ਪੰਜਾਬੀ ਅਦਾਕਾਰ ਮਾਨਵ ਵਿੱਜ ਨੇ ਵੈਡਿੰਗ ਐਨੀਵਰਸਰੀ ‘ਤੇ ਸਾਂਝੀਆਂ ਕੀਤੀਆਂ ਖ਼ਾਸ ਤਸਵੀਰਾਂ, ਫੈਨਸ ਨੇ ਦਿੱਤੀ ਵਧਾਈ
ਪੰਜਾਬੀ ਅਤੇ ਬਾਲੀਵੁੱਡ ਅਦਾਕਾਰ ਮਾਨਵ ਵਿੱਜ (Manav Vij) ਨੇ ਆਪਣੀ ਵੈਡਿੰਗ ਐਨੀਵਰਸਰੀ ਮਨਾਈ । ਇਸ ਮੌਕੇ ਅਦਾਕਾਰ ਨੇ ਕੁਝ ਤਸਵੀਰਾਂ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਅਦਾਕਾਰ ਨੇ ਲਿਖਿਆ ‘ਕੁੜੀਏ ਤੇਰੇ ਹੀ ਹਾਂ । ਹੋਰ ਗਰੀਬ ਨੂੰ ਕਿਸ ਨੇ ਮੂੰਹ ਲਾਉਣਾ । ਸ਼੍ਰੀ ਸ਼੍ਰੀ ਸ਼੍ਰੀ ਕੋਕੋ ਜੀ। ਰੱਬ ਤੁਹਾਡਾ ਭਲਾ ਕਰੇ ਸਾਡਾ ਤਾਂ ਤੁਸੀਂ ਬਥੇਰਾ ਕਰਤਾ’। ਇਸ ਪੋਸਟ ‘ਤੇ ਫੈਨਸ ਦੇ ਵੱਲੋਂ ਵੀ ਇਸ ਜੋੜੀ ਨੂੰ ਵਧਾਈ ਦਿੱਤੀ ਜਾ ਰਹੀ ਹੈ।
ਹੋਰ ਪੜ੍ਹੋ : ਯੋ ਯੋ ਹਨੀ ਸਿੰਘ ਨੇ ਆਪਣੇ ਭਤੀਜੇ ਦੇ ਨਾਲ ਸਾਂਝੀਆਂ ਕੀਤੀਆਂ ਤਸਵੀਰਾਂ, ਚਾਚੇ ਦੇ ਸਟੁਡੀਓ ‘ਚ ਪਹਿਲੀ ਵਾਰ ਗਿਆ ਭਤੀਜਾ
ਮਾਨਵ ਵਿੱਜ ਦਾ ਵਰਕ ਫ੍ਰੰਟ
ਮਾਨਵ ਵਿੱਜ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਇਸ ਤੋਂ ਇਲਾਵਾ ਉਹ ਬਾਲੀਵੁੱਡ ਫ਼ਿਲਮਾਂ ‘ਚ ਵੀ ਕੰਮ ਕਰ ਚੁੱਕੇ ਹਨ । ਉਨ੍ਹਾਂ ਦੀਆਂ ਹਿੱਟ ਫ਼ਿਲਮਾਂ ਦੀ ਲਿਸਟ ਕਾਫੀ ਲੰਮੀ ਹੈ।
ਜਿਸ ‘ਚ ਅਨੁਸ਼ਕਾ ਸ਼ਰਮਾ ਤੇ ਦਿਲਜੀਤ ਦੋਸਾਂਝ ਦੀ ਫ਼ਿਲਮ ਫਿਲੌਰੀ, ਡੀਐੱਸਪੀ ਦੇਵ, ਉੜਤਾ ਪੰਜਾਬ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ । ਇਸ ਤੋਂ ਇਲਾਵਾ ਉਨ੍ਹਾਂ ਨੇ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ।ਉਨ੍ਹਾਂ ਦੀ ਪਤਨੀ ਮਿਹਰ ਵਿੱਜ ਵੀ ਫ਼ਿਲਮਾਂ ਅਤੇ ਟੀਵੀ ਸੀਰੀਅਲ ‘ਚ ਕੰਮ ਕਰ ਚੁੱਕੀ ਹੈ। ਮਿਹਰ ਵਿੱਜ ਫ਼ਿਲਮ ‘ਅਰਦਾਸ’ ਅਤੇ ‘ਬੰਦਾ ਸਿੰਘ’, ‘ਦਿਲ ਵਿਲ, ਪਿਆਰ ਵਿਆਰ’, ‘ਜਹਾਂ ਚਾਰ ਯਾਰ’ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ ।
- PTC PUNJABI