ਕਰਣ ਔਜਲਾ ਦੇ ਬਚਪਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਬਣੀਆਂ ਖਿੱਚ ਦਾ ਕੇਂਦਰ, ਵੇਖੋ ਮਾਂ ਦੀ ਬੁੱਕਲ ਤੇ ਪਿਤਾ ਦੇ ਪਿਆਰ ਦਾ ਨਿੱਘ ਮਾਣਦੀਆਂ ਤਸਵੀਰਾਂ
ਗਾਇਕ ਕਰਣ ਔਜਲਾ (Karan Aujla) ਦੇ ਬਚਪਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਇਕ ਤਸਵੀਰ ‘ਚ ਗਾਇਕ ਆਪਣੀ ਮਾਂ ਦੇ ਨਾਲ ਨਜ਼ਰ ਆ ਰਿਹਾ ਹੈ। ਜਦੋਂਕਿ ਇੱਕ ਹੋਰ ਤਸਵੀਰ ‘ਚ ਗਾਇਕ ਆਪਣੇ ਪਿਤਾ ਜੀ ਦੇ ਨਾਲ ਆਪਣਾ ਜਨਮ ਦਿਨ ਸੈਲੀਬ੍ਰੇਟ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ। ਜਦੋਂਕਿ ਇੱਕ ਹੋਰ ਤਸਵੀਰ ‘ਚ ਗਾਇਕ ਪੈਂਟ ਕੋਟ ਪਾ ਕੇ ਟਿੱਪ ਟੌਪ ਹੋ ਕੇ ਖੜ੍ਹਾ ਹੋਇਆ ਹੈ। ਇਨ੍ਹਾਂ ਤਸਵੀਰਾਂ ਨੂੰ ਕਰਣ ਔਜਲਾ ਦੇ ਕੱਟੜ ਫੈਨਸ ਦੇ ਵੱਲੋਂ ਸਾਂਝਾ ਕੀਤਾ ਗਿਆ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਦਿਖਾਈ ਦੇ ਰਹੇ ਹਨ ।
ਹੋਰ ਪੜ੍ਹੋ : ਹਾਰਦਿਕ ਦੇ ਨਾਲ ਤਲਾਕ ਤੋਂ ਬਾਅਦ ਨਤਾਸ਼ਾ ਦੀਆਂ ਤਸਵੀਰਾਂ ਆਈਆਂ ਸਾਹਮਣੇ, ਬੇਟੇ ਨਾਲ ਖੇਡਦੀ ਨਜ਼ਰ ਆਈ
ਬਹੁਤ ਛੋਟੀ ਉਮਰ ‘ਚ ਹੋਇਆ ਮਾਪਿਆਂ ਦਾ ਦਿਹਾਂਤ
ਕਰਣ ਔਜਲਾ ਨੇ ਬਹੁਤ ਛੋਟੀ ਉਮਰ ‘ਚ ਆਪਣੇ ਮਾਪਿਆਂ ਨੂੰ ਗੁਆ ਦਿੱਤਾ ਸੀ । ਉਨ੍ਹਾਂ ਦੇ ਚਾਚਾ ਜੀ ਨੇ ਗਾਇਕ ਦਾ ਪਾਲਣ ਪੋਸ਼ਣ ਕੀਤਾ । ਇਸ ਬਾਰੇ ਕਰਣ ਔਜਲਾ ਨੇ ਆਪਣੀ ਪੋਸਟ ‘ਚ ਵੀ ਜਾਣਕਾਰੀ ਸਾਂਝੀ ਕੀਤੀ ਸੀ । ਕਰਣ ਔਜਲਾ ਦੀਆਂ ਦੋ ਭੈਣਾਂ ਵੀ ਹਨ । ਜੋ ਵਿਦੇਸ਼ ‘ਚ ਵੈਲ ਸੈੱਟਲਡ ਹਨ ।
ਹਿੱਟ ਗੀਤਾਂ ਦੀ ਮਸ਼ੀਨ
ਕਰਣ ਔਜਲਾ ਪੰਜਾਬੀ ਇੰਡਸਟਰੀ ‘ਚ ਹਿੱਟ ਗੀਤਾਂ ਦੀ ਮਸ਼ੀਨ ਦੇ ਨਾਂਅ ਨਾਲ ਮਸ਼ਹੂਰ ਹਨ । ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਜਿਸ ‘ਚ ਝਾਂਜਰ,ਫਿਊ ਡੇਜ਼, ਚਿੱਠੀਆਂ, ਹੁਕਮ, ਮੈਕਸੀਕੋ ਕੋਕਾ ਸਣੇ ਕਈ ਹਿੱਟ ਗੀਤ ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ‘ਚ ਸ਼ਾਮਿਲ ਹਨ ।
ਹਾਲ ਹੀ ‘ਚ ਉਨ੍ਹਾਂ ਦਾ ਗੀਤ ‘ਤੌਬਾ ਤੌਬਾ’ ਰਿਲੀਜ਼ ਹੋਇਆ ਹੈ। ਜੋ ਕਿ ਫ਼ਿਲਮ ‘ਬੈਡ ਨਿਊਜ਼’ ‘ਚ ਵਿੱਕੀ ਕੌਸ਼ਲ ‘ਤੇ ਫ਼ਿਲਮਾਇਆ ਗਿਆ ਹੈ। ਇਹ ਗੀਤ ਟ੍ਰੈਡਿੰਗ ‘ਚ ਚੱਲ ਰਿਹਾ ਹੈ ਅਤੇ ਇਸ ਗੀਤ ਨੇ ਕਾਮਯਾਬੀ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ ।
- PTC PUNJABI