ਸਰਕਾਰ ਵੱਲੋਂ ਬੈਨ ਕੀਤੇ ਜਾਣ ਦੇ ਬਾਵਜੂਦ ਕਰਨ ਔਜਲਾ ਨੇ ਸੱਟੇਬਾਜ਼ੀ ਵਾਲੀ ਐਪਸ ਕੀਤੀ ਪ੍ਰਮੋਟ , ਲੋਕਾਂ ਨੇ ਕੀਤਾ ਟ੍ਰੋਲ
Karan Aujla promotes gambling apps: ਮਸ਼ਹੂਰ ਪੰਜਾਬੀ ਅਦਾਕਾਰ ਕਰਨ ਔਜਲਾ ਅਕਸਰ ਕਿਸੇ ਨਾਂ ਕਿਸੇ ਕਾਰਨਾਂ ਦੇ ਚੱਲਦੇ ਸੁਰਖੀਆਂ 'ਚ ਰਹਿੰਦੇ ਹਨ। ਹਾਲ ਹੀ 'ਚ ਕਰਨ ਔਜਲਾ ਜੂਏ ਵਾਲੀਆਂ ਐਪਸ ਨੂੰ ਪ੍ਰਮੋਟ ਕਰਨ ਨੂੰ ਲੈ ਕੇ ਲੋਕਾਂ ਦੇ ਨਿਸ਼ਾਨੇ 'ਤੇ ਆ ਗਏ ਹਨ।
ਦੱਸ ਦਈਏ ਕਿ ਕਰਨ ਔਜਲਾ (Karan Aujla) ਗਾਇਕੀ ਦੇ ਨਾਲ-ਨਾਲ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਰਹਿੰਦੇ ਹਨ। ਗਾਇਕ ਅਕਸਰ ਹੀ ਆਪਣੇ ਫੈਨਜ਼ ਨਾਲ ਆਪਣੀ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਨਾਲ ਜੁੜੇ ਅਪਡੇਟਸ ਸ਼ੇਅਰ ਕਰਦੇ ਰਹਿੰਦੇ ਹਨ।
ਹਾਲ ਹੀ ਵਿੱਚ ਗਾਇਕ ਮੁੜ ਇੱਕ ਵਾਰ ਫਿਰ ਤੋਂ ਸੋਸ਼ਲ ਮੀਡੀਆ ਉੱਤੇ ਕੁਝ ਅਜਿਹੇ ਐਪਸ ਦਾ ਪ੍ਰਮੋਸ਼ਨ ਕਰਦੇ ਨਜ਼ਰ ਆਏ, ਜਿਨ੍ਹਾਂ ਨੂੰ ਕੇਂਦਰ ਸਰਕਾਰ ਵੱਲੋਂ ਪੂਰੇ ਤਰੀਕੇ ਨਾਲ ਬੈਨ ਕਰ ਦਿੱਤਾ ਗਿਆ ਹੈ।
ਦਰਅਸਲ ਕਰਨ ਔਜਲਾ ਨੇ ਹਾਲ ਹੀ ਵਿੱਚ ਆਪਣੀ ਇੰਸਟਾ ਸਟੋਰੀ ਵਿੱਚ ਸਟੇਕ ਐਪ ਨਾਮ ਦੇ ਇੱਕ ਐਪ ਨਾਲ ਸਬੰਧਤ ਇੰਸਟਾ ਸਟੋਰੀ ਲਗਾਈ ਸੀ, ਇਹ ਐਪ ਸਿੱਧੇ ਤੌਰ ਉੱਤੇ ਲੋਕਾਂ ਨੂੰ ਜੂਆ ਖੇਡਣ ਲਈ ਉਕਸਾਉਂਦੀ ਹੈ। ਇਹ ਇੱਕ ਆਨਲਾਈਨ ਸੱਟੇਬਾਜ਼ੀ ਐਪ ਹੈ, ਜਿਸ ਵਿੱਚ ਲੋਕ ਵੱਖੋ ਵੱਖ ਖੇਡਾਂ 'ਚ ਪੈਸੇ ਲਗਾਉਂਦੇ ਹਨ। ਉਹ ਅੰਦਾਜ਼ਾ ਲਾਉਂਦੇ ਹਨ ਕਿ ਕਿਹੜੀ ਟੀਮ ਜਿੱਤੇਗੀ ਅਤੇ ਸਹੀ ਅੰਦਾਜ਼ਾ ਲਾਉਣ ਵਾਲੇ ਨੂੰ ਇਨਾਮ ਮਿਲਦਾ ਹੈ। ਕਰਨ ਔਜਲਾ ਲੰਬੇ ਸਮੇਂ ਤੋਂ ਸਟੇਕ ਐਪ ਨੂੰ ਪ੍ਰਮੋਟ ਕਰਦਾ ਆ ਰਿਹਾ ਹੈ।
ਕਰਨ ਔਜਲਾ ਦੀ ਇੰਸਟਾ ਸਟੋਰੀ ਵੇਖ ਕੇ ਜਿੱਥੇ ਇੱਕ ਪਾਸੇ ਗਾਇਕ ਦੇ ਫੈਨਜ਼ ਉਨ੍ਹਾਂ ਨੂੰ ਅਜਿਹਾ ਨਾਂ ਕਰਨ ਦੀ ਸਲਾਹ ਦੇ ਰਹੇ ਹਨ ਉੱਥੇ ਹੀ ਕੁੱਝ ਲੋਕ ਗਾਇਕ ਨੂੰ ਟ੍ਰੋਲ ਵੀ ਕਰ ਰਹੇ ਹਨ ਅਤੇ ਕਹਿ ਰਹੇ ਹਨ ਕਿ ਜੇਕਰ ਸੈਲਬਸ ਹੀ ਸਰਕਾਰੀ ਹਿਦਾਇਤਾਂ ਨਾਂ ਮੰਨਣਗੇ ਤਾਂ ਹੋਰ ਲੋਕ ਕਿਵੇਂ ਮੰਨਣਗੇ।
ਹੋਰ ਪੜ੍ਹੋ : ਕੀ ਤੁਸੀਂ ਵੀ ਲੰਮੇਂ ਸਮੇਂ ਤੱਕ ਕਰਦੇ ਹੋ Intermittent fasting ਤਾਂ ਫਾਇਦੇ ਦੀ ਥਾਂ ਹੋ ਸਕਦਾ ਹੈ ਸਿਹਤ ਨੂੰ ਨੁਕਸਾਨ
ਦੱਸ ਦਈਏ ਕਿ ਕੇਂਦਰ ਸਰਕਾਰ ਦੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੇ ਬੀਤੇ ਦਿਨ ਯਾਨਿ ਵੀਰਵਾਰ ਨੂੰ ਖਾਸ ਗਾਈਡਲਾਈਨਜ਼ ਜਾਰੀ ਕੀਤੀਆਂ ਸਨ। ਇਸ ਵਿੱਚ ਸੋਸ਼ਲ ਮੀਡੀਆ ਇਨਫਲੂਐਂਸਰਾਂ ਨੂੰ ਚੇਤਾਵਨੀ ਦਿੱਤੀ ਗਈ ਸੀ ਕਿ ਉਹ ਆਪਣੇ ਸੋਸ਼ਲ ਮੀਡੀਆ 'ਤੇ ਜੂਏ ਤੇ ਸੱਟੇਬਾਜ਼ੀ ਵਾਲੀਆਂ ਐਪਸ ਦੀ ਪ੍ਰਮੋਸ਼ਨ ਕਰਨਾ ਬੰਦ ਕਰ ਦੇਣ। ਇਸ ਦੇ ਨਾਲ ਨਾਲ ਐਡਵਾਇਜ਼ਰੀ ਜਾਰੀ ਕਰ ਕੇਂਦਰ ਨੇ ਇਹ ਵੀ ਚੇਤਾਵਨੀ ਦਿੱਤੀ ਸੀ ਕਿ ਜੇਕਰ ਕੋਈ ਵੀ ਸੈਲੀਬ੍ਰੀਟੀ ਸੱਟੇਬਾਜ਼ੀ ਐਪਸ ਨੂੰ ਪ੍ਰਮੋਟ ਕਰੇਗਾ ਉਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
-