ਰਣਦੀਪ ਸਿੰਘ ਭੰਗੂ ਦੀ ਖੁਦ ਵੱਲੋਂ ਕੀਤੀ ਲਾਪਰਵਾਹੀ ਨੇ ਲਈ ਜਾਨ, ਜਾਣੋ ਕਿਵੇਂ ਹੋਈ ਮੌਤ

ਰਣਦੀਪ ਸਿੰਘ ਭੰਗੂ ਜਿਨ੍ਹਾਂ ਦਾ ਬੀਤੇ ਦਿਨ ਦਿਹਾਂਤ ਹੋ ਗਿਆ ਸੀ ।ਅਦਾਕਾਰ ਦੀ ਮੌਤ ਬਾਰੇ ਕਈ ਤਰ੍ਹਾਂ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ । ਹੁਣ ਖਬਰ ਸਾਹਮਣੇ ਆ ਰਹੀ ਹੈ ਕਿ ਅਦਾਕਾਰ ਦੀ ਮੌਤ ਕਿਸੇ ਜ਼ਹਿਰੀਲੀ ਚੀਜ਼ ਦੇ ਕਾਰਨ ਹੋਈ ਹੈ । ਖ਼ਬਰਾਂ ਦੀ ਮੰਨੀਏ ਤਾਂ ਅਦਾਕਾਰ ਦੀ ਮੌਤ ਕੀਟਨਾਸ਼ਕ ਭੁਲੇਖੇ ਦੇ ਨਾਲ ਪੀ ਲਿਆ ਸੀ।

Reported by: PTC Punjabi Desk | Edited by: Shaminder  |  June 24th 2024 11:37 AM |  Updated: June 24th 2024 11:37 AM

ਰਣਦੀਪ ਸਿੰਘ ਭੰਗੂ ਦੀ ਖੁਦ ਵੱਲੋਂ ਕੀਤੀ ਲਾਪਰਵਾਹੀ ਨੇ ਲਈ ਜਾਨ, ਜਾਣੋ ਕਿਵੇਂ ਹੋਈ ਮੌਤ

ਰਣਦੀਪ ਸਿੰਘ ਭੰਗੂ (Randeep Singh Bhangu) ਜਿਨ੍ਹਾਂ ਦਾ ਬੀਤੇ ਦਿਨ ਦਿਹਾਂਤ ਹੋ ਗਿਆ ਸੀ ।ਅਦਾਕਾਰ ਦੀ ਮੌਤ ਬਾਰੇ ਕਈ ਤਰ੍ਹਾਂ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ । ਹੁਣ ਖਬਰ ਸਾਹਮਣੇ ਆ ਰਹੀ ਹੈ ਕਿ ਅਦਾਕਾਰ ਦੀ ਮੌਤ ਕਿਸੇ ਜ਼ਹਿਰੀਲੀ ਚੀਜ਼ ਦੇ ਕਾਰਨ ਹੋਈ ਹੈ । ਖ਼ਬਰਾਂ ਦੀ ਮੰਨੀਏ ਤਾਂ ਅਦਾਕਾਰ ਦੀ ਮੌਤ ਕੀਟਨਾਸ਼ਕ ਭੁਲੇਖੇ ਦੇ ਨਾਲ ਪੀ ਲਿਆ ਸੀ।ਪੁਲਿਸ ਦੀ ਸ਼ੁਰੂਆਤੀ ਜਾਂਚ ‘ਚ ਇਹ ਗੱਲ ਸਾਹਮਣੇ ਆਈ ਹੈ ਕਿ ਅਦਾਕਾਰ ਸ਼ਰਾਬ ਪੀਣ ਦਾ ਆਦੀ ਸੀ ।

ਹੋਰ ਪੜ੍ਹੋ  : ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਹੋਏ ਨਤਮਸਤਕ, ਤਸਵੀਰਾਂ ਕੀਤੀਆਂ ਸਾਂਝੀਆਂ

ਸ਼ਰਾਬ ਦੇ ਨਸ਼ੇ ‘ਚ ਉਨ੍ਹਾਂ ਨੇ ਮੋਟਰ ‘ਤੇ ਰੱਖੇ ਕੀਟਨਾਸ਼ਕ ਨੂੰ ਗਲਤੀ ਦੇ ਨਾਲ ਪੀ ਲਿਆ ਸੀ। ਜਿਸ ਤੋਂ ਬਾਅਦ ਅਦਾਕਾਰ ਦੀ ਹਾਲਤ ਵਿਗੜ ਗਈ ‘ਤੇ ਉਸ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਸੀ। 

ਰਣਦੀਪ ਸਿੰਘ ਭੰਗੂ ਨੇ ਅਨੇਕਾਂ ਫ਼ਿਲਮਾਂ ‘ਚ ਕੀਤਾ ਸੀ ਕੰਮ 

ਰਣਦੀਪ ਸਿੰਘ ਭੰਗੂ ਨੇ ਅਨੇਕਾਂ ਹੀ ਪੰਜਾਬੀ ਫ਼ਿਲਮਾਂ ‘ਚ ਕੰਮ ਕੀਤਾ ਸੀ । ਰੋਪੜ ਦੇ ਨਜ਼ਦੀਕ ਪਿੰਡ ਚੂਹੜਮਾਜਰਾ ਦੇ ਉਹ ਰਹਿਣ ਵਾਲੇ ਸਨ । ਉਨ੍ਹਾਂ ਨੇ ਤਰਸੇਮ ਜੱਸੜ, ਗੁਰਪ੍ਰੀਤ ਭੰਗੂ, ਕਰਮਜੀਤ ਅਨਮੋਲ ਸਣੇ ਕਈ ਵੱਡੇ ਕਲਾਕਾਰਾਂ ਦੇ ਨਾਲ ਕੰਮ ਕੀਤਾ ਸੀ । ਕਰਮਜੀਤ ਅਨਮੋਲ, ਬਿੰਨੂ ਢਿੱਲੋਂ, ਜੈਲੀ ਮਨਜੀਤਪੁਰੀ ਸਣੇ ਕਈ ਵੱਡੇ ਕਲਾਕਾਰਾਂ ਨੇ ਉਨ੍ਹਾਂ ਦੇ ਦਿਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network