ਕਲਾਕਾਰ ਬਣਨ ਤੋਂ ਪਹਿਲਾਂ ਜਾਣੋਂ ਕੀ ਕਰਦੇ ਸਨ ਪੰਜਾਬੀ ਇੰਡਸਟਰੀ ਦੇ ਇਹ ਟੌਪ ਸਿਤਾਰੇ

ਪੰਜਾਬੀ ਇੰਡਸਟਰੀ ‘ਚ ਨਿੱਤ ਨਵੇਂ ਸਿਤਾਰਿਆਂ ਦੀ ਐਂਟਰੀ ਹੋ ਰਹੀ ਹੈ। ਪਰ ਜੋ ਸਿਤਾਰੇ ਇੰਡਸਟਰੀ ‘ਚ ਸਥਾਪਿਤ ਹੋ ਚੁੱਕੇ ਹਨ । ਉਨ੍ਹਾਂ ਨੇ ਗਾਇਕੀ ਦੇ ਖੇਤਰ ‘ਚ ਆਉਣ ਦੇ ਲਈ ਕਿੰਨੀ ਮਿਹਨਤ ਕੀਤੀ ਹੈ ਅਤੇ ਇਹ ਸਿਤਾਰੇ ਮਨੋਰੰਜਨ ਜਗਤ ‘ਚ ਆਉਣ ਤੋਂ ਪਹਿਲਾਂ ਕਿਸ ਫੀਲਡ ‘ਚ ਕੰਮ ਕਰਦੇ ਸਨ, ਇਸ ਬਾਰੇ ਦੱਸਾਂਗੇ ।

Written by  Shaminder   |  April 19th 2024 06:12 PM  |  Updated: April 19th 2024 06:12 PM

ਕਲਾਕਾਰ ਬਣਨ ਤੋਂ ਪਹਿਲਾਂ ਜਾਣੋਂ ਕੀ ਕਰਦੇ ਸਨ ਪੰਜਾਬੀ ਇੰਡਸਟਰੀ ਦੇ ਇਹ ਟੌਪ ਸਿਤਾਰੇ

ਪੰਜਾਬੀ ਇੰਡਸਟਰੀ ‘ਚ ਨਿੱਤ ਨਵੇਂ ਸਿਤਾਰਿਆਂ (Punjabi Stars) ਦੀ ਐਂਟਰੀ ਹੋ ਰਹੀ ਹੈ। ਪਰ ਜੋ ਸਿਤਾਰੇ ਇੰਡਸਟਰੀ ‘ਚ ਸਥਾਪਿਤ ਹੋ ਚੁੱਕੇ ਹਨ । ਉਨ੍ਹਾਂ ਨੇ ਗਾਇਕੀ ਦੇ ਖੇਤਰ ‘ਚ ਆਉਣ ਦੇ ਲਈ ਕਿੰਨੀ ਮਿਹਨਤ ਕੀਤੀ ਹੈ ਅਤੇ ਇਹ ਸਿਤਾਰੇ ਮਨੋਰੰਜਨ ਜਗਤ ‘ਚ ਆਉਣ ਤੋਂ ਪਹਿਲਾਂ ਕਿਸ ਫੀਲਡ ‘ਚ ਕੰਮ ਕਰਦੇ ਸਨ,  ਇਸ ਬਾਰੇ ਦੱਸਾਂਗੇ । ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਗਾਇਕ ਅਮਰਿੰਦਰ ਗਿੱਲ ਦੀ । ਅਮਰਿੰਦਰ ਗਿੱਲ ਪੰਜਾਬੀ ਇੰਡਸਟਰੀ ਦੇ ਮੰਨੇ ਪ੍ਰਮੰਨੇ ਗਾਇਕ ਹਨ ਅਤੇ ਗਾਇਕੀ ਦੇ ਨਾਲ ਨਾਲ ਫ਼ਿਲਮਾਂ ‘ਚ ਵੀ ਸਰਗਰਮ ਹਨ, ਪਰ ਫ਼ਿਲਮਾਂ ‘ਚ ਆਉਣ ਤੋਂ ਪਹਿਲਾਂ ਉਹ ਬੈਂਕ ‘ਚ ਨੌਕਰੀ ਕਰਦੇ ਸਨ। 

ਹੋਰ ਪੜ੍ਹੋ : ਕਾਜੋਲ ਨੇ ਧੀ ਦੇ ਜਨਮ ਦਿਨ ਨੂੰ ਲੈ ਕੇ ਸਾਂਝੀਆਂ ਕੀਤੀਆਂ ਤਸਵੀਰਾਂ, ਧੀ ਲਈ ਲਿਖਿਆ ਭਾਵੁਕ ਸੁਨੇਹਾ

ਸੋਨਮ ਬਾਜਵਾ 

ਸੋਨਮ ਬਾਜਵਾ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਹੈ । ਉਸ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਪਰ ਬਹੁਤ ਘੱਟ ਲੋਕ ਜਾਣਦੇ ਹਨ ਕਿ ਫ਼ਿਲਮਾਂ ‘ਚ ਆਉਣ ਤੋਂ ਪਹਿਲਾਂ ਅਦਾਕਾਰਾ ਬਤੌਰ ਏਅਰ ਹੌਸਟੈੱਸ ਕੰਮ ਕਰਦੀ ਸੀ । 

ਨਿੰਜਾ 

ਗਾਇਕ ਨਿੰਜਾ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਹਨ । ਗਾਇਕੀ ਦੇ ਨਾਲ ਨਾਲ ਉਹ ਫ਼ਿਲਮਾਂ ‘ਚ ਵੀ ਸਰਗਰਮ ਹਨ, ਪਰ ਅਦਾਕਾਰੀ ਤੇ ਗਾਇਕੀ ਦੇ ਖੇਤਰ ‘ਚ ਆਉਣ ਤੋਂ ਪਹਿਲਾਂ ਉਹ ਇੱਕ ਟੈਲੀਫੋਨ ਕੰਪਨੀ ‘ਚ ਕੰਮ ਕਰਦੇ ਸਨ । ਉਹ ਭੰਗੜਾ ਕੋਚ ਵੀ ਰਹਿ ਚੁੱਕੇ ਹਨ । 

ਅਮਰ ਸਿੰਘ ਚਮਕੀਲਾ 

ਅਮਰ ਸਿੰਘ ਚਮਕੀਲਾ ਦਾ ਨਾਮ ਇਨ੍ਹੀਂ ਦਿਨੀਂ ਖੂਬ ਚਰਚਾ ‘ਚ ਹੈ । ਉਨ੍ਹਾਂ ਨੇ ਕਈ ਹਿੱਟ ਗੀਤ ਦਿੱਤੇ ਸਨ ਅਤੇ ਸਾਲ ਦੇ ੩੬੫ ਦਿਨ ਉਨ੍ਹਾਂ ਦੇ ਅਖਾੜੇ ਬੁੱਕ ਹੁੰਦੇ ਸਨ । ਗਾਇਕੀ ਦੇ ਖੇਤਰ ‘ਚ ਆਉਣ ਤੋਂ ਪਹਿਲਾਂ ਉਹ ਕੱਪੜਾ ਮਿੱਲ ‘ਚ ਕੰਮ ਕਰਦੇ ਸਨ । 

ਗਿੱਪੀ ਗਰੇਵਾਲ 

ਗਿੱਪੀ ਗਰੇਵਾਲ ਗਾਇਕੀ ਦੇ ਖੇਤਰ ‘ਚ ਆਉਣ ਤੋਂ ਪਹਿਲਾਂ ਦਿੱਲੀ ਦੇ ਇੱਕ ਹੋਟਲ ‘ਚ ਕੰਮ ਕਰਦੇ ਸਨ । ਜਿਸ ਦਾ ਖੁਲਾਸਾ ਗਾਇਕ ਨੇ ਖੁਦ ਕੀਤਾ ਸੀ । 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network