Watch Video: ਪਾਕਿਸਤਾਨੀ ਗਾਇਕ ਬਿਲਾਲ ਸਈਦ ਨੇ ਆਪਣੇ ਲਾਈਵ ਸ਼ੋਅ 'ਚ ਸਿੱਧੂ ਮੂਸੇਵਾਲਾ ਨੂੰ ਦਿੱਤੀ ਸ਼ਰਧਾਂਜਲੀ, ਮੂਸੇਵਾਲਾ ਲਈ ਆਖੀ ਇਹ ਗੱਲ

ਪਾਕਿਸਤਾਨੀ ਗਾਇਕ ਬਿਲਾਲ ਸਈਦ ਨੇ ਆਪਣੇ ਲਾਈਵ ਸ਼ੋਅ 'ਚ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੱਤੀ। ਇਸ ਦੇ ਨਾਲ ਹੀ ਗਾਇਕ ਨੇ ਮਰਹੂਮ ਗਾਇਕ ਮੂਸੇਲਵਾਲਾ ਨਾਲ ਆਪਣੀ ਦੋਸਤੀ ਬਾਰੇ ਵੀ ਗੱਲ ਕੀਤੀ।

Written by  Pushp Raj   |  March 15th 2023 03:01 PM  |  Updated: March 15th 2023 03:40 PM

Watch Video: ਪਾਕਿਸਤਾਨੀ ਗਾਇਕ ਬਿਲਾਲ ਸਈਦ ਨੇ ਆਪਣੇ ਲਾਈਵ ਸ਼ੋਅ 'ਚ ਸਿੱਧੂ ਮੂਸੇਵਾਲਾ ਨੂੰ ਦਿੱਤੀ ਸ਼ਰਧਾਂਜਲੀ, ਮੂਸੇਵਾਲਾ ਲਈ ਆਖੀ ਇਹ ਗੱਲ

Bilal Saeed pays tribute to Sidhu Moose Wala: ਮਰਹੂਮ ਗਾਇਕ ਸਿੱਧੂ ਮੂਸੇਵਾਲ ਨੂੰ ਦੁਨੀਆ ਤੋਂ ਰੁਖਸਤ ਹੋਇਆਂ ਇੱਕ ਸਾਲ ਹੋਣ ਵਾਲਾ ਹੈ, ਪਰ ਉਸ ਦੇ ਚਾਹੁਣ ਵਾਲੇ ਤੇ ਫੈਨਜ ਉਨ੍ਹਾਂ ਨੂੰ ਅੱਜ ਵੀ ਯਾਦ ਕਰਦੇ ਹਨ। ਪੂਰੀ ਦੁਨੀਆ ਦੇ ਕਲਕਾਰਾਂ ਨੇ ਸਿੱਧੂ ਨੂੰ ਆਪਣੇ ਲਾਈਵ ਸ਼ੋਅਜ਼ 'ਚ ਸ਼ਰਧਾਂਜਲੀ ਦਿੱਤੀ ਸੀ। ਹੁਣ ਇਸ ਕੜੀ 'ਚ ਇੱਕ ਹੋਰ ਨਾਮ ਜੁੜ ਗਿਆ ਹੈ। ਇਹ ਨਾਮ ਪਾਕਿਸਤਾਨੀ ਗਾਇਕ ਬਿਲਾਲ ਸਈਦ ਦਾ ਹੈ। ਹਾਲ ਹੀ ਵਿੱਚ ਪਾਕਿਸਤਾਨ ਦੇ ਮਸ਼ਹੂਰ ਗਾਇਕ ਬਿਲਾਲ ਸਈਦ ਨੇ ਆਪਣੇ ਸ਼ੋਅ 'ਚ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੱਤੀ। 

ਹਾਲ ਹੀ ਵਿੱਚ ਬਿਲਾਲ ਨੇ ਆਪਣੇ ਲਾਈਵ ਕੰਸਰਟ ਦੌਰਾਨ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੱਤੀ। ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦੇਣ ਮਗਰੋਂ ਗਾਇਕ ਨੇ ਇਹ ਵੀ ਖੁਲਾਸਾ ਕੀਤਾ ਕਿ ਸਿੱਧੂ ਮੂਸੇਵਾਲਾ ਨਾਲ ਉਸ ਦੇ ਰਿਸ਼ਤੇ ਕਾਫੀ ਚੰਗੇ ਸਨ। ਉਹ ਦੋਵੇਂ ਕਈ ਵਾਰ ਰਾਤ-ਰਾਤ ਤੱਕ ਗੱਲਾਂ ਕਰਦੇ ਰਹਿੰਦੇ ਹੁੰਦੇ ਸੀ। ਇਸ ਦੇ ਨਾਲ ਹੀ ਗਾਇਕ ਨੇ ਇਹ ਵੀ ਕਿਹਾ ਕਿ ਉਸ ਨੇ ਸਿੱਧੂ ਨਾਲ ਇੱਕ ਗਾਣਾ ਵੀ ਰਿਕਾਰਡ ਕੀਤਾ ਸੀ, ਜੋ ਕਿ ਉਸ ਦੀ ਮੌਤ ਕਰਕੇ ਰਿਲੀਜ਼ ਨਹੀਂ ਹੋ ਸਕਿਆ, ਪਰ ਉਸ ਨੂੰ ਉਮੀਦ ਹੈ ਕਿ ਉਹ ਗਾਣਾ ਜਲਦ ਹੀ ਰਿਲੀਜ਼ ਹੋ ਸਕੇਗਾ। 

ਬਿਲਾਲ ਸਇਦ ਬਾਰੇ ਗੱਲ ਕਰੀਏ ਤਾਂ ਉਹ ਇੱਕ ਮਸ਼ਹੂਰ ਗਾਇਕ ਹੋਣ ਦੇ ਨਾਲ-ਨਾਲ ਗੀਤਕਾਰ ਵੀ ਹਨ। ਬਿਲਾਲ ਸਈਦ ਕਾਫੀ ਪ੍ਰਸਿੱਧ ਗਾਇਕ ਹਨ। ਪੂਰੀ ਦੁਨੀਆ 'ਚ ਉਨ੍ਹਾਂ ਦੀ ਜ਼ਬਰਦਸਤ ਫੈਨ ਫਾਲੋਇੰਗ ਹੈ। ਸੋਸ਼ਲ ਮੀਡੀਆ 'ਤੇ ਵੀ ਬਿਲਾਲ ਲਈ ਕਾਫੀ ਦੀਵਾਨਗੀ ਦੇਖਣ ਨੂੰ ਮਿਲਦੀ ਹੈ। ਗਾਇਕ ਦੇ ਇੰਸਟਾਗ੍ਰਾਮ 'ਤੇ 1.2 ਮਿਲੀਅਨ ਦੇ ਕਰੀਬ ਫਾਲੋਅਰਜ਼ ਹਨ।

ਹੋਰ ਪੜ੍ਹੋ: Alia Bhatt Birthday: ਵਿਆਹ ਤੋਂ ਬਾਅਦ ਆਲੀਆ ਦਾ ਪਹਿਲਾ ਜਨਮਦਿਨ ਹੋਵੇਗਾ ਖ਼ਾਸ, ਪਤੀ ਰਣਬੀਰ ਤੇ ਧੀ ਰਾਹਾ ਨਾਲ ਲੰਡਨ 'ਚ ਮਨਾਏਗੀ ਜਨਮਦਿਨ

ਦੱਸ ਦਈਏ ਕਿ ਮੂਸੇਵਾਲਾ ਨੂੰ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਸਿੱਧੂ ਦੇ ਮਾਪੇ ਅਜੇ ਵੀ ਆਪਣੇ ਪੁੱਤਰ ਲਈ ਇਨਸਾਫ ਦੀ ਲੜਾਈ ਲੜ੍ਹ ਰਹੇ ਹਨ।  

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network