ਬੱਬੂ ਮਾਨ ਨੇ ਚੱਲਦੇ ਸ਼ੋਅ 'ਚ ਕੀਤੀ ਆਪਣੇ ਮਾਮੇ ਬਾਰੇ ਗੱਲ, ਕਿਹਾ 'ਜੇ ਮੇਰੇ ਮਾਮਾ ਜੀ ਨਾਂ ਹੁੰਦੇ ਤਾਂ ਮੈਂ ਗਾਇਕ ਨਾਂ ਬਣਦਾ'

Written by  Pushp Raj   |  February 08th 2024 04:32 PM  |  Updated: February 08th 2024 04:32 PM

ਬੱਬੂ ਮਾਨ ਨੇ ਚੱਲਦੇ ਸ਼ੋਅ 'ਚ ਕੀਤੀ ਆਪਣੇ ਮਾਮੇ ਬਾਰੇ ਗੱਲ, ਕਿਹਾ 'ਜੇ ਮੇਰੇ ਮਾਮਾ ਜੀ ਨਾਂ ਹੁੰਦੇ ਤਾਂ ਮੈਂ ਗਾਇਕ ਨਾਂ ਬਣਦਾ'

Babbu Maan Viral Video: ਮਸ਼ਹੂਰ ਪੰਜਾਬੀ ਗਾਇਕ ਬੱਬੂ ਮਾਨ (Babbu Maan) ਆਪਣੇ ਬੇਬਾਕ ਅੰਦਾਜ਼ ਲਈ ਜਾਣੇ ਜਾਂਦੇ ਹਨ। ਹਾਲ ਹੀ 'ਚ ਗਾਇਕ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ, ਜਿਸ ਵਿੱਚ ਗਾਇਕ ਆਪਣੇ ਮਾਮਾ ਜੀ ਬਾਰੇ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਹਨ।ਦੱਸ ਦਈਏ ਕਿ ਗਾਇਕ ਬੱਬੂ ਮਾਨ ਆਪਣੀ ਦਮਦਾਰ ਗਾਇਕੀ ਤੇ ਬੇਬਾਕ ਬੋਲਾਂ ਲਈ ਮਸ਼ਹੂਰ ਹਨ। ਗਾਇਕੀ ਤੇ ਸ਼ਾਇਰੀ ਤੋਂ ਲੈ ਕੇ ਕਿਸਾਨਾਂ ਦੇ ਹੱਕ  ਵਿੱਚ ਆਵਾਜ਼ ਬਲੁੰਦ ਕਰਨ ਵਾਲੇ ਬੱਬੂ ਮਾਨ ਅਕਸਰ ਕਿਸੇ ਨਾਂ ਕਿਸੇ ਕਾਰਨਾਂ ਦੇ ਚੱਲਦੇ ਸੁਰਖੀਆਂ ਵਿੱਚ ਰਹਿੰਦੇ ਹਨ। 

 

ਬੱਬੂ ਮਾਨ ਨੇ ਕੀਤੀ ਆਪਣੇ ਮਾਮਾ ਜੀ ਬਾਰੇ ਗੱਲ ਹਾਲ ਹੀ ਵਿੱਚ ਪੰਜਾਬੀ ਗਾਇਕ ਬੱਬੂ ਮਾਨ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ। ਇਹ ਵੀਡੀਓ ਗਾਇਕ ਦੇ ਲਾਈਵ ਸ਼ੋਅ ਦੀ ਹੈ। ਇਸ ਸ਼ੋਅ ਦੇ ਵਿੱਚ ਪਹਿਲੀ ਵਾਰ ਬੱਬੂ ਮਾਨ ਆਪਣੇ ਮਾਮਾ ਜੀ ਬਾਰੇ ਗੱਲਬਾਤ ਕਰਦੇ ਨਜ਼ਕ ਆਏ।

ਵਾਇਰਲ ਹੋ ਰਹੀ ਇਸ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਬੱਬੂ ਮਾਨ ਇੱਕ ਸਟੇਜ਼ ਸ਼ੋਅ ਦੇ ਦੌਰਾਨ ਲਾਈਵ ਪਰਫਾਰਮੈਂਸ ਦੇ ਰਹੇ ਹਨ। ਇਸ ਵਿਚਾਲੇ ਗਾਇਕ ਅਚਾਨਕ ਗਾਇਕ ਦੇ ਮਾਮਾ ਜੀ ਦੀ ਸਟੇਜ਼ ਉੱਤੇ ਐਂਟਰੀ ਹੁੰਦੀ ਹੈ ਤੇ ਗਾਇਕ ਫੈਨਜ਼ ਤੇ ਦਰਸ਼ਕਾਂ ਨੂੰ ਆਪਣੇ ਮਾਮਾ ਜੀ ਦੇ ਨਾਲ ਮਿਲਵਾਉਂਦੇ ਹੋਏ ਨਜ਼ਰ ਆ ਰਹੇ ਹਨ। ਇਸ ਦੇ ਨਾਲ-ਨਾਲ ਬੱਬੂ ਮਾਨ ਆਪਣੇ ਮਾਮਾ ਜੀ ਦੀ ਸਿਫਤ ਕਰਦੇ ਹੋਏ ਵੀ ਨਜ਼ਰ ਆਏ। ਬੱਬੂ ਮਾਨ ਨੇ ਕਿਹਾ, 'ਜੇਕਰ ਮੇਰੇ ਮਾਮਾ ਜੀ ਨਾਂ ਹੁੰਦੇ ਤਾਂ ਸ਼ਾਇਦ ਮੈਂ ਅੱਜ ਗਾਇਕ ਨਾਂ ਹੁੰਦਾ।' ਇਸ ਦੌਰਾਨ ਗਾਇਕ ਆਪਣੇ ਮਾਮਾ ਨੂੰ ਗਲੇ ਲਗਾਉਂਦੇ ਹੋਏ ਤੇ ਜਫੀ ਪਾਉਂਦੇ ਹੋਏ ਵੀ ਨਜ਼ਰ ਆਏ। ਗਾਇਕ ਨੇ ਆਪਣੇ ਮਾਮਾ ਨੂੰ ਉਨ੍ਹਾਂ ਦੀ ਗਾਇਕੀ ਦੇ ਸਫਰ ਵਿੱਚ ਸਾਥ ਦੇਣ ਤੇ ਉਨ੍ਹਾਂ ਦਾ ਸਮਰਥਨ ਕਰਨ ਲਈ ਧੰਨਵਾਦ ਕਿਹਾ।

ਹੋਰ ਪੜ੍ਹੋ: ਬਾਕਸ ਆਫਿਸ 'ਤੇ ਛਾਈ ਗਿੱਪੀ ਗਰੇਵਾਲ ਦੀ ਫਿਲਮ 'Warning 2', ਕੈਨੇਡਾ 'ਚ Sold Out ਹੋਏ ਸਾਰੇ ਸ਼ੋਅ

ਬੱਬੂ ਮਾਨ ਦਾ ਵਰਕ ਫਰੰਟ 

ਗਾਇਕ ਬੱਬੂ ਮਾਨ ਦੇ ਵਰਕ ਫਰੰਟ ਬਾਰੇ ਗੱਲ ਕਰੀਏ ਤਾਂ ਉਹ ਪੰਜਾਬੀ ਇੰਡਸਟਰੀ ਦੇ ਇੱਕ ਦਿੱਗਜ਼ ਗਾਇਕ ਹਨ। ਬੱਬੂ ਮਾਨ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ। ਬੱਬੂ ਮਾਨ ਗਾਇਕੀ ਦੇ ਨਾਲ-ਨਾਲ ਇੱਕ ਗੀਤਕਾਰ ਤੇ ਅਦਾਕਾਰ ਵਜੋਂ ਵੀ ਮਸ਼ਹੂਰ ਹਨ। ਬੱਬੂ ਮਾਨ ਨੇ ਗੀਤਾਂ ਦੇ ਨਾਲ-ਨਾਲ ਕਈ ਪੰਜਾਬੀ ਫਿਲਮਾਂ ਵਿੱਚ ਬਤੌਰ ਅਦਾਕਾਰ ਵੀ ਕੰਮ ਕੀਤਾ ਹੈ। ਇਨ੍ਹਾਂ ਵਿੱਚ ਹਵਾਏਂ, ਹਸ਼ਰ, ਬਾਜ਼, ਦੇਸੀ ਰੋਮਿਓ, ਏਕਮ ਸਣੇ ਹੋਰ ਕਈ ਫਿਲਮਾਂ ਦੇ ਨਾਮ ਸ਼ਾਮਲ ਹਨ । ਇਨ੍ਹਾਂ ਫਿਲਮਾਂ ਵਿੱਚ ਬੱਬੂ ਮਾਨ ਨੇ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ। 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network