Karan Aujla: ਕਰਨ ਔਜਲਾ ਨੇ ਪਹਿਲੀ ਵਾਰ ਇੰਟਰਵਿਊ 'ਚ ਪਤਨੀ ਪਲਕ ਬਾਰੇ ਕੀਤੀ ਗੱਲ, ਟ੍ਰੋਲ ਕਰਨ ਵਾਲਿਆਂ ਨੂੰ ਦਿੱਤਾ ਕਰਾਰਾ ਜਵਾਬ

ਕਰਨ ਔਜਲਾ ਤਰੰਨੁਮ ਥਿੰਦ ਨਾਲ ਹੋਏ ਪੋਡਕਾਸਟ ਨੂੰ ਲੈ ਸੁਰਖੀਆਂ ਬਟੋਰ ਰਹੇ ਹਨ। ਇਸ ਦੌਰਾਨ ਤਰੰਨੁਮ ਨੇ ਕਰਨ ਨਾਲ ਪਤਨੀ ਪਲਕ ਬਾਰੇ ਵੀ ਗੱਲ ਕੀਤੀ। ਜਦੋਂ ਮੇਰਾ ਵਿਆਹ ਹੋਇਆ, ਪਲਕ ਨੂੰ ਲੈ ਕੇ ਲੋਕ ਉਸਦੇ ਵੇਟ ਨੂੰ ਲੈ ਕੇ ਇੱਥੋ ਤੱਕ ਕੁੜੀਆਂ ਵੀ ਸੀ, ਜਿਨ੍ਹਾਂ ਨੇ ਬਹੁਤ ਕੁਝ ਕਿਹਾ। ਮੈ ਕਿਹਾ ਮੈਂ ਵਿਆਹ ਕਰਨਾ ਮੇਰੀ ਘਰਵਾਲੀ ਆ... ਕੀ ਪਤਾ ਉਹਨੂੰ ਕੋਈ ਹੈਲ਼ਥ ਪ੍ਰੋਬਲਮ ਹੋਵੇ... ਮੈਂ ਇਹ ਨਹੀਂ ਦੇਖਦਾ ਉਹ ਕਿਦਾ ਦੀ ਲੱਗਦੀ ਆ... ਮੈਂ ਇਹ ਦੇਖਦਾ ਉਹ ਮੇਰਾ ਖਿਆਲ ਰੱਖ ਰਹੀ ਹੈ ਮੇਰੀਆਂ ਭੈਣਾਂ ਦਾ ਖਿਆਲ ਰੱਖਦੀ ਇਹ ਦੇਖਿਆ ਕਰੋ ਤੁਸੀ ਕੀ ਦੇਖਦੇ... ਹੋ।

Written by  Pushp Raj   |  September 07th 2023 05:13 PM  |  Updated: September 07th 2023 05:13 PM

Karan Aujla: ਕਰਨ ਔਜਲਾ ਨੇ ਪਹਿਲੀ ਵਾਰ ਇੰਟਰਵਿਊ 'ਚ ਪਤਨੀ ਪਲਕ ਬਾਰੇ ਕੀਤੀ ਗੱਲ, ਟ੍ਰੋਲ ਕਰਨ ਵਾਲਿਆਂ ਨੂੰ ਦਿੱਤਾ ਕਰਾਰਾ ਜਵਾਬ

Karan Aujla talk about his wife Palak:  ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਸੰਗੀਤ ਜਗਤ ਦਾ ਸੁਪਰਹਿੱਟ ਸਟਾਰ ਮੰਨਿਆ ਜਾਂਦਾ ਹੈ। ਉਹ ਗੀਤ ਲਿਖਣ ਦੇ ਨਾਲ-ਨਾਲ ਗਾਉਣ ਲਈ ਦੁਨੀਆ ਭਰ ਵਿੱਚ ਮਸ਼ਹੂਰ ਹੈ। ਦੱਸ ਦੇਈਏ ਕਿ ਗਾਇਕ ਇਨ੍ਹੀਂ ਦਿਨੀਂ ਆਪਣੀ ਪ੍ਰੋਫੈਸ਼ਨਲ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਦੇ ਚੱਲਦੇ ਸੁਰਖੀਆਂ 'ਚ ਹਨ।

 ਇਸ ਗੱਲ ਤੋਂ ਹਰ ਕੋਈ ਜਾਣੂ ਹੈ ਕਿ ਕਰਨ ਸੋਸ਼ਲ ਮੀਡੀਆ ਉੱਪਰ ਆਪਣੀ ਨਿੱਜੀ ਜ਼ਿੰਦਗੀ ਬਾਰੇ ਜ਼ਿਆਦਾ ਗੱਲਾਂ ਨਹੀਂ ਕਰਦੇ ਪਰ ਇਸ ਵਿਚਾਲੇ ਕਲਾਕਾਰ ਨੇ ਇੱਕ ਖਾਸ ਇੰਟਰਵਿਊ ਦੌਰਾਨ ਆਪਣੇ ਮਾਤਾ-ਪਿਤਾ ਦੇ ਨਾਲ-ਨਾਲ ਪਤਨੀ ਪਲਕ ਬਾਰੇ ਵੀ ਗੱਲਬਾਤ ਕੀਤੀ। 

ਦਰਅਸਲ, ਹਾਲ ਹੀ ਵਿੱਚ ਕਰਨ ਔਜਲਾ ਤਰੰਨੁਮ ਥਿੰਦ ਨਾਲ ਹੋਏ ਪੋਡਕਾਸਟ ਨੂੰ ਲੈ ਸੁਰਖੀਆਂ ਬਟੋਰ ਰਹੇ ਹਨ। ਇਸ ਦੌਰਾਨ ਤਰੰਨੁਮ ਨੇ ਕਰਨ ਨਾਲ ਪਤਨੀ ਪਲਕ ਬਾਰੇ ਵੀ ਗੱਲ ਕੀਤੀ। ਜਦੋਂ ਮੇਰਾ ਵਿਆਹ ਹੋਇਆ, ਪਲਕ ਨੂੰ ਲੈ ਕੇ ਲੋਕ ਉਸਦੇ ਵੇਟ ਨੂੰ ਲੈ ਕੇ ਇੱਥੋ ਤੱਕ ਕੁੜੀਆਂ ਵੀ ਸੀ, ਜਿਨ੍ਹਾਂ ਨੇ ਬਹੁਤ ਕੁਝ ਕਿਹਾ। ਮੈ ਕਿਹਾ ਮੈਂ ਵਿਆਹ ਕਰਨਾ ਮੇਰੀ ਘਰਵਾਲੀ ਆ... ਕੀ ਪਤਾ ਉਹਨੂੰ ਕੋਈ ਹੈਲ਼ਥ ਪ੍ਰੋਬਲਮ ਹੋਵੇ... ਮੈਂ ਇਹ ਨਹੀਂ ਦੇਖਦਾ ਉਹ ਕਿਦਾ ਦੀ ਲੱਗਦੀ ਆ... ਮੈਂ ਇਹ ਦੇਖਦਾ ਉਹ ਮੇਰਾ ਖਿਆਲ ਰੱਖ ਰਹੀ ਹੈ ਮੇਰੀਆਂ ਭੈਣਾਂ ਦਾ ਖਿਆਲ ਰੱਖਦੀ ਇਹ ਦੇਖਿਆ ਕਰੋ ਤੁਸੀ ਕੀ ਦੇਖਦੇ... ਹੋ। 

ਦੱਸਣਯੋਗ ਹੈ ਕਿ ਪਲਕ ਅਤੇ ਕਰਨ ਔਜਲਾ ਇਸੇ ਸਾਲ ਤਿੰਨ ਮਾਰਚ ਨੂੰ ਵਿਆਹ ਦੇ ਬੰਧਨ ਵਿੱਚ ਬੱਝੇ। ਜਿਸ ਦੀਆਂ ਸ਼ਾਨਦਾਰ ਤਸਵੀਰਾਂ ਸ਼ੇਅਰ ਕਰ ਕਲਾਕਾਰ ਨੇ ਪ੍ਰਸ਼ੰਸਕਾਂ ਨਾਲ ਖੁਸ਼ਖਬਰੀ ਸਾਂਝੀ ਕੀਤੀ ਸੀ।

ਹੋਰ ਪੜ੍ਹੋ: ਫ਼ਿਲਮ  Yaariyan 2 ਤੋਂ ਗੀਤ 'ਸਿਮਰੂੰ ਤੇਰਾ ਨਾਮ' ਹੋਇਆ ਰਿਲੀਜ਼,  ਦਿਲ ਦੀਆਂ ਭਾਵਨਾਵਾਂ ਨੂੰ ਦਰਸਾਉਂਦਾ ਗੀਤ ਦਰਸ਼ਕਾਂ ਨੂੰ  ਆ ਰਿਹਾ ਹੈ ਪਸੰਦ 

ਦੱਸ ਦੇਈਏ ਕਿ ਹਾਲ ਹੀ ਵਿੱਚ ਕਰਨ ਨਵੀਂ ਐਲਬਮ 'ਮੇਕਿੰਗ ਮੈਮੋਰੀਜ਼' ਰਿਲੀਜ਼ ਹੋਈ। ਇਸ ਐਲਬਮ ਨੇ ਰਿਲੀਜ਼ ਹੁੰਦਿਆ ਹੀ ਕਈ ਰਿਕਾਰਡ ਬਣਾਏ। ਐਲਬਮ ਨੂੰ ਪੂਰੀ ਦੁਨੀਆ 'ਚ ਭਰਵਾਂ ਹੁੰਗਾਰਾ ਮਿਲਿਆ। ਇੱਥੋਂ ਤੱਕ ਕਿ ਗੋਰੇ ਵੀ ਕਰਨ ਦੇ ਗਾਣਿਆਂ 'ਤੇ ਥਿਰਕਦੇ ਨਜ਼ਰ ਆਏ। ਇਸ ਤੋਂ ਇਲਾਵਾ ਹਾਲ ਹੀ ਵਿੱਚ ਕਰਨ ਦਾ ਗੀਤ ਜੀ ਨਈ ਲੱਗਦਾ ਰਿਲੀਜ਼ ਹੋਇਆ ਹੈ। ਇਸ ਗੀਤ ਨੂੰ ਵੀ ਦਰਸ਼ਕ ਕਾਫੀ ਪਸੰਦ ਕਰ ਰਹੇ ਹਨ। 

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network