ਕੰਵਰ ਗਰੇਵਾਲ ਨੇ ਆਪਣੇ ਨਾਮ ‘ਚ ਕੀਤਾ ਬਦਲਾਅ, ਇੰਸਟਾਗ੍ਰਾਮ ‘ਤੇ ‘ਕੰਵਰ ਸਿੰਘ ਗਰੇਵਾਲ’ ਲਿਖਿਆ
ਕੰਵਰ ਗਰੇਵਾਲ (Kanwar Singh Grewal) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣਾ ਨਾਮ ਬਦਲ ਲਿਆ ਹੈ । ਜਿੱਥੇ ਉਹ ਪਹਿਲਾਂ ਸਿਰਫ਼ ਕੰਵਰ ਗਰੇਵਾਲ ਲਿਖਦੇ ਸਨ । ਪਰ ਹੁਣ ਉਨ੍ਹਾਂ ਨੇ ਆਪਣੇ ਨਾਮ ‘ਚ ‘ਸਿੰਘ’ ਜੋੜ ਲਿਆ ਹੈ । ਹੁਣ ਉਨ੍ਹਾਂ ਨੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣਾ ਪੂਰਾ ਨਾਮ ਕੰਵਰ ਸਿੰਘ ਗਰੇਵਾਲ ਲਿਖਿਆ ਹੈ । ਜਿਸ ‘ਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ ਤੇ ਗਾਇਕ ਦੀ ਹਰ ਕੋਈ ਤਾਰੀਫ ਕਰ ਰਿਹਾ ਹੈ ।
ਹੋਰ ਪੜ੍ਹੋ : ਬੀਤੇ ਦਿਨ ਖੇਡੀ ਸਤੀਸ਼ ਕੌਸ਼ਿਕ ਨੇ ਹੋਲੀ, ਅੱਜ ਹੋ ਗਈ ਅਚਾਨਕ ਮੌਤ, ਜਾਣੋ ਕੀ ਰਹੀ ਮੌਤ ਦੀ ਵਜ੍ਹਾ
ਕੰਵਰ ਗਰੇਵਾਲ ਨੇ ਦਿੱਤੇ ਕਈ ਹਿੱਟ ਗੀਤ
ਕੰਵਰ ਗਰੇਵਾਲ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦੇ ਰਹੇ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ । ਜਿਸ ‘ਚ ‘ਇਸ਼ਕ ਬੁੱਲ੍ਹੇ ਨੂੰ ਨਚਾਵੇ ਯਾਰ’, ‘ਟਿਕਟਾਂ ਦੋ ਲੈ ਲਈਂ’, ‘ਮਸਤ ਬਣਾ ਦੇਣਗੇ ਬੀਬਾ’, ‘ਅਰਦਾਸ’ ਸਣੇ ਕਈ ਗੀਤ ਸ਼ਾਮਿਲ ਹਨ ।
ਕਿਸਾਨ ਅੰਦੋਲਨ ਨੂੰ ਸਮਰਪਿਤ ਕਈ ਗੀਤ ਗਾਏ
ਇਸ ਤੋਂ ਇਲਾਵਾ ਕੰਵਰ ਗਰੇਵਾਲ ਨੇ ਕਿਸਾਨ ਅੰਦੋਲਨ ਨੂੰ ਸਮਰਪਿਤ ਵੀ ਕਈ ਗੀਤ ਗਾਏ । ਗੀਤਾਂ ਦੇ ਨਾਲ-ਨਾਲ ਉਨ੍ਹਾਂ ਨੇ ਕਿਸਾਨ ਅੰਦੋਲਨ ‘ਚ ਵੀ ਵਧ ਚੜ੍ਹ ਕੇ ਭਾਗ ਲਿਆ ਸੀ ।
ਸਿੱਧੀ ਸਾਦੀ ਸ਼ਖਸੀਅਤ ਦੇ ਮਾਲਕ ਹਨ ਕੰਵਰ ਗਰੇਵਾਲ
ਕੰਵਰ ਗਰੇਵਾਲ ਬਹੁਤ ਹੀ ਸਿੱਧੀ ਸਾਦੀ ਸ਼ਖਸੀਅਤ ਦੇ ਮਾਲਕ ਹਨ । ਉਹ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕਾਂ ਚੋਂ ਇੱਕ ਹਨ । ਪਰ ਉਨ੍ਹਾਂ ਨੇ ਆਪਣੀ ਕਾਮਯਾਬੀ ਨੂੰ ਕਦੇ ਵੀ ਖੁਦ ‘ਤੇ ਹਾਵੀ ਨਹੀਂ ਹੋਣ ਦਿੱਤਾ ।
- PTC PUNJABI