ਕੁਲਵਿੰਦਰ ਬਿੱਲਾ ਦੇ ਬੇਟੇ ਦੀ ਪਹਿਲੀ ਲੋਹੜੀ 'ਤੇ ਪੁਜੇ ਕਈ ਪਾਲੀਵੁੱਡ ਸਿਤਾਰੇ, ਵੇਖੋ ਵੀਡੀਓ
ਕੁਲਵਿੰਦਰ ਬਿੱਲਾ ਦੇ ਬੇਟੇ ਦੀ ਪਹਿਲੀ ਲੋਹੜੀ 'ਤੇ ਪੁਜੇ ਕਈ ਪਾਲੀਵੁੱਡ ਸਿਤਾਰੇ, ਵੇਖੋ ਵੀਡੀਓ
Kulwinder Billa's son's first Lohri Celebrations: ਮਸ਼ਹੂਰ ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਪੰਜਾਬੀ ਦੇ ਨਾਮੀ ਗਾਇਕਾਂ ਚੋਂ ਇੱਕ ਹਨ। ਇਸ ਸਾਲ ਕੁਲਵਿੰਦਰ ਬਿੱਲਾ ਨੇ ਆਪਣੇ ਪੁੱਤ ਜਿੰਦ ਸਿੰਘ ਦੀ ਪਹਿਲੀ ਲੋਹੜੀ ਮਨਾਈ। ਇਸ ਮੌਕੇ ਵੱਡੀ ਗਿਣਤੀ 'ਚ ਪਾਲੀਵੁੱਡ ਸਿਤਾਰੇ ਗਾਇਕ ਦੇ ਬੇਟੇ ਦੀ ਲੋਹੜੀ ਸੈਲੀਬ੍ਰੇਟ ਕਰਨ ਪੁੱਜੇ। ਗਾਇਕ ਨੇ ਇਸ ਦੀ ਝਲਕ ਸੋਸ਼ਲ ਮੀਡੀਆ ਉੱਤੇ ਸਾਂਝੀ ਕੀਤੀ ਹੈ। ਕੁਲਵਿੰਦਰ ਬਿੱਲਾ (Kulwinder Billa) ਗਾਇਕੀ ਦੇ ਨਾਲ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਰਹਿੰਦੇ ਹਨ। ਇਸ ਸਾਲ 13 ਜਨਵਰੀ ਨੂੰ ਗਾਇਕ ਨੇ ਆਪਣੇ ਬੇਟੇ ਜਿੰਦ ਸਿੰਘ ਦੀ ਪਹਿਲੀ ਲੋਹੜੀ (Lohri) ਬੜੇ ਹੀ ਚਾਅ ਤੇ ਧੂਮਧਾਮ ਨਾਲ ਮਨਾਈ, ਜਿਸ ਦੀ ਝਲਕ ਗਾਇਕ ਨੇ ਆਪਣੇ ਅਧਿਕਾਰਿਤ ਇਸੰਟਾਗ੍ਰਾਮ ਉੱਤੇ ਆਪਣੇ ਫੈਨਜ਼ ਨਾਲ ਸਾਂਝੀ ਕੀਤੀ ਹੈ।
ਕੁਲਵਿੰਦਰ ਬਿੱਲਾ ਨੇ ਮਨਾਈ ਬੇਟੇ ਜਿੰਦ ਸਿੰਘ ਦੀ ਪਹਿਲੀ ਲੋਹੜੀ
ਗਾਇਕ ਨੇ ਆਪਣੇ ਬੇਟੇ ਦੇ ਲੋਹੜੀ ਫਕੰਸ਼ਨ ਦੇ ਵੀਡੀਓਜ਼ ਇੰਸਟਾਗ੍ਰਾਮ ਸਟੋਰੀਜ਼ ਵਿੱਚ ਸਾਂਝੇ ਕੀਤੇ ਹਨ। ਇਸ ਦੇ ਨਾਲ ਹੀ ਗਾਇਕ ਨੇ ਲਿਖਿਆ ਕੈਪਸ਼ਨ ਵਿੱਚ ਲਿਖਿਆ, ਜ਼ਿੰਦ ਸਿੰਘ ਦੀ ਪਹਿਲੀ ਲੋਹੜੀ। ਗਾਇਕ ਵੱਲੋਂ ਸ਼ੇਅਰ ਕੀਤੀਆਂ ਗਈਆਂ ਇਨ੍ਹਾਂ ਵੀਡੀਓਜ਼ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਇਸ ਸਮਾਗਮ ਵਿੱਚ ਪੰਜਾਬੀ ਗਾਇਕ ਮਨਮੋਹਨ ਵਾਰਿਸ, ਗਿੱਪੀ ਗਰੇਵਾਲ ਸਣੇ ਕਈ ਪਾਲੀਵੁੱਡ ਸਿਤਾਰਿਆਂ ਨੇ ਸ਼ਿਰਕਤ ਕੀਤੀ।
ਇਸ ਦੌਰਾਨ ਮਨਮੋਹਨ ਵਾਰਿਸ (Manmohan Waris) ਨੇ ਆਪਣੇ ਸੱਭਿਆਚਾਰਕ ਗੀਤਾਂ ਦੇ ਨਾਲ ਦਰਸ਼ਕਾਂ ਦਾ ਸਮਾਂ ਬੰਨਿਆ ਤੇ ਹੋਰਨਾਂ ਕਲਾਕਾਰਾਂ ਨੇ ਨੱਚ ਗਾ ਕੇ ਆਪੋ ਆਪਣੇ ਤਰੀਕੇ ਨਾਲ ਖੁਸ਼ੀ ਦਾ ਪ੍ਰਗਟਾਵਾ ਕੀਤਾ ਤੇ ਕੁਲਵਿੰਦਰ ਬਿੱਲਾ ਦੇ ਬੇਟੇ ਜਿੰਦ ਨੂੰ ਪਿਆਰ ਤੇ ਅਸ਼ੀਰਵਾਦ ਦਿੱਤਾ। ਇਸ ਦੌਰਾਨ ਗਿੱਪੀ ਗਰੇਵਾਲ (Gippy Grewal) ਵੀ ਗਾਇਕ ਦੇ ਬੇਟੇ ਨੂੰ ਗੋਦੀ 'ਚ ਚੁੱਕ ਕੇ ਲਾਡ ਲਡਾਉਂਦੇ ਹੋਏ ਨਜ਼ਰ ਆਏ।ਦੱਸ ਦਈਏ ਕਿ ਕੁਲਵਿੰਦਰ ਬਿੱਲਾ ਦੋ ਬੱਚਿਆਂ ਦੇ ਪਿਤਾ ਹਨ। ਗਾਇਕ ਦੇ ਇੱਕ ਧੀ ਤੇ ਪੁੱਤਰ ਹੈ। ਕੁਲਵਿੰਦਰ ਬਿੱਲਾ ਦੇ ਘਰ ਕੁਝ ਸਮਾਂ ਪਹਿਲਾਂ ਹੀ ਪੁੱਤਰ ਨੇ ਜਨਮ ਲਿਆ ਹੈ । ਜਿਸ ਦਾ ਨਾਮ ਉਨ੍ਹਾਂ ਨੇ ਜਿੰਦ ਸਿੰਘ ਜੱਸੜ ਰੱਖਿਆ ਹੈ। ਕੁਲਵਿੰਦਰ ਬਿੱਲਾ ਅਕਸਰ ਹੀ ਆਪਣੇ ਬੱਚਿਆਂ ਦੇ ਨਾਲ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ।
ਹੋਰ ਪੜ੍ਹੋ: ਪੰਜਾਬੀ ਗਾਇਕ ਏਪੀ ਢਿੱਲੋਂ Coachella 2024 'ਚ ਕਰਨਗੇ ਪਰਫਾਮ, ਜਾਣੋ ਕਦੋਂਕੁਲਵਿੰਦਰ ਬਿੱਲਾ ਦਾ ਵਰਕ ਫਰੰਟ
ਕੁਲਵਿੰਦਰ ਬਿੱਲਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਕੁਲਵਿੰਦਰ ਬਿੱਲਾ ਪੰਜਾਬੀ ਇੰਡਸਟਰੀ ਦੇ ਨਾਮੀ ਸਿਤਾਰਿਆਂ ਚੋਂ ਇੱਕ ਹਨ। ਗਾਇਕ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਸੁਪਰਹਿੱਟ ਗੀਤ ਦਿੱਤੇ ਹਨ। ਜਿਨ੍ਹਾਂ ਵਿੱਚ ਖੁਸ਼ੀਆਂ ਹੀ ਵੰਡੀਆਂ, ਪਲਾਜ਼ੋ, ਟਿੱਚ ਬੱਟਨ , ਸੰਘਦੀ ਸੰਘਦੀ, ਪਲਾਜ਼ੋ 2 ਵਰਗੇ ਕਈ ਗੀਤ ਸ਼ਾਮਿਲ ਹਨ।
ਕੁਲਵਿੰਦਰ ਬਿੱਲਾ ਚੰਗੇ ਗਾਇਕ ਹੋਣ ਦੇ ਨਾਲ-ਨਾਲ ਚੰਗੇ ਅਦਾਕਾਰ ਵੀ ਹਨ। ਕੁਲਵਿੰਦਰ ਬਿੱਲਾ ਨੇ ਕਈ ਪੰਜਾਬੀ ਫਿਲਮਾਂ ਜਿਵੇਂ ਕਿ ਕਲਾਕਾਰ, ਪ੍ਰਹੁਣਾ, ਨਿਸ਼ਾਨਾ, ਟੈਲੀਵਿਜ਼ਨ ਤੇ ਚੱਲ ਜਿੰਦੀਏ ਵਰਗੀ ਕਈ ਫਿਲਮਾਂ ਵਿੱਚ ਆਪਣੀ ਅਦਾਕਾਰੀ ਨਾਲ ਫੈਨਜ਼ ਦਾ ਦਿਲ ਜਿੱਤਿਆ ਹੈ ਤੇ ਉਹ ਲਗਾਤਾਰ ਪੰਜਾਬੀ ਇੰਡਸਟਰੀ ਵਿੱਚ ਸਰਮਗਮ ਹਨ।
-
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
