ਜਾਣੋ ‘ਕੈਰੀ ਆਨ ਜੱਟਾ-3’ ਤੋਂ ਲੈ ਕੇ ‘ਮਸਤਾਨੇ’ ਤੱਕ ਕਿਹੜੀਆਂ-ਕਿਹੜੀਆਂ ਫ਼ਿਲਮ ਜੂਨ ‘ਚ ਹੋਣ ਜਾ ਰਹੀਆਂ ਨੇ ਰਿਲੀਜ਼

ਦੇਵ ਖਰੌੜ ਅਤੇ ਐਮੀ ਵਿਰਕ ਸਟਾਰਰ ਫ਼ਿਲਮ ‘ਮੌੜ’ 9 ਜੂਨ ਨੂੰ ਵੱਡੇ ਪਰਦੇ ‘ਤੇ ਰਿਲੀਜ਼ ਹੋਵੇਗੀ ।ਫ਼ਿਲਮ ‘ਚ ਐਮੀ ਵਿਰਕ ਡਾਕੂ ਦੇ ਕਿਰਦਾਰ ‘ਚ ਨਜ਼ਰ ਆਉਣਗੇ । ਇਹ ਇੱਕ ਪੀਰੀਅਡ ਡਰਾਮਾ ਫ਼ਿਲਮ ਹੈ । ਜਿਸ ‘ਚ ਪੰਜਾਬ ਦੇ ਲੋਕ ਨਾਇਕ ਜਿਉਣੇ ਦੀ ਬਹਾਦਰੀ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ।

Written by  Shaminder   |  May 31st 2023 03:11 PM  |  Updated: May 31st 2023 03:19 PM

ਜਾਣੋ ‘ਕੈਰੀ ਆਨ ਜੱਟਾ-3’ ਤੋਂ ਲੈ ਕੇ ‘ਮਸਤਾਨੇ’ ਤੱਕ ਕਿਹੜੀਆਂ-ਕਿਹੜੀਆਂ ਫ਼ਿਲਮ ਜੂਨ ‘ਚ ਹੋਣ ਜਾ ਰਹੀਆਂ ਨੇ ਰਿਲੀਜ਼

ਪੰਜਾਬੀ ਫ਼ਿਲਮਾਂ ਦੇ ਪ੍ਰਤੀ ਦਰਸ਼ਕਾਂ ਦਾ ਕ੍ਰੇਜ਼ ਲਗਾਤਾਰ ਵੱਧਦਾ ਜਾ ਰਿਹਾ ਹੈ ।ਹੁਣ ਰੋਮਾਂਟਿਕ ਕਾਮੇਡੀ ਅਤੇ ਪੀਰੀਅਡ ਡਰਾਮਾ ਫ਼ਿਲਮਾਂ ਨੂੰ ਛੱਡ ਕੇ ਜਵੰਲਤ ਮੁੱਦਿਆਂ ‘ਤੇ ਵੀ ਫ਼ਿਲਮਾਂ ਬਣ ਰਹੀਆਂ ਹਨ ।ਹਾਲ ਹੀ ‘ਚ ਨੀਰੂ ਬਾਜਵਾ ਦੀ ‘ਕਲੀ ਜੋਟਾ’ ਅਤੇ ‘ਚੱਲ ਜਿੰਦੀਏ’ ਫ਼ਿਲਮ ਨੇ ਤਾਂ ਪੰਜਾਬੀ ਫ਼ਿਲਮਾਂ ਦੇ ਪ੍ਰਤੀ ਦਰਸ਼ਕਾਂ ਦੇ ਨਜ਼ਰੀਏ ‘ਚ ਬਦਲਾਅ ਲਿਆਂਦਾ ਹੈ । ਜਿਨ੍ਹਾਂ ਨੂੰ ਇਹੀ ਲੱਗਦਾ ਸੀ ਕਿ ਪੰਜਾਬੀ ਇੰਡਸਟਰੀ ‘ਚ ਫ਼ਿਲਮਾਂ ਸਿਰਫ ਕਾਮੇਡੀ ‘ਤੇ ਅਧਾਰਿਤ ਹੀ ਹੁੰਦੀਆਂ ਹਨ । ਅੱਜ ਅਸੀਂ ਤੁਹਾਨੂੰ ਜੂਨ ਮਹੀਨੇ ‘ਚ ਰਿਲੀਜ਼ ਹੋਣ ਵਾਲੀਆਂ ਫ਼ਿਲਮਾਂ ਦੇ ਬਾਰੇ ਦੱਸਣ ਜਾ ਰਹੇ ਹਾਂ । 

ਹੋਰ ਪੜ੍ਹੋ : ਕੌਰ ਬੀ ਨੇ ਆਪਣੇ ਮੂੰਹ ਬੋਲੇ ਭਰਾ ਦੇ ਜਨਮ ਦਿਨ ‘ਤੇ ਸਾਂਝੀ ਕੀਤੀ ਖ਼ਾਸ ਪੋਸਟ, ਕਿਹਾ ‘ਮਾੜੇ ਸਮੇਂ ‘ਚ ਮੇਰਾ ਜੋ ਸਾਥ ਦਿੱਤਾ, ਉਹ ਕਦੇ ਨਹੀਂ ਭੁੱਲ ਸਕਦੀ’

‘ਕੈਰੀ ਆਨ ਜੱਟਾ-3’ ੨੯ ਜੂਨ ਨੂੰ ਹੋਵੇਗੀ ਰਿਲੀਜ਼ 

ਜੂਨ ਮਹੀਨੇ ‘ਚ ਜ਼ਿਆਦਾ ਫ਼ਿਲਮਾਂ ਤਾਂ ਰਿਲੀਜ਼ ਨਹੀਂ ਹੋ ਰਹੀਆਂ । ਪਰ ਇਸੇ ਮਹੀਨੇ ਮੁੱਖ ਚਾਰ ਫ਼ਿਲਮਾਂ ਰਿਲੀਜ਼ ਹੋ ਰਹੀਆਂ ਹਨ ਜੋ ਦਰਸ਼ਕਾਂ ਦੇ ਮਨੋਰੰਜਨ ਦੇ ਲਈ ਤਿਆਰ ਹਨ । ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਗਿੱਪੀ ਗਰੇਵਾਲ ਅਤੇ ਸੋਨਮ ਬਾਜਵਾ ਦੀ ਫ਼ਿਲਮ ‘ਕੈਰੀ ਆਨ ਜੱਟਾ-੩’ ਦੀ । ਜੋ ਕਿ ਇਸੇ ਮਹੀਨੇ ੨੯ ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ । ਇਸ ਫ਼ਿਲਮ ‘ਚ ਜਸਵਿੰਦਰ ਭੱਲਾ ਅਤੇ ਬਿੰਨੂ ਢਿੱਲੋਂ ਵੀ ਮੁੱਖ ਕਿਰਦਾਰ ‘ਚ ਨਜ਼ਰ ਆਉਣਗੇ । ਫ਼ਿਲਮ ਦਾ ਨਿਰਦੇਸ਼ਨ ਮਸ਼ਹੂਰ ਨਿਰਦੇਸ਼ਕ ਸਮੀਪ ਕੰਗ ਦੇ ਵੱਲੋਂ ਕੀਤਾ ਗਿਆ ਹੈ । ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ ਅਤੇ ਦਰਸ਼ਕਾਂ ਨੂੰ ਬਹੁਤ ਜ਼ਿਆਦਾ ਪਸੰਦ ਆ ਰਿਹਾ ਹੈ । 

ਦੇਵ ਖਰੌੜ, ਐਮੀ ਵਿਰਕ ਸਟਾਰਰ ਫ਼ਿਲਮ ‘ਮੌੜ’ 9 ਜੂਨ ਨੂੰ ਹੋਣ ਜਾ ਰਹੀ ਰਿਲੀਜ਼ 

 ਦੇਵ ਖਰੌੜ ਅਤੇ ਐਮੀ ਵਿਰਕ ਸਟਾਰਰ ਫ਼ਿਲਮ ‘ਮੌੜ’ 9 ਜੂਨ ਨੂੰ ਵੱਡੇ ਪਰਦੇ ‘ਤੇ ਰਿਲੀਜ਼ ਹੋਵੇਗੀ ।ਫ਼ਿਲਮ ‘ਚ ਐਮੀ ਵਿਰਕ ਡਾਕੂ ਦੇ ਕਿਰਦਾਰ ‘ਚ ਨਜ਼ਰ ਆਉਣਗੇ । ਇਹ ਇੱਕ ਪੀਰੀਅਡ ਡਰਾਮਾ ਫ਼ਿਲਮ ਹੈ । ਜਿਸ ‘ਚ ਪੰਜਾਬ ਦੇ ਲੋਕ ਨਾਇਕ ਜਿਉਣੇ ਦੀ ਬਹਾਦਰੀ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ । ਇਸ ਫ਼ਿਲਮ ਦਾ ਗੀਤ ਸਿਮਰਨ ਕੌਰ ਢਾਡਲੀ ਦੀ ਆਵਾਜ਼ ‘ਚ ਰਿਲੀਜ਼ ਹੋ ਚੁੱਕਿਆ ਹੈ ਜੋ ਕਿ ਦਰਸ਼ਕਾਂ ਨੂੰ ਬਹੁਤ ਜ਼ਿਆਦਾ ਪਸੰਦ ਆ ਰਿਹਾ ਹੈ । ਦਰਸ਼ਕ ਬੇਸਬਰੀ ਦੇ ਨਾਲ ਇਸ ਫ਼ਿਲਮ ਦੇ ਰਿਲੀਜ਼ ਹੋਣ ਦਾ ਇੰਤਜ਼ਾਰ ਕਰ ਰਹੇ ਹਨ । ਫ਼ਿਲਮ ਜਤਿੰਦਰ ਮੌਹਰ ਦੇ ਨਿਰਦੇਸ਼ਨ ਹੇਠ ਬਣ ਰਹੀ ਹੈ । 

ਬਾਣੀ ਸੰਧੂ ਅਤੇ ਜੈ ਰੰਧਾਵਾ ਦੀ ਫ਼ਿਲਮ ‘ਮੈਡਲ’ 2  ਜੂਨ ਨੂੰ ਹੋਣ ਜਾ ਰਹੀ ਰਿਲੀਜ਼ 

ਬਾਣੀ ਸੰਧੂ ਅਤੇ ਜੈ ਰੰਧਾਵਾ ਦੀ ਫ਼ਿਲਮ ‘ਮੈਡਲ’ ਦੋ ਜੂਨ ਨੂੰ ਰਿਲੀਜ਼ ਹੋਵੇਗੀ । ਇਸ ਫ਼ਿਲਮ ਦੇ ਨਾਲ ਬਾਣੀ ਸੰਧੂ ਪਹਿਲੀ ਵਾਰ ਅਦਾਕਾਰੀ ਕਰਦੀ ਹੋਈ ਨਜ਼ਰ ਆਏਗੀ । ਮਨੀਸ਼ ਭੱਟ ਦੇ ਨਿਰਦੇਸ਼ਨ ‘ਚ ਬਣ ਰਹੀ ਇਸ ਫ਼ਿਲਮ ਨੂੰ ਲੈ ਕੇ ਦਰਸ਼ਕ ਵੀ ਉਤਸ਼ਾਹਿਤ ਹਨ । ਜੈ ਰੰਧਾਵਾ ਇਸ ਤੋਂ ਪਹਿਲਾਂ ‘ਸ਼ੂਟਰ’ ਫ਼ਿਲਮ ‘ਚ ਨਜ਼ਰ ਆ ਚੁੱਕਿਆ ਹੈ ।

ਰਣਜੀਤ ਬਾਵਾ ਅਤੇ ਮਾਹਿਰਾ ਸ਼ਰਮਾ ਦੀ ਫ਼ਿਲਮ ‘ਲਹਿੰਬਰ ਗਿੰਨੀ’

ਰਣਜੀਤ ਬਾਵਾ ਅਤੇ ਮਾਹਿਰਾ ਸ਼ਰਮਾ ਦੀ ਫ਼ਿਲਮ ‘ਲਹਿੰਬਰ ਗਿੰਨੀ’ ਜੂਨ ਦੇ ਪਹਿਲੇ ਹਫ਼ਤੇ ਯਾਨੀ ਕਿ 2 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ । ਇਸ ਫ਼ਿਲਮ ਰਣਜੀਤ ਬਾਵਾ ਅਤੇ ਮਾਹਿਰਾ ਸ਼ਰਮਾ ਦੇ ਨਾਲ ਨਾਲ ਸਰਬਜੀਤ ਚੀਮਾ, ਕਿਮੀ ਵਰਮਾ, ਨਿਰਮਲ ਰਿਸ਼ੀ ਵਰਗੇ ਵੱਡੇ ਸਿਤਾਰੇ ਨਜ਼ਰ ਆਉਣਗੇ । 

9  ਜੂਨ ਨੂੰ ਰਿਲੀਜ਼ ਹੋਵੇਗੀ ‘ਮਸਤਾਨੇ’ ਫ਼ਿਲਮ  

ਤਰਸੇਮ ਜੱਸੜ, ਗੁਰਪ੍ਰੀਤ ਘੁੱਗੀ ਅਤੇ ਸਿੰਮੀ ਚਾਹਲ ਦੀ ਫ਼ਿਲਮ ‘ਮਸਤਾਨੇ’ 9 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ । ਇਸ ਫ਼ਿਲਮ ‘ਚ ਇਨ੍ਹਾਂ ਕਲਾਕਾਰਾਂ ਤੋਂ ਇਲਾਵਾ ਰਾਹੁਲ ਦੇਵ, ਬਨਿੰਦਰ ਬੰਨੀ, ਹਨੀ ਮੱਟੂ ਤੋਂ ਇਲਾਵਾ ਹੋਰ ਵੀ ਕਈ ਸਿਤਾਰੇ ਨਜ਼ਰ ਆਉਣਗੇ । ਇਹ ਇੱਕ ਪੀਰੀਅਡ ਡਰਾਮਾ ਫ਼ਿਲਮ ਹੈ । ਜੋ ਇਤਿਹਾਸ ਦੇ ਪੰਨਿਆਂ ਨੂੰ ਫਰੋਲਦੀ ਨਜ਼ਰ ਆਏਗੀ । 

 

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network