ਮਿਸ ਪੂਜਾ ਨੇ ਗੀਤਾ ਜੈਲਦਾਰ ਨਾਲ ਆਪਣੇ ਨਵੇਂ ਗੀਤ ਦਾ ਕੀਤਾ ਐਲਾਨ, ਜਲਦ ਹੋਵੇਗਾ ਰਿਲੀਜ਼

ਮਿਸ ਪੂਜਾ ਆਪਣੇ ਸਮੇਂ 'ਚ ਮਸ਼ਹੂਰ ਗਾਇਕਾ ਰਹੀ ਹੈ। ਮਿਸ ਪੂਜਾ ਨੇ ਆਪਣੇ ਕਰੀਅਰ 'ਚ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਸੁਪਰਹਿੱਟ ਗੀਤ ਦਿੱਤੇ ਹਨ। ਹਾਲ ਹੀ 'ਚ ਮਿਸ ਪੂਜਾ ਤੇ ਗਾਇਕ ਗੀਤਾ ਜੈਲਦਾਰ ਦੀ ਜੋੜੀ ਮੁੜ ਇੱਕ ਨਵੇਂ ਗੀਤ ਨਾਲ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੀ ਹੈ। ਇਸ ਸਬੰਧੀ ਗਾਇਕਾ ਨੇ ਖ਼ੁਦ ਫੈਨਜ਼ ਨੂੰ ਜਾਣਕਾਰੀ ਦਿੱਤੀ ਹੈ।

Written by  Pushp Raj   |  November 10th 2023 09:30 AM  |  Updated: November 10th 2023 09:30 AM

ਮਿਸ ਪੂਜਾ ਨੇ ਗੀਤਾ ਜੈਲਦਾਰ ਨਾਲ ਆਪਣੇ ਨਵੇਂ ਗੀਤ ਦਾ ਕੀਤਾ ਐਲਾਨ, ਜਲਦ ਹੋਵੇਗਾ ਰਿਲੀਜ਼

Miss Pooja and Geeta Zaildar New Song: ਮਿਸ ਪੂਜਾ ਆਪਣੇ ਸਮੇਂ 'ਚ ਮਸ਼ਹੂਰ ਗਾਇਕਾ ਰਹੀ ਹੈ। ਮਿਸ ਪੂਜਾ ਨੇ ਆਪਣੇ ਕਰੀਅਰ 'ਚ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਸੁਪਰਹਿੱਟ ਗੀਤ ਦਿੱਤੇ ਹਨ। ਹਾਲ ਹੀ 'ਚ ਮਿਸ ਪੂਜਾ ਤੇ ਗਾਇਕ ਗੀਤਾ ਜੈਲਦਾਰ ਦੀ ਜੋੜੀ ਮੁੜ ਇੱਕ ਨਵੇਂ ਗੀਤ ਨਾਲ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੀ ਹੈ। ਇਸ ਸਬੰਧੀ ਗਾਇਕਾ ਨੇ ਖ਼ੁਦ ਫੈਨਜ਼ ਨੂੰ ਜਾਣਕਾਰੀ ਦਿੱਤੀ ਹੈ।  

ਦੱਸ  ਦਈਏ ਕਿ ਮਿਸ ਪੂਜਾ ਆਪਣੇ ਸਮੇਂ ਦੀ ਸੁਪਰਹਿੱਟ ਗਾਇਕਾ ਰਹੀ ਹੈ ਕਿ ਕਈ ਗਾਇਕ ਉਸ ਨਾਲ ਕੰਮ ਕਰਨਾ ਚਾਹੰਦੇ ਸੀ। ਮਿਸ ਪੂਜਾ ਦੀ ਜੋੜੀ ਸਭ ਤੋਂ ਜ਼ਿਆਦਾ ਗਾਇਕ ਗੀਤਾ ਜ਼ੈਲਦਾਰ ਨਾਲ ਹਿੱਟ ਰਹੀ ਹੈ। ਇਨ੍ਹਾਂ ਦੋਹਾਂ ਕਲਾਕਾਰਾਂ ਦੀ ਜੋੜੀ ਨੇ ਪੰਜਾਬੀ ਇੰਡਸਟਰੀ ਨੂੰ ਕਈ ਸੁਪਰਹਿੱਟ ਤੇ ਯਾਦਗਾਰੀ ਗੀਤ ਦਿੱਤੇ ਹਨ।

ਜੀ ਹਾਂ, ਤੁਸੀਂ ਬਿਲਕੁਲ ਸਹੀ ਸੁਣਿਆ ਹੈ। ਮਿਸ ਪੂਜਾ ਤੇ ਗੀਤਾ ਜ਼ੈਲਦਾਰ ਜਲਦ ਹੀ ਫੈਨਜ਼ ਨੂੰ ਪੁਰਾਣੇ ਸਮਿਆਂ ਦੀ ਯਾਦ ਕਰਵਾਉਣਗੇ। ਮਿਸ ਪੂਜਾ ਨੇ ਹਾਲ ਹੀ ਗੀਤਾ ਜ਼ੈਲਦਾਰ ਨਾਲ ਆਪਣੇ ਨਵੇਂ ਗੀਤ '150 ' ਦਾ ਐਲਾਨ ਕੀਤਾ ਹੈ। 

ਇਸ ਗੀਤ ਸਬੰਧੀ ਮਿਸ ਪੂਜਾ ਨੇ ਆਪਣੇ ਅਧਿਕਾਰਿਤ  ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਪੋਸਟ ਸਾਂਝੀ ਕੀਤੀ ਹੈ। ਇਸ ਵਿੱਚ ਇਹ ਦੋਵੇਂ ਗਾਇਕ ਜੀਜਾ ਸਾਲੀ ਬਣ ਕੇ ਧਮਾਲਾਂ ਪਾਉਂਦੇ ਨਜ਼ਰ ਆਉਣਗੇ। ਫਿਲਹਾਲ ਇਸ ਗੀਤ ਦੀ ਕੋਈ ਅਧਿਕਾਰਤ ਰਿਲੀਜ਼ ਡੇਟ ਸਾਹਮਣੇ ਨਹੀਂ ਐਲਾਨੀ ਗਈ ਹੈ। ਮਿਸ ਪੂਜਾ ਨੇ ਗੀਤ ਦਾ ਪੋਸਟਰ ਸਾਂਝਾ ਕਰਦਿਆਂ ਕੈਪਸ਼ਨ ਵਿੱਚ ਲਿਖਿਆ, 'ਕਮਿੰਗ ਸੂਨ' ਜਲਦ ਰਿਲੀਜ਼ ਹੋ ਰਿਹਾ ਹੈ ਸਾਡਾ ਨਵਾਂ ਗੀਤ'।

ਹੋਰ ਪੜ੍ਹੋ : Dhanteras 2023: ਧਨਤੇਰਸ 'ਤੇ ਸੋਨਾ-ਚਾਂਦੀ ਖਰੀਦਣਾ ਹੁੰਦਾ ਹੈ ਸ਼ੁਭ, ਜਾਣੋ ਖਰੀਦਾਰੀ ਤੇ ਪੂਜਾ ਦਾ ਸ਼ੁਭ ਮਹੂਰਤ

ਮਿਸ ਪੂਜਾ ਵੱਲੋਂ ਇਸ ਨਵੇਂ ਗੀਤ ਦਾ ਐਲਾਨ ਕੀਤੇ ਜਾਣ 'ਤੇ ਉਨ੍ਹਾਂ ਦੇ  ਫੈਨਜ਼ ਬੇਹੱਦ ਖੁਸ਼ ਹਨ। ਫੈਨਜ਼ ਮਿਸ ਪੂਜਾ ਤੇ ਗੀਤਾ ਜੈਲਦਾਰ ਜੋੜੀ ਨੂੰ ਸੁਨਣ ਲਈ ਕਾਫੀ ਉਤਸ਼ਾਹਿਤ ਹਨ ਤੇ ਬੇਸਵਰੀ ਦੇ ਨਾਲ ਗਾਇਕਾ ਦੇ ਇਸ  ਨਵੇਂ ਗੀਤ ਦੇ ਰਿਲੀਜ਼ ਹੋਣ ਦਾ ਇੰਤਜ਼ਾਰ ਕਰ ਰਹੇ ਹਨ। 

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network