ਹਰ ਪੰਜਾਬੀ ਗੀਤ ‘ਚ ਨਜ਼ਰ ਆਉਂਦੀ ਸੀ ਮਾਡਲ ਅਕਸ਼ਿਤਾ, ਜਾਣੋ ਅਕਸ਼ਿਤਾ ਦੀ ਨਿੱਜੀ ਜ਼ਿੰਦਗੀ ਅਤੇ ਕਰੀਅਰ ਬਾਰੇ
ਪੰਜਾਬੀ ਇੰਡਸਟਰੀ ਦਿਨੋਂ ਦਿਨ ਤਰੱਕੀ ਕਰ ਰਹੀ ਹੈ । ਜਿੱਥੇ ਇੰਡਸਟਰੀ ‘ਚ ਨਵੇਂ ਸਿਤਾਰਿਆਂ ਦੀ ਐਂਟਰੀ ਹੋ ਰਹੀ ਹੈ । ਉੱਥੇ ਹੀ ਕੁਝ ਅਜਿਹੇ ਵੀ ਸਿਤਾਰੇ ਹਨ, ਜੋ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ । ਅੱਜ ਅਸੀਂ ਤੁਹਾਨੂੰ ਜਿਸ ਮਾਡਲ ਅਤੇ ਅਦਾਕਾਰਾ ਬਾਰੇ ਦੱਸਣ ਜਾ ਰਹੇ ਹਾਂ । ਉਸ ਨੂੰ ਤੁਸੀਂ ਨੱਬੇ ਦੇ ਦਹਾਕੇ ‘ਚ ਹਰ ਗੀਤ ‘ਚ ਬਤੌਰ ਮਾਡਲ ਵੇਖਿਆ ਹੋਣਾ ਹੈ । ਅੱਜ ਅਸੀਂ ਗੱਲ ਕਰ ਰਹੇ ਹਾਂ ਮਾਡਲ ਅਕਸ਼ਿਤਾ (Akshita )ਦੀ।
ਹੋਰ ਪੜ੍ਹੋ : ਮਹਾਕਾਲ ਮੰਦਰ ‘ਚ ਦਰਸ਼ਨ ਕਰਨ ਪੁੱਜੀ ਗੋਵਿੰਦਾ ਦੀ ਪਤਨੀ ਸੁਨੀਤਾ ਆਹੂਜਾ, ਲੋਕਾਂ ਦੇ ਵਿਰੋਧ ਦਾ ਕਰਨਾ ਪਿਆ ਸਾਹਮਣਾ
ਅਕਸ਼ਿਤਾ ਦੀ ਨਿੱਜੀ ਜ਼ਿੰਦਗੀ
ਉਨ੍ਹਾਂ ਦੀ ਨਿੱਜੀ ਜ਼ਿੰਦਗੀ ਦੀ ਗੱਲ ਕੀਤੀ ਜਾਵੇ ਤਾਂ ਖ਼ਬਰਾਂ ਮੁਤਾਬਿਕ ਉਨ੍ਹਾਂ ਦਾ ਵਿਆਹ ਹੋ ਚੁੱਕਿਆ ਹੈ । ਜਿਸ ਦੀਆਂ ਕਈ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਸਨ । ਉਸ ਨੇ ਬਹੁਤ ਹੀ ਛੋਟੀ ਉਮਰ ‘ਚ ਮਨੋਰੰਜਨ ਜਗਤ ‘ਚ ਕਦਮ ਰੱਖਿਆ ਸੀ । ਜਿਸ ਤੋਂ ਬਾਅਦ ਉੇਸ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ । ਅੱਜ ਕੱਲ੍ਹ ਅਕਸ਼ਿਤਾ ਫ਼ਿਲਮਾਂ ‘ਚ ਵੀ ਨਜ਼ਰ ਆ ਰਹੀ ਹੈ ।
ਅਕਸ਼ਿਤਾ ਨੇ ਫ਼ਿਲਮਾਂ ‘ਚ ਵੀ ਕੀਤਾ ਕੰਮ
ਅਕਸ਼ਿਤਾ ਇੱਕ ਅਜਿਹਾ ਨਾਂਅ ਜੋ ਕਿ ਪਾਲੀਵੁੱਡ ਇੰਡਸਟਰੀ ‘ਚ ਕਿਸੇ ਪਛਾਣ ਦਾ ਮੁਹਤਾਜ਼ ਨਹੀਂ ਹੈ । ਉਨ੍ਹਾਂ ਨੇ ਪੰਜਾਬੀ ਇੰਡਸਟਰੀ ‘ਚ ਬਤੌਰ ਮਾਡਲਿੰਗ ਅਣਗਿਣਤ ਗੀਤਾਂ ‘ਚ ਕੰਮ ਕੀਤਾ ਹੈ । ਉਹ ਕਈ ਫ਼ਿਲਮਾਂ ‘ਚ ਵੀ ਨਜ਼ਰ ਆ ਚੁੱਕੇ ਹਨ ।
ਜਿਸ ‘ਚ ਤੇਰਾ ਮੇਰਾ ਕੀ ਰਿਸ਼ਤਾ, ਮੁੰਡੇ ਯੂਕੇ ਦੇ, ਕਾਕੇ ਦਾ ਵਿਆਹ ‘ਚ ਵੀ ਉਨ੍ਹਾਂ ਨੇ ਕਿਰਦਾਰ ਨਿਭਾਇਆ । 90 ਦੇ ਦਹਾਕੇ ‘ਚ ਉਹ ਹਰ ਦੂਜੇ ਗੀਤ ‘ਚ ਨਜ਼ਰ ਆਉਂਦੇ ਸਨ ।
- PTC PUNJABI