ਨੀਰੂ ਬਾਜਵਾ ਨੇ ਆਪਣੀ ਨਵੀਂ ਫਿਲਮ 'ਸ਼ੁਕਰਾਨਾ ਦਾ ਕੀਤਾ ਐਲਾਨ, ਜਾਣੋ ਫਿਲਮ ਬਾਰੇ ਖਾਸ ਗੱਲਾਂ
Neeru Bajwa FilmShukraana: ਪੰਜਾਬੀ ਫਿਲਮਾਂ ਦੀ ਮਸ਼ਹੂਰ ਅਦਾਕਾਰਾ ਨੀਰੂ ਬਾਜਵਾ ਫਿਲਮ 'ਸ਼ਾਇਰ' ਤੋਂ ਬਾਅਦ ਮੁੜ ਇੱਕ ਵਾਰ ਫਿਰ ਤੋਂ ਸੁਰਖੀਆਂ 'ਚ ਹਨ। ਹਾਲ ਹੀ 'ਚ ਨੀਰੂ ਬਾਜਵਾ ਨੇ ਨਵੀਂ ਫਿਲਮ 'ਸ਼ੁਕਰਾਨਾ ਦਾ ਐਲਾਨ ਕੀਤਾ ਹੈ।
ਦੱਸ ਦਈਏ ਕਿ ਅਦਾਕਾਰੀ ਦੇ ਨਾਲ-ਨਾਲ ਨੀਰੂ ਬਾਜਵਾ (Neeru Bajwa) ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਰਹਿੰਦੀ ਹੈ। ਅਦਾਕਾਰਾ ਅਕਸਰ ਹੀ ਆਪਣੇ ਫੈਨਜ਼ ਨਾਲ ਆਪਣੀ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਨਾਲ ਜੁੜੇ ਅਪਡੇਟਸ ਸ਼ੇਅਰ ਕਰਦੀ ਰਹਿੰਦੀ ਹੈ।
ਨੀਰੂ ਬਾਜਵਾ ਪੰਜਾਬੀ ਇੰਡਸਟਰੀ ਦੀ ਟੌਪ ਅਭਿਨੇਤਰੀਆਂ 'ਚੋਂ ਇੱਕ ਹੈ। ਨੀਰੂ ਬਾਜਵਾ ਵੱਲੋਂ ਫਿਲਮਾਂ ਵਿੱਚ ਨਿਭਾਏ ਗਏ ਕਿਰਦਾਰਾਂ ਨੂੰ ਦਰਸ਼ਕਾਂ ਨੇ ਖੂਬ ਪਿਆਰ ਦਿੱਤਾ ਹੈ। ਹਾਲ ਹੀ ਵਿੱਚ ਨੀਰੂ ਬਾਜਵਾ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਨਵੀਂ ਫਿਲਮ 'ਸ਼ੁਕਰਾਨਾ ਦਾ ਐਲਾਨ ਕਰਦੇ ਹੋਏ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਹੈ।
ਅਦਾਕਾਰਾ ਨੇ ਪੋਸਟ ਸ਼ੇਅਰ ਕਰਦਿਆਂ ਲਿਖਿਆ, 'Shukrana 🙏🏻VILLAGER FILM STUDIO & NEW ERA MOTION PICTURES PRESENTS IN ASSOCIATION WITH NEERU BAJWA ENTERTAINMENT।
ਇਸ ਦੇ ਨਾਲ ਹੀ ਫਿਲਮ ਦੀ ਰਿਲੀਜ਼ ਡੇਟ ਸ਼ੇਅਰ ਕਰਦਿਆਂ ਪੋਸਟਰ ਦੇ ਨਾਲ ਲਿਖਿਆ ਗਿਆ ਕਿ ਇਹ ਫਿਲਮ 23 ਅਗਸਤ ਨੂੰ ਰਿਲੀਜ਼ ਹੋਵੇਗੀ। ਇਸ ਫਿਲਮ ਨੂੰ ਨੀਰੂ ਬਾਜਵਾ ਐਂਟਰਟੇਨਮੈਂਟ ਦੇ ਬੈਨਰ ਹੇਠ ਰਿਲੀਜ਼ ਕੀਤਾ ਜਾਵੇਗਾ। ਇਸ ਫਿਲਮ ਦੇ ਲੇਖਕ ਜਗਦੀਪ ਵੜ੍ਹਿੰਗ ਹਨ ਤੇ ਇਸ ਨੂ ਡਾਇਰੈਕਟ ਸਿਮਰਜੀਤ ਸਿੰਘ ਕਰ ਰਹੇ ਹਨ।
ਫਿਲਮ ਦੀ ਕਾਸਟ ਬਾਰੇ ਗੱਲ ਕਰੀਏ ਤਾਂ ਫਿਲਮ ਵਿੱਚ ਨੀਰੂ ਬਾਜਵਾ, ਜੱਸ ਬਾਜਵਾ ਅਤੇ ਅੰਮ੍ਰਿਤ ਮਾਨ ਨਜ਼ਰ ਆਉਣਗੇ। ਫੈਨਜ਼ ਇਸ ਫਿਲਮ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ। ਫਿਲਹਾਲ ਫਿਲਮ ਦੀ ਸਟੋਰੀ ਲਾਈਨ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ ਪਰ ਟਾਈਟਲ ਤੋਂ ਇਹ ਇੱਕ ਧਾਰਮਿਕ ਫਿਲਮ ਜਾਪਦੀ ਹੈ।
ਹੋਰ ਪੜ੍ਹੋ : ਸਿੰਮੀ ਚਾਹਲ ਨੇ ਆਪਣੀ ਫਿਲਮ ‘ਬੀਬੀ ਰਾਣੀ ਮੇਰੀ ਬੇਬੇ ਦਾ ਕੀਤਾ ਐਲਾਨ, ਮਾਵਾਂ ਨੂੰ ਸਮਰਪਿਤ ਹੈ ਇਹ ਫਿਲਮ
ਵੱਡੀ ਗਿਣਤੀ ਵਿੱਚ ਨੀਰੂ ਦੇ ਫੈਨਜ਼ ਉਨ੍ਹਾਂ ਦੀ ਇਸ ਪੋਸਟ ਨੂੰ ਪਸੰਦ ਕਰ ਰਹੇ ਹਨ ਅਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਦੱਸ ਦਈਏ ਕਿ ਬੀਤੇ ਦਿਨੀਂ ਨੀਰੂ ਬਾਜਵਾ ਤੇ ਸਤਿੰਦਰ ਸਰਤਾਜ ਦੀ ਫਿਲਮ 'ਸ਼ਾਇਰ' ਰਿਲੀਜ਼ ਹੋਈ ਹੈ, ਜਿਸ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ।
- PTC PUNJABI