ਕਮਲਜੀਤ ਨੀਰੂ ਬਣੀ ਦਾਦੀ, ਪੁੱਤਰ ਦੇ ਘਰ ਬੱਚੇ ਦਾ ਹੋਇਆ ਜਨਮ

Written by  Shaminder   |  March 11th 2024 10:03 AM  |  Updated: March 11th 2024 10:03 AM

ਕਮਲਜੀਤ ਨੀਰੂ ਬਣੀ ਦਾਦੀ, ਪੁੱਤਰ ਦੇ ਘਰ ਬੱਚੇ ਦਾ ਹੋਇਆ ਜਨਮ

ਕਮਲਜੀਤ ਨੀਰੂ (Kamaljit Neeru) ਦੇ ਘਰ ਨਨ੍ਹਾ ਮਹਿਮਾਨ ਆਇਆ ਹੈ । ਜੀ ਹਾਂ ਕਮਲਜੀਤ ਨੀਰੂ ਦਾਦੀ (Grandmother) ਬਣ ਗਏ ਹਨ । ਉਨ੍ਹਾਂ ਦੇ ਪੁੱਤਰ ਸਾਰੰਗ ਦੇ ਘਰ ਬੱਚੇ ਨੇ ਜਨਮ ਲਿਆ ਹੈ । ਜਿਸ ਦੀਆਂ ਕੁਝ ਤਸਵੀਰਾਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕਾ ਆਪਣੇ ਘਰ ਆਏ ਇਸ ਨਨ੍ਹੇ ਮਹਿਮਾਨ ਨੂੰ ਗੋਦ ‘ਚ ਚੁੱਕਿਆ ਹੋਇਆ ਹੈ ਅਤੇ ਬਹੁਤ ਹੀ ਖੁਸ਼ ਨਜ਼ਰ ਆ ਰਹੇ ਹਨ । ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਉਨ੍ਹ੍ਹਾਂ ਨੇ ਲਿਖਿਆ ‘ਕਿਵੇਂ ਸ਼ੁਕਰੀਆ ਅਦਾ ਕਰਓ ਉਸ ਦਾਤੇ ਦੀਆਂ ਮੇਹਰਾਂ ਦਾ ਅਤੇ ਤੁਹਾਡੇ ਸਾਰਿਆਂ ਦੀਆਂ ਦੁਆਵਾਂ ਦਾ। ਅੱਜ ਮੇਰੀ ਪ੍ਰਮੋਸ਼ਨ ਹੋ ਗਈ । ਮੈਂ ਦਾਦੀ ਬਣ ਗਈ’ ।ਹਾਲਾਂਕਿ ਇਸ ਕੈਪਸ਼ਨ ‘ਚ ਉਨ੍ਹਾਂ ਨੇ ਇਹ ਗੱਲ ਨਹੀਂ ਦੱਸੀ ਕਿ ਨਨ੍ਹਾ ਮਹਿਮਾਨ ਪੋਤਾ ਹੈ ਜਾਂ ਫਿਰ ਪੋਤੀ । 

KAMALJIT NEERU HAS COME UP WITH SONG ‘TOR DITTA LAALA NU’

ਹੋਰ ਪੜ੍ਹੋ : ਪੂਨਮ ਪਾਂਡੇ ਦਾ ਅੱਜ ਹੈ ਜਨਮ ਦਿਨ, ਜਾਣੋ ਕਿਉਂ ਫੈਲਾਈ ਸੀ ਆਪਣੀ ਮੌਤ ਦੀ ਖ਼ਬਰ

ਕਮਲਜੀਤ ਨੀਰੂ ਦੇ ਪੁੱਤਰ ਦਾ ਕੁਝ ਸਮਾਂ ਪਹਿਲਾਂ ਹੋਇਆ ਵਿਆਹ 

 ਦੱਸ ਦਈਏ ਕਿ ਕਮਲਜੀਤ ਨੀਰੂ ਦੇ ਪੁੱਤਰ ਸਾਰੰਗ ਦਾ ਕੁਝ ਸਮਾਂ ਪਹਿਲਾਂ ਹੀ ਵਿਆਹ ਹੋਇਆ ਸੀ । ਵਿਆਹ ‘ਚ ਅਮਰ ਨੂਰੀ ਤੇ ਉਨ੍ਹਾਂ ਦੇ ਪੁੱਤਰਾਂ ਨੇ ਵੀ ਸ਼ਿਰਕਤ ਕੀਤੀ ਸੀ। ਅਮਰ ਨੂਰੀ ਨੇ ਵੀ ਵਿਆਹ ਦੀਆਂ ਕੁਝ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਸਨ । ਜਿਸ ਤੋਂ ਬਾਅਦ ਕਈ ਲੋਕਾਂ ਨੂੰ ਤਾਂ ਇਹ ਲੱਗਿਆ ਸੀ ਕਿ ਅਮਰ ਨੂਰੀ ਦੇ ਪੁੱਤਰ ਸਾਰੰਗ ਦਾ ਵਿਆਹ ਹੋ ਗਿਆ ਹੈ । 

ਕਮਲਜੀਤ ਨੀਰੂ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਗਾਇਕਾ ਦੀ ਜ਼ਿੰਦਗੀ ਨਾਲ ਜੁੜੀਆਂ ਖ਼ਾਸ ਗੱਲਾਂਕਮਲਜੀਤ ਨੀਰੂ ਦਾ ਵਰਕ ਫ੍ਰੰਟ 

ਕਮਲਜੀਤ ਨੀਰੂ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਹਾਲ ਹੀ ‘ਚ ਉਹ ਇੱਕ ਫ਼ਿਲਮ ‘ਚ ਵੀ ਅਦਾਕਾਰੀ ਕਰਦੇ ਦਿਖਾਈ ਦਿੱਤੇ ਸਨ । ਇਸ ਫ਼ਿਲਮ ‘ਚ ਅਦਾਕਾਰਾ ਅਮਰ ਨੂਰੀ ਵੀ ਉਨ੍ਹਾਂ ਦੇ ਨਾਲ ਨਜ਼ਰ ਆਏ ਸਨ।

 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network