ਗਾਇਕ ਕੁਲਵਿੰਦਰ ਕੈਲੀ ਦਾ ਅੱਜ ਹੈ ਜਨਮ ਦਿਨ, ਪਤਨੀ ਗੁਰਲੇਜ ਅਖਤਰ ਨੇ ਬਰਥਡੇ ਸੈਲੀਬ੍ਰੇਸ਼ਨ ਦਾ ਵੀਡੀਓ ਕੀਤਾ ਸਾਂਝਾ

Written by  Shaminder   |  January 15th 2024 11:10 AM  |  Updated: January 15th 2024 11:10 AM

ਗਾਇਕ ਕੁਲਵਿੰਦਰ ਕੈਲੀ ਦਾ ਅੱਜ ਹੈ ਜਨਮ ਦਿਨ, ਪਤਨੀ ਗੁਰਲੇਜ ਅਖਤਰ ਨੇ ਬਰਥਡੇ ਸੈਲੀਬ੍ਰੇਸ਼ਨ ਦਾ ਵੀਡੀਓ ਕੀਤਾ ਸਾਂਝਾ

ਗਾਇਕ ਕੁਲਵਿੰਦਰ ਕੈਲੀ (Kulwinder Kelly) ਦਾ ਅੱਜ ਜਨਮ ਦਿਨ (Birthday)ਹੈ। ਇਸ ਮੌਕੇ ‘ਤੇ ਪਰਿਵਾਰ ਦੇ ਵੱਲੋਂ ਉਨ੍ਹਾਂ ਦੇ ਜਨਮ ਦਿਨ ਦਾ ਜਸ਼ਨ ਮਨਾਇਆ ਗਿਆ । ਜਿਸ ਦਾ ਇੱਕ ਵੀਡੀਓ ਜੋੜੀ ਦੇ ਵੱਲੋਂ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਗਿਆ ਹੈ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਗੁਰਲੇਜ ਅਖਤਰ ਪਰਿਵਾਰ ਦੇ ਨਾਲ ਜਨਮ ਦਿਨ ਦਾ ਜਸ਼ਨ ਮਨਾਉਂਦੀ ਹੋਈ ਨਜ਼ਰ ਆ ਰਹੀ ਹੈ । ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਵੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਗਾਇਕ ਨੂੰ ਵਧਾਈ ਦੇ ਰਹੇ ਹਨ । ਗਾਇਕਾ ਗੁਰਲੇਜ ਅਖਤਰ ਨੇ ਬਰਥਡੇ ਸੈਲੀਬ੍ਰੇਸ਼ਨ ਦੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਪਤੀ ਕੁਲਵਿੰਦਰ ਕੈਲੀ ਦੇ ਲਈ ਆਪਣੇ ਦਿਲ ਦੇ ਜਜ਼ਬਾਤ ਵੀ ਸਾਂਝੇ ਕੀਤੇ ਹਨ ।

Gurlej Akhtar And Kulwinder Kally Wedding Anniversary.jpg

ਹੋਰ ਪੜ੍ਹੋ  : ਸਰਦੂਲ ਸਿਕੰਦਰ ਦਾ ਅੱਜ ਹੈ ਜਨਮ ਦਿਨ, ਪਤਨੀ ਅਮਰ ਨੂਰੀ ਨੇ ਕੀਤਾ ਯਾਦ

ਉਨ੍ਹਾਂ ਨੇ ਲਿਖਿਆ ‘ਮੈਨੂੰ ਮੇਰੀ ਜ਼ਿੰਦਗੀ ਦੇ ਸਭ ਤੋਂ ਵਧੀਆ ਲੋਕ ਦੇਣ ਲਈ ਰੱਬ ਦਾ ਧੰਨਵਾਦ। ਤੁਹਾਡੇ ਦੋਵਾਂ ਲਈ ਖੁਸ਼ੀਆਂ ਭਰੀ ਦੁਨੀਆ ਦੀ ਕਾਮਨਾ ਕਰਦੀ ਹਾਂ।ਮੇਰੇ ਪਿਆਰੇ ਪਤੀ ਅਤੇ ਮੇਰੀ ਖੂਬਸੂਰਤ ਮਾਂ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ’। ਦੱਸ ਦਈਏ ਕਿ ਗੁਰਲੇਜ ਅਖਤਰ ਦੇ ਪਤੀ ਅਤੇ ਮਾਂ ਦਾ ਜਨਮਦਿਨ ਇੱਕੋ ਦਿਨ ਹੁੰਦਾ ਹੈ ਅਤੇ ਗਾਇਕਾ ਅਕਸਰ ਦੋਵਾਂ ਦਾ ਇੱਕਠਿਆਂ ਹੀ ਜਨਮ ਦਿਨ ਮਨਾਉਂਦੀ ਹੈ। 

ਕੁਲਵਿੰਦਰ ਕੈਲੀ ਅਤੇ ਗੁਰਲੇਜ ਅਖਤਰ ਦੇ ਬੇਟੇ ਦਾਨਵੀਰ ਦਾ ਅੱਜ ਹੈ ਜਨਮ ਦਿਨ, ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਆਈਆਂ ਸਾਹਮਣੇਗਾਇਕ ਕੁਲਵਿੰਦਰ ਕੈਲੀ ਨੇ ਦਿੱਤੇ ਕਈ ਹਿੱਟ ਗੀਤ 

ਗਾਇਕ ਕੁਲਵਿੰਦਰ ਕੈਲੀ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ  । ਜਿਸ ‘ਚ ਸੋਹਣੀਏ, ਠੁੱਕਬਾਜ਼,ਪਿਆਰ, ਕੁੜਤਾ ਪਜਾਮਾ, ਸੋਹਣੀਏ ਨੀ ਸਣੇ ਕਈ ਗੀਤ ਸ਼ਾਮਿਲ ਹਨ । ਗੁਰਲੇਜ ਅਖਤਰ ਅਤੇ ਕੁਲਵਿੰਦਰ ਕੈਲੀ ਇੰਡਸਟਰੀ ਦੇ ਹਿੱਟ ਗਾਇਕਾਂ ਦੀ ਸੂਚੀ ‘ਚ ਆਉਂਦੇ ਹਨ । ਦੋਵਾਂ ਨੇ ਲਵ ਮੈਰਿਜ ਕਰਵਾਈ ਹੈ ਅਤੇ ਦੋਵਾਂ ਦੀ ਮੁਲਾਕਾਤ ਇੱਕ ਸ਼ੋਅ ਦੇ ਦੌਰਾਨ ਹੀ ਵਿਦੇਸ਼ ‘ਚ ਹੋਈ ਸੀ । ਇਸੇ ਦੌਰਾਨ ਦੋਵਾਂ ਨੇ ਇੱਕ ਦੂਜੇ ਦੇ ਨਾਲ ਆਪਣੇ ਫੋਨ ਨੰਬਰ ਐਕਸਚੇਂਜ ਕੀਤੇ ਅਤੇ ਦੋਵਾਂ ਦਰਮਿਆਨ ਗੱਲਬਾਤ ਦਾ ਸਿਲਲਿਸਾ ਜਾਰੀ ਹੋ ਗਿਆ । ਜਿਸ ਤੋਂ ਬਾਅਦ ਇਸ ਜੋੜੀ ਨੇ ਇੱਕ ਦੂਜੇ ਨੂੰ ਆਪਣਾ ਹਮਸਫਰ ਬਣਾ ਲਿਆ । ਦੋਵਾਂ ਦੇ ਘਰ ਇੱਕ ਪੁੱਤਰ ਅਤੇ ਧੀ ਦਾ ਜਨਮ ਹੋਇਆ ਹੈ ।ਦੋਵੇਂ ਹੈਪਿਲੀ ਮੈਰਿਡ ਲਾਈਫ ਨੂੰ ਇਨਜੁਆਏ ਕਰ ਰਹੇ ਹਨ । 

 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network