ਕਪਿਲ ਸ਼ਰਮਾ ਨੇ ਕਿਹਾ ‘ਮੈਂ ਇੱਕ ਐਕਸੀਡੈਂਟਲ ਕਾਮੇਡੀਅਨ ਹਾਂ’, ਜਾਣੋ ਕਿਸ ਤਰ੍ਹਾਂ ਹੋਈ ਸੀ ਕਾਮੇਡੀ ਦੀ ਦੁਨੀਆ ‘ਚ ਐਂਟਰੀ

ਕਦੇ ਕਦੇ ਇਨਸਾਨ ਸੋਚਦਾ ਕੁਝ ਹੈ, ਪਰ ਕਿਸਮਤ ਉਸ ਨੂੰ ਕਿਸੇ ਹੋਰ ਮੁਕਾਮ ‘ਤੇ ਹੀ ਲੈ ਜਾਂਦੀ ਹੈ । ਅਜਿਹਾ ਹੀ ਕੁਝ ਹੋਇਆ ਸੀ ਕਪਿਲ ਸ਼ਰਮਾ ਦੇ ਨਾਲ । ਜਿਨ੍ਹਾਂ ਨੇ ਜ਼ਿੰਦਗੀ ‘ਚ ਕਦੇ ਵੀ ਨਹੀਂ ਸੀ ਸੋਚਿਆ ਕਿ ਉਹ ਕਾਮੇਡੀ ਦੀ ਦੁਨੀਆ ਦੇ ਕਿੰਗ ਬਣ ਜਾਣਗੇ ।

Written by  Shaminder   |  June 01st 2023 10:19 AM  |  Updated: June 01st 2023 10:19 AM

ਕਪਿਲ ਸ਼ਰਮਾ ਨੇ ਕਿਹਾ ‘ਮੈਂ ਇੱਕ ਐਕਸੀਡੈਂਟਲ ਕਾਮੇਡੀਅਨ ਹਾਂ’, ਜਾਣੋ ਕਿਸ ਤਰ੍ਹਾਂ ਹੋਈ ਸੀ ਕਾਮੇਡੀ ਦੀ ਦੁਨੀਆ ‘ਚ ਐਂਟਰੀ

ਕਦੇ ਕਦੇ ਇਨਸਾਨ ਸੋਚਦਾ ਕੁਝ ਹੈ, ਪਰ ਕਿਸਮਤ ਉਸ ਨੂੰ ਕਿਸੇ ਹੋਰ ਮੁਕਾਮ ‘ਤੇ ਹੀ ਲੈ ਜਾਂਦੀ ਹੈ । ਅਜਿਹਾ ਹੀ ਕੁਝ ਹੋਇਆ ਸੀ ਕਪਿਲ ਸ਼ਰਮਾ (Kapil Sharma) ਦੇ ਨਾਲ । ਜਿਨ੍ਹਾਂ ਨੇ ਜ਼ਿੰਦਗੀ ‘ਚ ਕਦੇ ਵੀ ਨਹੀਂ ਸੀ ਸੋਚਿਆ ਕਿ ਉਹ ਕਾਮੇਡੀ ਦੀ ਦੁਨੀਆ ਦੇ ਕਿੰਗ ਬਣ ਜਾਣਗੇ । ਅੱਜ ਕਪਿਲ ਸ਼ਰਮਾ  ਕਾਮੇਡੀ ਦੀ ਦੁਨੀਆ ਦਾ ਮੰਨਿਆ ਪ੍ਰਮੰਨਿਆ ਚਿਹਰਾ ਬਣ ਚੁੱਕੇ ਹਨ । 

‘ਮੈਂ ਇੱਕ ਐਕਸੀਡੈਂਟਲ ਕਾਮੇਡੀਅਨ’  

ਕਾਮੇਡੀ ਕਿੰਗ ਕਪਿਲ ਸ਼ਰਮਾ ਕਿਸੇ ਪਛਾਣ ਦੇ ਮੁਹਤਾਜ਼ ਨਹੀਂ ਹਨ । ਅੱਜ ਉਨ੍ਹਾਂ ਦੇ ਕੋਲ ਦੌਲਤ ਸ਼ੌਹਰਤ ਸਭ ਕੁਝ ਹੈ । ਪਰ ਅਸਲ ‘ਚ ਉਨ੍ਹਾਂ ਨੇ ਕਦੇ ਵੀ ਨਹੀਂ ਸੋਚਿਆ ਕਿ ਉਹ ਇੱਕ ਕਾਮੇਡੀਅਨ ਬਣਨਗੇ । ਇੱਕ ਇੰਟਰਵਿਊ ਦੌਰਾਨ ਉਨ੍ਹਾਂ ਨੇ ਖੁਲਾਸਾ ਕੀਤਾ ਕਿ ਉਹ ਇੱਕ ਐਕਸੀਡੈਂਟਲ ਕਾਮੇਡੀਅਨ ਹਨ ।

ਉਹ ਕਾਲਜ ਸਮੇਂ ‘ਚ ਅਕਸਰ ਸਕਿੱਟਾਂ ਕਰਦੇ ਸਨ, ਇਸੇ ਨੇ ਕਾਮੇਡੀ ਦੇ ਖੇਤਰ ‘ਚ ਹਿੱਸਾ ਲੈਣ ਦੇ ਲਈ ਪ੍ਰੇਰਿਤ ਕੀਤਾ ਅਤੇ ਇਸ ਖੇਤਰ ਨੇ ਮੇਰੀ ਜ਼ਿੰਦਗੀ ਹੀ ਬਦਲ ਦਿੱਤੀ । ਲਾਫਟਰ ਚੈਲੇਂਜ ਤੋਂ ਹੀ ਮੈਨੂੰ ਪੈਸਾ ਅਤੇ ਪ੍ਰਸਿੱਧੀ ਮਿਲੀ ।ਕਾਲਜ ਸਮੇਂ ਦੌਰਾਨ ਕੀਤੀ ਜਾਣ ਵਾਲੀਆਂ ਸਕਿੱਟਾਂ ਨੇ ਕਪਿਲ ਸ਼ਰਮਾ ਦੀ ਜ਼ਿੰਦਗੀ ਹੀ ਬਦਲ ਦਿੱਤੀ ਹੈ ।

ਉਨ੍ਹਾਂ ਦੇ ਸ਼ੋਅ ‘ਚ ਆ ਕੇ ਅੱਜ ਹਰ ਸੈਲੀਬ੍ਰੇਟੀਜ਼ ਆਪਣੀਆਂ ਫ਼ਿਲਮਾਂ ਦੀ ਪ੍ਰਮੋਸ਼ਨ ਕਰਦਾ ਹੋਇਆ ਨਜ਼ਰ ਆਉਂਦਾ ਹੈ ।ਬੀਤੇ ਦਿਨ ਕੈਰੀ ਆਨ ਜੱਟਾ-3 ਦੀ ਟੀਮ ਵੀ ਕਪਿਲ ਸ਼ਰਮਾ ਦੇ ਸ਼ੋਅ ‘ਚ ਪਹੁੰਚੀ ਸੀ । 

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network