Bajwa marriage romours) ਕਰਵਾ ਲਿਆ ਹੈ? ਜਾਣੋ ਇਸ ਦੀ ਸੱਚਾਈ। ਦੱਸ ਦਈਏ ਕਿ ਸੋਨਮ ਬਾਜਵਾ ਨੇ ਸਾਲ 2013 ਵਿੱਚ ਫਿਲਮ 'ਬੈਸਟ ਆਫ ਲੱਕ' ਨਾਲ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਹਾਲ ਹੀ ਵਿੱਚ ਸੋਨਮ ਬਾਜਵਾ ਦੇ ਵਿਆਹ ਦੀਆਂ ਖਬਰਾਂ ਸੁਣ ਕੇ ਫੈਨਜ਼ ਹੈਰਾਨ ਰਹਿ ਗਏ।
ਕੁਝ ਮੀਡੀਆ ਰਿਪੋਰਟਸ ਦੇ ਮੁਤਾਬਕ ਸੋਨਮ ਬਾਜਵਾ ਸ਼ਾਦੀਸ਼ੁਦਾ ਹੈ, ਜੀ ਹਾਂ ਤੁਸੀਂ ਠੀਕ ਸੁਣਿਆ ਹੈ। ਸੋਨਮ ਬਾਜਵਾ ਨੇ ਸਾਲ 2020 ਵਿੱਚ ਦਿੱਲੀ ਦੇ ਰਹਿਣ ਵਾਲੇ ਇੱਕ ਵਿਅਕਤੀ ਨਾਲ ਵਿਆਹ ਕੀਤਾ। ਅਜਿਹਾ ਅਸੀਂ ਨਹੀਂ ਕਿ ਬਲਕਿ ਸੋਸ਼ਲ ਮੀਡੀਆ ਉੱਤੇ ਯੂਜ਼ਰਸ ਨੇ ਅਜਿਹਾ ਦਾਅਵਾ ਕੀਤਾ ਹੈ। ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਰੈਡਿਟ ਉੱਤੇ ਇੱਕ ਪੋਸਟ ਸਾਂਝੀ ਕੀਤੀ ਅਤੇ ਦਾਅਵਾ ਕੀਤਾ ਕਿ ਸੋਨਮ ਦੀ ਸ਼ਾਦੀ ਰਕਸ਼ਿਤ ਅਗਨੀਹੋਤਰੀ ਨਾਮ ਦੇ ਮੁੰਡੇ ਨਾਲ ਹੋਇਆ ਹੈ, ਰਿਪੋਰਟਸ ਦੇ ਮੁਤਾਬਕ ਤਾਂ ਸੋਨਮ ਬਾਜਵਾ ਦੇ ਪਤੀ ਵੈਸਟ ਦਿੱਲੀ ਦੇ ਰਹਿਣ ਵਾਲੇ ਹਨ ਤੇ ਪੇਸ਼ੇ ਤੋਂ ਪਾਇਲਟ ਹੈ। ਫਿਲਹਾਲ ਅਦਾਕਾਰਾ ਨੇ ਇਸ ਬਾਰੇ ਅਜੇ ਤੱਕ ਕੋਈ ਅਧਿਕਾਰਿਤ ਬਿਆਨ ਨਹੀਂ ਦਿੱਤਾ ਹੈ ਤੇ ਨਾਂ ਇਸ ਸਬੰਧੀ ਕੋਈ ਜਾਣਕਾਰੀ ਸਾਂਝੀ ਕੀਤੀ ਹੈ। ਜਾਣਕਾਰੀ ਮੁਤਾਬਕ ਸੋਨਮ ਅਤੇ ਰਕਸ਼ਿਤ ਨੇ 23 ਸਤੰਬਰ 2020 ਨੂੰ ਵਿਆਹ ਕਰ ਲਿਆ ਹੈ ਤੇ ਇਹ ਬਹੁਤ ਹੀ ਨਿੱਜੀ ਸਮਾਗਮ। ਸੋਨਮ ਬਾਜਵਾ ਤੇ ਰਕਸ਼ਿਤ ਦੀ ਇੱਕ ਕੰਪਨੀ ਵੀ ਹੈ ਜਿਸ ਵਿੱਚ ਦੋਵੇਂ ਡਾਇਰੈਕਟਰ ਹਨ। ਸੋਨਮ ਬਾਜਵਾ ਦੇ ਵਿਆਹ ਦੀ ਖ਼ਬਰ ਸੁਣ ਕੇ ਫੈਨਜ਼ ਹੈਰਾਨ ਰਹਿ ਗਏ ਹਨ। ਫੈਨਜ਼ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।
ਸੋਨਮਪ੍ਰੀਤ ਬਾਜਵਾ ਉਰਫ਼ ਸੋਨਮ ਬਾਜਵਾ ਇੱਕ ਭਾਰਤੀ ਮਾਡਲ, ਅਦਾਕਾਰਾ ਹਨ, ਜੋ ਕਿ ਪੰਜਾਬੀ, ਤਮਿਲ ਅਤੇ ਹਿੰਦੀ ਸਿਨੇਮਾ ਵਿੱਚ ਆਪਣੀ ਅਦਾਕਾਰੀ ਦੇ ਜਲਵੇ ਵਿਖਾ ਰਹੇ ਹਨ। ਸੋਨਮ ਨੇ ਸਾਲ 2012 ’ਚ ‘ਫੈਮਿਨਾ ਮਿਸ ਇੰਡੀਆ’ (Femina Miss India) ਮੁਕਾਬਲੇ ’ਚ ਸ਼ਿਰਕਤ ਕੀਤੀ ਸੀ।
ਹੋਰ ਪੜ੍ਹੋ: ਵਿਆਹ ਦੇ ਬੰਧਨ 'ਚ ਬੱਝੇ ਅਦਾਕਾਰਾ ਸੁਖਮਨੀ ਸਦਾਨਾ ਤੇ ਨਿਰਮਾਤਾ ਸੰਨੀ ਗਿੱਲ, ਵੇਖੋ ਨਵੇਂ ਵਿਆਹੇ ਜੋੜੇ ਦੀਆਂ ਖੂਬਸੂਰਤ ਤਸਵੀਰਾਂਪਿਛਲੇ ਸਾਲ ਪੰਜਾਬੀ ਫਿਲਮ ‘ਕੈਰੀ ਆਨ ਜੱਟਾ-3’ ਵਿੱਚ ਸੋਨਮ ਬਾਜਵਾ ਨੇ ਆਪਣੀ ਅਦਾਕਾਰੀ ਨਾਲ ਕਾਫ਼ੀ ਵਾਹ-ਵਾਹੀ ਖੱਟੀ। ਹੁਣ ਤੱਕ ਸੋਨਮ ਜਿੰਦ ਮਾਹੀ, ਪੁਆੜਾ, ਅੜਬ ਮੁਟਿਆਰ,ਹੌਂਸਲਾ ਰੱਖ, ਗੋਡੇ-ਗੋਡੇ ਚਾਅ, ਮੈਂ ਵਿਆਹ ਨਹੀਂ ਕਰਵਾਉਣਾ ਤੇਰੇ ਨਾਲ, ਗੁੱਡੀਆਂ ਪਟੋਲੇ, ਮੁਕਲਾਵਾ, ਸ਼ੇਰ ਬੱਗਾ, ਨਿੱਕਾ ਜੈਲਦਾਰ, ਮੰਜੇ ਬਿਸਤਰੇ, ਸੁਪਰ ਸਿੰਘ, ਪੰਜਾਬ-194, ਕੈਰੀ ਆਨ ਜੱਟਾ-2 ਅਤੇ-3 ਆਦਿ ਪੰਜਾਬੀ ਫਿਲਮਾਂ ਵਿੱਚ ਆਪਣੀ ਅਦਾਕਾਰੀ ਦਾ ਦਮ-ਖਮ ਵਿਖਾ ਚੁੱਕੇ ਹਨ।
-