ਪੂਨਮ ਪਾਂਡੇ ਦਾ ਅੱਜ ਹੈ ਜਨਮ ਦਿਨ, ਜਾਣੋ ਕਿਉਂ ਫੈਲਾਈ ਸੀ ਆਪਣੀ ਮੌਤ ਦੀ ਖ਼ਬਰ

Written by  Shaminder   |  March 11th 2024 08:00 AM  |  Updated: March 11th 2024 08:00 AM

ਪੂਨਮ ਪਾਂਡੇ ਦਾ ਅੱਜ ਹੈ ਜਨਮ ਦਿਨ, ਜਾਣੋ ਕਿਉਂ ਫੈਲਾਈ ਸੀ ਆਪਣੀ ਮੌਤ ਦੀ ਖ਼ਬਰ

ਅਦਾਕਾਰਾ ਪੂਨਮ ਪਾਂਡੇ (Poonam Pandey) ਦਾ ਅੱਜ ਜਨਮ ਦਿਨ (Birthday) ਹੈ । ਇਸ ਮੌਕੇ ‘ਤੇ ਅੱਜ ਅਸੀਂ ਤੁਹਾਨੂੰ ਅਦਾਕਾਰਾ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਦੱਸਾਂਗੇ । 

ਪੂਨਮ ਪਾਂਡੇ ਦੀ ਨਿੱਜੀ ਜ਼ਿੰਦਗੀ 

ਪੂਨਮ ਪਾਂਡੇ ਦਾ ਜਨਮ ਕਾਨਪੁਰ ‘ਚ ਹੋਇਆ ਸੀ । ਸਕੂਲ ਦੀ ਪੜ੍ਹਾਈ ਤੋਂ ਬਾਅਦ ਉਨ੍ਹਾਂ ਨੇ ਅਠਾਰਾਂ ਸਾਲ ਦੀ ਉਮਰ ‘ਚ ਹੀ ਮਾਡਲਿੰਗ ਸ਼ੁਰੂ ਕਰ ਦਿੱਤੀ ਸੀ। ਉਹ ਕੈਲੇਂਡਰ ਗਰਲਸ ਦੀ ਮਾਡਲ ਵੀ ਬਣੀ ।ਮਾਡਲਿੰਗ ਦੇ ਖੇਤਰ ‘ਚ ਧਾਕ ਜਮਾਉਣ ਤੋਂ ਬਾਅਦ ਉਸ ਨੇ ਸਾਲ 2013  ‘ਚ ਫ਼ਿਲਮ ‘ਨਸ਼ਾ’ ਦੇ ਨਾਲ ਬਾਲੀਵੁੱਡ ‘ਚ ਡੈਬਿਊ ਕੀਤਾ ਸੀ ।ਇਸ ਤੋਂ ਬਾਅਦ ਉਨ੍ਹਾਂ ਹੋਰ ਫ਼ਿਲਮਾਂ ‘ਚ ਵੀ ਕੰਮ ਕੀਤਾ । ਪਰ ਉਨ੍ਹਾਂ ਨੂੰ ਏਨੀਂ ਕਾਮਯਾਬੀ ਹਾਸਲ ਨਹੀਂ ਸੀ ਹੋ ਸਕੀ। ਬਾਲੀਵੁੱਡ ਫ਼ਿਲਮਾਂ ਦੇ ਨਾਲ ਨਾਲ ਉਸ ਨੇ ਛੋਟੇ ਪਰਦੇ ‘ਤੇ ਨਾਦਾਨੀਆਂ, ਬਿੱਗ ਬੌਸ ਅਤੇ ਮੇਰੀ ਆਸ਼ਕੀ ਤੁਮਸੇ ਹੀ ਵਰਗੇ ਟੀਵੀ ਸ਼ੋਅ ਅਤੇ ਰਿਆਲਟੀ ਸ਼ੋਅ ‘ਚ ਵੀ ਭਾਗ ਲਿਆ । 

Poonam Pandey Controversy.jpg

ਹੋਰ ਪੜ੍ਹੋ : ਸੋਨੀਆ ਮਾਨ ਨੇ ਮਹਿਲਾ ਦਿਵਸ ‘ਤੇ ਸਜਾਈ ਸਿਰ ‘ਤੇ ਦਸਤਾਰ, ਸਤਿੰਦਰ ਸੱਤੀ,ਜੈਸਮੀਨ ਸੈਂਡਲਾਸ ਨੇ ਦਿੱਤੇ ਖ਼ਾਸ ਸੁਨੇਹੇ, ਵੇਖੋ ਵੀਡੀਓ 

ਕ੍ਰਿਕੇਟ ਵਰਲਡ ਕੱਪ ‘ਚ ਵਟੋਰੀਆਂ ਸੁਰਖੀਆਂ 

2011 ‘ਚ ਪੂਨਮ ਪਾਂਡੇ ਨੇ ਵਾਅਦਾ ਕੀਤਾ ਸੀ ਕਿ ਜੇ ਇੰਡੀਆ ਜਿੱਤਦਾ ਹੈ ਤਾਂ ਉਹ ਆਪਣੇ ਕੱਪੜੇ ਉਤਾਰ ਦੇਵੇਗੀ । ਉਸ ਦੇ ਇਸ ਬਿਆਨ ਦੇ ਨਾਲ ਸਨਸਨੀ ਫੈਲ ਗਈ ਸੀ ਅਤੇ ਉਸ ਨੇ ਖੂਬ ਸੁਰਖੀਆਂ ਵਟੋਰੀਆਂ ਸਨ। ਉਸ ਸਮੇਂ ਤਾਂ ਅਦਾਕਾਰਾ ਨੇ ਕੁਝ ਨਹੀਂ ਕੀਤਾ, ਪਰ ਬਾਅਦ ‘ਚ ਉਸ ਨੇ ਆਪਣੇ ਮੋਬਾਈਲ ਤੋਂ ਕੁਝ ਅਜਿਹਾ ਵੀਡੀਓ ਸਾਂਝਾ ਕੀਤਾ ਸੀ । ਜਿਸ ਨੂੰ ਵੇਖ ਕੇ ਹਰ ਕੋਈ ਦੰਗ ਰਹਿ ਗਿਆ ਸੀ । ਉਹ ਵਾਨਖੇੜੇ ਸਟੇਡੀਅਮ ‘ਚ ਆਪਣੇ ਕੱਪੜੇ ਉਤਾਰਦੀ ਹੋਈ ਦਿਖਾਈ ਦਿੱਤੀ ਸੀ।ਜਿਸ ਕਾਰਨ ਉਸ ਨੂੰ ਲੋਕਾਂ ਦੀ ਅਲੋਚਨਾ ਦਾ ਸ਼ਿਕਾਰ ਹੋਣਾ ਪਿਆ ਸੀ । 

Poonam Pandey Fake deathਮਹਿਜ਼ ਬਾਰਾਂ ਦਿਨ ਤੱਕ ਚੱਲਿਆ ਵਿਆਹ 

ਸਾਲ 2020 ‘ਚ ਪੂਨਮ ਨੇ ਸੈਮ ਬਾਂਬੇ ਦੇ ਨਾਲ ਵਿਆਹ ਕਰਵਾਇਆ ਸੀ । ਪਰ ਸੈਮ ਦੇ ਨਾਲ ਉਨ੍ਹਾਂ ਦੀ ਜ਼ਿਆਦਾ ਦਿਨ ਤੱਕ ਨਹੀਂ ਨਿਭੀ ਅਤੇ ਕੁਝ ਦਿਨ ਬਾਅਦ ਹੀ ਉਸ ਨੇ ਪਤੀ ਤੇ ਹਿੰਸਾ ਦਾ ਇਲਜ਼ਾਮ ਲਗਾਇਆ ਸੀ । ਜਿਸ ਤੋਂ ਬਾਅਦ ਅਦਾਕਾਰਾ ਦੇ ਪਤੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ। 

ਹਾਲ ਹੀ ਫੈਲਾਈ ਮੌਤ ਦੀ ਅਫਵਾਹ     

ਕੁਝ ਦਿਨ ਪਹਿਲਾਂ ਪੂਨਮ ਪਾਂਡੇ ਨੇ ਆਪਣੀ ਮੌਤ ਦੀ ਖ਼ਬਰ ਸੋਸ਼ਲ ਮੀਡੀਆ ਤੇ ਫੈਲਾਈ ਸੀ । ਜਿਸ ਤੋਂ ਬਾਅਦ ਖੁਦ ਉਸ ਨੇ ਲਾਈਵ ਹੋ ਕੇ ਕਿਹਾ ਸੀ ਕਿ ਉਨ੍ਹਾਂ ਨੇ ਮੌਤ ਦੀ ਖ਼ਬਰ ਲੋਕਾਂ ‘ਚ ਸਰਵੀਕਲ ਕੈਂਸਰ ਖਿਲਾਫ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਫੈਲਾਈ ਸੀ । 

 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network