Hobby Dhaliwal Upcoming Song: ਫਿਲਮਾਂ ਦੇ ਨਾਲ-ਨਾਲ ਇਸ ਮਿਊਜ਼ਿਕ ਵੀਡੀਓ ’ਚ ਵੀ ਨਜ਼ਰ ਆਉਣਗੇ ਅਦਾਕਾਰ ਹੌਬੀ ਧਾਲੀਵਾਲ

ਮਸ਼ਹੂਰ ਪੰਜਾਬੀ ਅਦਾਕਾਰ ਹੌਬੀ ਧਾਲੀਵਾਲ ਆਪਣੀ ਦਮਦਾਰ ਐਕਟਿੰਗ ਲਈ ਜਾਣੇ ਜਾਂਦੇ ਹਨ। ਪੰਜਾਬੀ ਤੋਂ ਬਾਅਦ ਹਿੰਦੀ ਸਿਨਮਾ ਖੇਤਰ ਵਿਚ ਨਵੇਂ ਆਯਾਮ ਸਿਰਜਣ ਵੱਲ ਵੱਧ ਰਹੇ ਅਜ਼ੀਮ ਅਦਾਕਾਰ ਹੋਬੀ ਧਾਲੀਵਾਲ (Hobby Dhaliwal song video) ਹੁਣ ਮਿਊਜ਼ਿਕ ਵੀਡੀਓਜ਼ ਦੇ ਖੇਤਰ ਵਿਚ ਆਪਣੀ ਪ੍ਰਭਾਵੀ ਮੌਜੂਦਗੀ ਦਾ ਇਜ਼ਹਾਰ ਕਰਵਾਉਣ ਵੱਲ ਵੱਧ ਰਹੇ ਹਨ, ਜੋ ਰਿਲੀਜ਼ ਹੋਣ ਜਾ ਰਹੇ ਗੀਤ 'ਮਾਏ ਮੇਰੀਏ' ਨਾਲ ਸੰਬੰਧਤ ਮਿਊਜ਼ਿਕ ਵੀਡੀਓ ਵਿਚ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ ।

Written by  Pushp Raj   |  September 14th 2023 06:41 PM  |  Updated: September 14th 2023 06:41 PM

Hobby Dhaliwal Upcoming Song: ਫਿਲਮਾਂ ਦੇ ਨਾਲ-ਨਾਲ ਇਸ ਮਿਊਜ਼ਿਕ ਵੀਡੀਓ ’ਚ ਵੀ ਨਜ਼ਰ ਆਉਣਗੇ ਅਦਾਕਾਰ ਹੌਬੀ ਧਾਲੀਵਾਲ

 Hobby Dhaliwal Music Videos: ਮਸ਼ਹੂਰ ਪੰਜਾਬੀ ਅਦਾਕਾਰ ਹੌਬੀ ਧਾਲੀਵਾਲ ਆਪਣੀ ਦਮਦਾਰ ਐਕਟਿੰਗ ਲਈ ਜਾਣੇ ਜਾਂਦੇ ਹਨ। ਪੰਜਾਬੀ ਤੋਂ ਬਾਅਦ ਹਿੰਦੀ ਸਿਨਮਾ ਖੇਤਰ ਵਿਚ ਨਵੇਂ ਆਯਾਮ ਸਿਰਜਣ ਵੱਲ ਵੱਧ ਰਹੇ ਅਜ਼ੀਮ ਅਦਾਕਾਰ ਹੋਬੀ ਧਾਲੀਵਾਲ (Hobby Dhaliwal song video) ਹੁਣ ਮਿਊਜ਼ਿਕ ਵੀਡੀਓਜ਼ ਦੇ ਖੇਤਰ ਵਿਚ ਆਪਣੀ ਪ੍ਰਭਾਵੀ ਮੌਜੂਦਗੀ ਦਾ ਇਜ਼ਹਾਰ ਕਰਵਾਉਣ ਵੱਲ ਵੱਧ ਰਹੇ ਹਨ, ਜੋ ਰਿਲੀਜ਼ ਹੋਣ ਜਾ ਰਹੇ ਗੀਤ 'ਮਾਏ ਮੇਰੀਏ' ਨਾਲ ਸੰਬੰਧਤ ਮਿਊਜ਼ਿਕ ਵੀਡੀਓ ਵਿਚ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ ।

ਦਿਲਸਾਂਝ ਰਿਕਾਰਡ ਅਤੇ ਦੀਪ ਬਰਾੜ ਵੱਲੋਂ ਪੇਸ਼ ਕੀਤੇ ਜਾ ਰਹੇ ਇਸ ਸੰਗੀਤਕ ਪ੍ਰੋਜੈਕਟ ਦੇ ਲੇਖਕ ਅਤੇ ਗਾਇਕ ਮੰਡੀ ਵਾਲਾ ਦੀਪ ਹਨ, ਜਦਕਿ ਇਸ ਦਾ ਸੰਗੀਤ ਕੁੰਵਰ ਬਰਾੜ ਵੱਲੋਂ ਸੰਗੀਤਬੱਧ ਕੀਤਾ ਗਿਆ ਹੈ । ਪੰਜਾਬ ਦੀਆਂ ਵੱਖ-ਵੱਖ ਲੋਕੇਸਨਜ਼ 'ਤੇ ਸ਼ੂਟ ਕੀਤੇ ਗਏ ਉਕਤ ਮਿਊਜ਼ਿਕ ਵੀਡੀਓ ਦਾ ਨਿਰਦੇਸ਼ਕ ਸਟਾਲਿਨਵੀਰ ਸਿੰਘ ਦੁਆਰਾ ਕੀਤਾ ਗਿਆ ਹੈ, ਜਿੰਨ੍ਹਾਂ ਵੱਲੋਂ ਨਿਰਦੇਸ਼ਿਤ ਕੀਤੇ ਗਏ ਬੇਸ਼ੁਮਾਰ ਮਿਊਜ਼ਿਕ ਵੀਡੀਓ ਸਫ਼ਲਤਾ ਅਤੇ ਆਪਾਰ ਮਕਬੂਲੀਅਤ ਹਾਸਿਲ ਕਰਨ ਵਿਚ ਸਫ਼ਲ ਰਹੇ ਹਨ।

ਇਸ ਬਾਰੇ ਹੋਰ ਜਾਣਕਾਰੀ ਸਾਂਝੀ ਕਰਦਿਆਂ ਇਸ ਗਾਣੇ ਦੇ ਲੇਖਕ ਅਤੇ ਗਾਇਕ ਦੀਪ ਨੇ ਦੱਸਿਆ ਕਿ ਇਕ ਪੰਜਾਬਣ ਮੁਟਿਆਰ ਦੀ ਆਪਣੇ ਮਾਪਿਆਂ ਪ੍ਰਤੀ ਅਪਣੱਤਵ ਦਾ ਭਾਵਪੂਰਨ ਪ੍ਰਗਟਾਵਾ ਕਰਦੇ ਇਸ ਸੰਗੀਤਕ ਪ੍ਰੋਜੈਕਟ ਦੇ ਬੋਲ ਅਤੇ ਸੰਗੀਤ ਕਮਾਲ ਦਾ ਬਣਿਆ ਹੈ, ਜਿਸ ਨੂੰ ਹੋਰ ਚਾਰ ਚੰਨ ਲਾਉਣ ਵਿਚ ਬਾਲੀਵੁੱਡ ਅਤੇ ਪਾਲੀਵੁੱਡ ਦੇ ਮੰਝੇ ਹੋਏ ਅਦਾਕਾਰ ਹੌਬੀ ਧਾਲੀਵਾਲ ਨੇ ਅਹਿਮ ਭੂਮਿਕਾ ਨਿਭਾਈ ਹੈ।

ਉਨ੍ਹਾਂ ਦੱਸਿਆ ਕਿ ਪੂਰੀ ਟੀਮ ਲਈ ਇਹ ਬੇਹੱਦ ਮਾਣ ਅਤੇ ਖੁਸ਼ਕਿਸਮਤੀ ਵਾਲੀ ਗੱਲ ਹੈ ਕਿ ਆਪਣੇ ਅਥਾਹ ਫਿਲਮੀ ਰੁਝੇਵਿਆਂ ਦੇ ਮੱਦੇਨਜ਼ਰ ਮਿਊਜ਼ਿਕ ਵੀਡੀਓਜ਼ ਖੇਤਰ ਤੋਂ ਜਿਆਦਾਤਰ ਹੀ ਰਹਿਣ ਵਾਲੇ ਹੌਬੀ ਜੀ ਨੇ ਇਸ ਪ੍ਰੋਜੈਕਟ ਦੀ ਰੂਪਰੇਖਾ ਅਤੇ ਸਾਂਚਾਂ ਵੇਖਦਿਆਂ ਤੁਰੰਤ ਇਸ ਨੂੰ ਸਵੀਕਾਰ ਕਰ ਲਿਆ, ਜਿੰਨ੍ਹਾਂ ਵੱਲੋਂ ਬਹੁਤ ਹੀ ਉਮਦਾ ਰੂਪ ਵਿਚ ਇਸ ਵਿਚ ਆਪਣੀ ਫ਼ੀਚਰਿੰਗ ਜਿੰਮੇਵਾਰੀਆਂ ਨੂੰ ਅੰਜ਼ਾਮ ਦਿੱਤਾ ਗਿਆ ਹੈ। 

ਹੋਰ ਪੜ੍ਹੋ: ਜਾਣੋ ਕਿਉਂ ਗੁਰਦਾਸ ਮਾਨ ਨੇ ਹਿੰਦੀ ਭਾਸ਼ਾ ਨੂੰ ਕਿਹਾ ਸੀ ਮਾਸੀ, ਜਿਸ ਬਿਆਨ ਦੇ ਚੱਲਦੇ ਵਿਵਾਦਾਂ 'ਚ ਘਿਰ ਗਏ ਸੀ ਗਾਇਕ

ਗਾਇਕ ਦੀਪ ਅਨੁਸਾਰ ਆਉਣ ਵਾਲੀ 19 ਸਤੰਬਰ ਨੂੰ ਵੱਖ-ਵੱਖ ਸੰਗੀਤਕ ਪਲੇਟਫ਼ਾਰਮਜ਼ 'ਤੇ ਜਾਰੀ ਕੀਤੇ ਜਾ ਰਹੇ ਇਸ ਮਿਊਜ਼ਿਕ ਵੀਡੀਓਜ਼ ਦੇ ਸੰਪਾਦਨ ਹਰਮੀਤ ਐਸ ਕਾਲੜ੍ਹਾ ਅਤੇ ਨਿਰਮਾਣ ਦੀਪ ਬਰਾੜ੍ਹ ਨੇ ਕੀਤਾ ਹੈ, ਜਦਕਿ ਇਸ ਵਿਚਲੇ ਕਲਾਕਾਰਾਂ ਵਿਚ ਸਾਰਾ ਗਰੇਵਾਲ, ਸੰਦੀਪ ਕੌਰ ਸਿੱਧੂ, ਕੋਮਲ, ਧਰਮਾ ਸਿੰਘ, ਅਭੀਸ਼ੇਕ ਸ਼ਾਰਦਾ ਆਦਿ ਸ਼ੁਮਾਰ ਹਨ।

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network