ਦੀਪ ਸਿੱਧੂ ਦੀ ਗਰਲਫ੍ਰੈਂਡ ਦੀਆਂ ਨਵੀਆਂ ਤਸਵੀਰਾਂ ਆਈਆਂ ਸਾਹਮਣੇ
ਦੀਪ ਸਿੱਧੂ (Deep Sidhu) ਦੀ ਗਰਲ ਫਰੈਂਡ ਰੀਨਾ ਰਾਏ (Reena Rai) ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੀ ਹੈ । ਹੁਣ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਸ਼ੇਅਰ (New Pics) ਕੀਤੀਆਂ ਹਨ । ਜਿਨ੍ਹਾਂ ‘ਚ ਰੀਨਾ ਰਾਏ ਦਾ ਹੌਟ ਅੰਦਾਜ਼ ਵੇਖਣ ਨੂੰ ਮਿਲ ਰਿਹਾ ਹੈ। ਰੀਨਾ ਰਾਏ ਨੇ ਤਸਵੀਰਾਂ ‘ਚ ਬਲੇਜ਼ਰ ਅਤੇ ਸ਼ਾਟਸ ਪਾਈ ਹੋਈ ਹੈ ਅਤੇ ਫੈਨਸ ਨੂੰ ਰੀਨਾ ਰਾਏ ਦਾ ਇਹ ਅੰਦਾਜ਼ ਕਾਫੀ ਪਸੰਦ ਆ ਰਿਹਾ ਹੈ । ਸੋਸ਼ਲ ਮੀਡੀਆ ‘ਤੇ ਉਸ ਦੀਆਂ ਇਹ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ ।
ਹੋਰ ਪੜ੍ਹੋ : ਦਿਲਜੀਤ ਦੋਸਾਂਝ ਇਸ ਤਰ੍ਹਾਂ ਬਣੇ ‘ਮੁਕੱਦਰ ਦੇ ਸਿਕੰਦਰ’, ਵੀਡੀਓ ‘ਚ ਦਿੱਸੀ ਲਗਜ਼ਰੀ ਲਾਈਫ ਦੀ ਝਲਕ
ਰੀਨਾ ਰਾਏ ਦੀਪ ਸਿੱਧੂ ਦੇ ਬਹੁਤ ਵਧੀਆ ਦੋਸਤ ਸੀ । ਜਿਸ ਸਮੇਂ ਦੀਪ ਸਿੱਧੂ ਦਾ ਦਿਹਾਂਤ ਹੋਇਆ ਸੀ । ਉਸ ਸਮੇਂ ਵੀ ਰੀਨਾ ਰਾਏ ਦੀਪ ਸਿੱਧੂ ਦੇ ਨਾਲ ਹੀ ਉਸ ਦੀ ਗੱਡੀ ‘ਚ ਮੌਜੂਦ ਸੀ ।ਦੋਵੇਂ ਜਣੇ ਵੈਲੇਂਨਟਾਈਨ ਡੇਅ ਮਨਾ ਕੇ ਵਾਪਸ ਪਰਤੇ ਸਨ। ਜਿਸ ਤੋਂ ਬਾਅਦ ਲੰਮਾ ਸਮਾਂ ਰੀਨਾ ਰਾਏ ਦੀਪ ਸਿੱਧੂ ਦੇ ਗਮ ‘ਚ ਡੁੱਬੀ ਰਹੀ ਸੀ । ਪਰ ਹੁਣ ਹੌਲੀ ਹੌਲੀ ਉਹ ਇਸ ਗਮ ਚੋਂ ਉੱਭਰ ਗਈ ਹੈ।
ਹੋਰ ਪੜ੍ਹੋ : ਨੀਰੂ ਬਾਜਵਾ ਨੇ ਧੀਆਂ ਦੇ ਨਾਲ ਕਿਊਟ ਵੀਡੀਓ ਕੀਤਾ ਸਾਂਝਾ, ਫੈਨਸ ਨੂੰ ਪਸੰਦ ਆ ਰਿਹਾ ਵੀਡੀਓ
ਰੀਨਾ ਰਾਏ ਦੀਪ ਸਿੱਧੂ ਦੇ ਨਾਲ ਗੀਤ ‘ਚ ਨਜ਼ਰ ਆ ਚੁੱਕੀ ਹੈ । ਇਹ ਗੀਤ ਦਿਲਰਾਜ ਗਰੇਵਾਲ ਦੀ ਆਵਾਜ਼ ‘ਚ ਰਿਲੀਜ਼ ਹੋਇਆ ਸੀ ਅਤੇ ਦੀਪ ਸਿੱਧੂ ਦੇ ਦਿਹਾਂਤ ਤੋਂ ਬਾਅਦ ਹੀ ਜਾਰੀ ਕੀਤਾ ਗਿਆ ਸੀ।ਦੀਪ ਸਿੱਧੂ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ‘ਚ ਆਪਣੀ ਸ਼ੁਰੂਆਤ ਫ਼ਿਲਮ ਰਮਤਾ ਜੋਗੀ ਦੇ ਨਾਲ ਕੀਤੀ ਸੀ । ਜਿਸ ਤੋਂ ਬਾਅਦ ਉਸ ਨੇ ਕਈ ਫ਼ਿਲਮਾਂ ‘ਚ ਕੰਮ ਕੀਤਾ ।ਜਿਸ ‘ਚ ਜ਼ੋਰਾ ੧੦ ਨੰਬਰੀਆ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ ।
-